ਬਰਤਾਨੀਆ ‘ਚ ਕੱਟੜਪੰਥੀਆਂ ਦਾ ਵਿਰੋਧ ਕਰ ਰਹੇ ਸਿੱਖ ‘ਤੇ ਹਮਲਾ, ਰੈਸਟੋਰੈਂਟ ਮਾਲਕ ਦੀ ਕਾਰ ‘ਤੇ ਚਲਾਈਆਂ ਗੋਲੀਆਂ

London: ਗਰਮਖਿਆਲੀਆਂ ਦਾ ਵਿਰੋਧ ਕਰ ਰਹੇ ਸਿੱਖਾਂ 'ਤੇ ਬਰਤਾਨੀਆ 'ਚ ਵੀ ਹਮਲੇ ਸ਼ੁਰੂ ਹੋ ਗਏ ਹਨ।

By  Amritpal Singh October 2nd 2023 08:52 PM

London: ਗਰਮਖਿਆਲੀਆਂ ਦਾ ਵਿਰੋਧ ਕਰ ਰਹੇ ਸਿੱਖਾਂ 'ਤੇ ਬਰਤਾਨੀਆ 'ਚ ਵੀ ਹਮਲੇ ਸ਼ੁਰੂ ਹੋ ਗਏ ਹਨ। ਗਰਮਖਿਆਲੀ ਸਮਰਥਕ ਕੱਟੜਪੰਥੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਲੱਭ ਰਹੇ ਹਨ ਅਤੇ ਧਮਕੀਆਂ ਦੇ ਰਹੇ ਹਨ। ਕੱਲ੍ਹ ਇੱਕ ਮਸ਼ਹੂਰ ਬ੍ਰਿਟਿਸ਼ ਰੈਸਟੋਰੈਂਟ ਦੇ ਮਾਲਕ ਦੀ ਕਾਰ 'ਤੇ ਗੋਲੀਬਾਰੀ ਕੀਤੀ ਗਈ ਸੀ ਅਤੇ ਗਰਮਖਿਆਲੀ ਸਮਰਥਕਾਂ ਨੇ ਉਸ ਦੇ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ 'ਤੇ ਪੇਂਟ ਸੁੱਟਿਆ ਸੀ।

ਇਹ ਹਮਲਾ ਬਰਤਾਨੀਆ ਦੇ ਹੋਸਲੋ 'ਚ ਮਸ਼ਹੂਰ ਸਿੱਖ ਰੈਸਟੋਰੈਂਟ ਦੇ ਮਾਲਕ ਹਰਮਨ ਸਿੰਘ 'ਤੇ ਹੋਇਆ ਹੈ। ਹਰਮਨ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਗਰਮਖਿਆਲੀਆਂ ਦਾ ਵਿਰੋਧ ਕਰਦੇ ਰਹੇ ਹਨ। ਉਸ ਨੂੰ ਪਿਛਲੇ 8 ਮਹੀਨਿਆਂ ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਉਸ 'ਤੇ ਹੁਣ ਤੱਕ 4 ਹਮਲੇ ਹੋ ਚੁੱਕੇ ਹਨ।

ਗਰਮਖਿਆਲੀ ਸਮਰਥਕਾਂ ਦੀ ਸੋਚ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਹਰਮਨ ਸਿੰਘ ਦੀ ਪਤਨੀ ਅਤੇ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਜ਼ਬਰ-ਜਨਾਹ ਦੀਆਂ ਧਮਕੀਆਂ ਵੀ ਦਿੱਤੀਆਂ। ਫੋਨ ਨੰਬਰ ਅਤੇ ਘਰ ਦੇ ਪਤੇ ਵੀ ਜਨਤਕ ਕੀਤੇ ਗਏ ਸਨ ਅਤੇ ਪੇਸ਼ਕਸ਼ ਕੀਤੀ ਗਈ ਸੀ ਕਿ ਜ਼ਬਰ-ਜਨਾਹ ਕਰਨ ਵਾਲਿਆਂ ਨੂੰ ਇਨਾਮ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਮੈਟਰੋਪੋਲੀਟਨ ਪੁਲਿਸ ਨੇ ਵੀ ਉਸ ਨੂੰ ਸੁਰੱਖਿਆ ਦਿੱਤੀ। ਪਰ ਸੁਰੱਖਿਆ ਵਾਪਸ ਲੈਂਦਿਆਂ ਹੀ ਧਮਕੀਆਂ ਦਾ ਦੌਰ ਫਿਰ ਸ਼ੁਰੂ ਹੋ ਗਿਆ। ਮੈਟਰੋਪੋਲੀਟਨ ਪੁਲਿਸ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ।

ਹਰਮਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਕਾਰ 'ਤੇ ਗੋਲੀਆਂ ਚਲਾਈਆਂ ਗਈਆਂ। ਘਰ ਦੇ ਬਾਹਰ ਖੜ੍ਹੀਆਂ ਕਾਰਾਂ 'ਤੇ ਲਾਲ ਰੰਗ ਸੁੱਟਿਆ ਗਿਆ। ਗਰਮਖਿਆਲੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੇ ਕਾਲ ਅਤੇ ਮੈਸੇਜ ਭੇਜ ਰਹੇ ਹਨ। ਹੁਣ ਤੱਕ ਉਸ 'ਤੇ 4 ਵਾਰ ਹਮਲੇ ਹੋ ਚੁੱਕੇ ਹਨ ਅਤੇ 20 ਹਜ਼ਾਰ ਦੇ ਕਰੀਬ ਧਮਕੀਆਂ ਮਿਲ ਚੁੱਕੀਆਂ ਹਨ।

ਹਰਮਨ ਸਿੰਘ ਦਾ ਕਹਿਣਾ ਹੈ ਕਿ ਇੱਥੋਂ ਦੀ ਪੁਲਿਸ ਅਤੇ ਸਰਕਾਰ ਵਿਕ ਚੁੱਕੀ ਹੈ। ਰਿਸ਼ੀ ਸੁਨਕ ਅਤੇ ਇਲਾਕੇ ਦੇ ਸੰਸਦ ਮੈਂਬਰ ਉਨ੍ਹਾਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਹੋ ਰਹੇ ਹਨ। ਹਰ ਕੋਈ ਆਪਣੇ ਵੋਟ ਬੈਂਕ ਬਾਰੇ ਸੋਚਦਾ ਹੈ। ਜਦੋਂ ਵੀ ਸੰਸਦ ਮੈਂਬਰ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਉਹ ਜਵਾਬ ਦਿੰਦੇ ਹਨ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ।

Related Post