Auckland: "ਮੋਦੀ ਹੈ ਤੋ ਮੁਮਕਿਨ ਹੈ " ਅਤੇ "ਵੰਦੇ ਮਾਤਰਮ" ਦੇ ਨਾਅਰਿਆਂ ਨਾਲ ਗੂੰਜਿਆ ਮਹਾਤਮਾ ਗਾਂਧੀ ਹਾਲ

Auckland: ਮਨ ਕੀ ਬਾਤ ਦੇ ਵਿਸ਼ੇਸ਼ ਟੈਲੀਕਾਸਟ ਦੌਰਾਨ ਆਕਲੈਂਡ ਦਾ ਮਹਾਤਮਾ ਗਾਂਧੀ ਹਾਲ ਮੋਦੀ ਹੈ ਤੋਂ ਮੁਮਕਿਨ ਹੈ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਗੂੰਜ ਉੱਠਿਆ।

By  Amritpal Singh April 30th 2023 05:21 PM -- Updated: April 30th 2023 05:22 PM

Auckland: ਮਨ ਕੀ ਬਾਤ ਦੇ ਵਿਸ਼ੇਸ਼ ਟੈਲੀਕਾਸਟ ਦੌਰਾਨ ਆਕਲੈਂਡ ਦਾ ਮਹਾਤਮਾ ਗਾਂਧੀ ਹਾਲ ਮੋਦੀ ਹੈ ਤੋਂ ਮੁਮਕਿਨ ਹੈ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਲੈਗਸ਼ਿਪ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 100 ਐਪੀਸੋਡ ਪੂਰੇ ਹੋਣ ਦੇ ਇਤਿਹਾਸਕ ਪਲ ਨੂੰ ਮਨਾਉਣ ਲਈ, ਐਨਆਈਡੀ ਫਾਊਂਡੇਸ਼ਨ, ਨਵੀਂ ਦਿੱਲੀ, ਭਾਰਤ ਨੇ ਨਿਊਜ਼ੀਲੈਂਡ ਵਿਖੇ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ 30 ਅਪ੍ਰੈਲ 2023 ਨੂੰ ਆਕਲੈਂਡ ਦੇ ਮਹਾਤਮਾ ਗਾਂਧੀ ਕੇਂਦਰ ਵਿੱਚ ਮਨ ਕੀ ਬਾਤ ਦਾ ਇੱਕ ਵਿਸ਼ੇਸ਼ ਪ੍ਰਸਾਰਣ ਕਰਵਾਇਆ, ਜੋ ਕਿ ਦੇਸ਼ ਦੇ ਆਮ ਨਾਗਰਿਕਾਂ ਨੂੰ ਸਰਕਾਰ ਨਾਲ ਜੋੜਨ ਲਈ ਮੀਲ ਪੱਥਰ ਸਾਬਤ ਹੋਇਆ ਹੈ। ਇਸ ਪ੍ਰੋਗਰਾਮ ਵਿੱਚ 1000 ਤੋਂ ਵੱਧ ਲੋਕਾਂ ਨੇ ਭਾਗ ਲਿਆ।

ਇਸ ਇਤਿਹਾਸਕ ਮੌਕੇ ਨਿਊਜ਼ੀਲੈਂਡ ਵਿਖੇ ਭਾਰਤ ਦੀ ਹਾਈ ਕਮਿਸ਼ਨਰ ਨੀਤਾ ਭੂਸ਼ਣ , ਨਿਊਜ਼ੀਲੈਂਡ ਦੇ ਭਾਰਤ ਦੇ ਆਨਰੇਰੀ ਕੌਂਸਲਰ ਭਵ ਢਿੱਲੋਂ, ਐਨਆਈਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ, ਅਤੇ ਸਹਿ-ਸੰਸਥਾਪਕ ਹਿਮਾਨੀ ਸੂਦ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਭਾਰਤੀ ਡਾਇਸਪੋਰਾ ਦੇ ਵਪਾਰੀਆਂ, ਉੱਦਮੀਆਂ, ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਪ੍ਰਤਿਨਿਧੀਆਂ ਅਤੇ ਹੋਰ ਵਿਦੇਸ਼ੀ ਭਾਰਤੀਆਂ ਸਰੋਤੇ ਸ਼ਾਮਲ ਹੋਏ। ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਔਰਤਾਂ ਵੀ ਸ਼ਾਮਲ ਸਨ। ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਵਿੱਚ ਇੱਕ ਵੱਖਰਾ ਹੀ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲੀ। ਇਸ ਦੌਰਾਨ ਸਾਰਾ ਹਾਲ" ਮੋਦੀ ਹੈ ਤੋਂ ਮੁਮਕਿਨ ਹੈ" ਅਤੇ "ਵੰਦੇ ਮਾਤਰਮ" ਦੇ   ਨਾਅਰਿਆਂ ਨਾਲ ਗੂੰਜ ਉਠਿਆ, ਇਸ ਇਤਿਹਾਸਕ ਮੌਕੇ 'ਤੇ  ਮੌਜੂਦ ਭਾਰਤੀ ਮੂਲ ਦੇ ਲੋਕਾਂ ਨੂੰ ਦੇਖ ਕੇ ਸਾਫ਼ ਤੌਰ 'ਤੇ ਸਮਝਿਆ ਜਾ ਸਕਦਾ ਸੀ  ਕਿ ਇਹ ਲੋਕ ਭਾਰਤ ਨਾਲ ਜੁੜੇ ਹੋਏ ਹਨ ਅਤੇ ਮੋਦੀ ਜੀ ਦੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਟੀਚੇ ਨੂੰ ਲੈ ਕੇ ਆਸ਼ਾਵਾਦੀ ਹਨ।


Related Post