ਕੇਂਦਰੀ ਡੈਪੂਟੇਸ਼ਨ ’ਤੇ ਗਏ ਡਾ. ਐਸ ਕੇ ਰਾਜੂ, ਹੁਣ ਇਹ ਹੋਣਗੇ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ
Aarti
December 8th 2022 03:28 PM --
Updated:
December 8th 2022 03:38 PM
B Srinivasan new Punjab Chief Electoral Officer: ਸਾਲ 2011 ਬੈਚ ਦੇ ਆਈਏਐਸ ਅਧਿਕਾਰੀ ਬੀ ਸ੍ਰੀਨਿਵਾਸਨ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ ਹੋਣਗੇ। ਦੱਸ ਦਈਏ ਕਿ 1998 ਬੈਚ ਦੇ ਆਈਏਐਸ ਅਧਿਕਾਰੀ ਅਫ਼ਸਰ ਡਾ. ਐਸ ਕੇ ਰਾਜੂ ਜਿਨ੍ਹਾਂ ਨੂੰ ਕੇਂਦਰ ’ਚ ਡੈਪੂਟੇਸ਼ਨ ’ਤੇ ਭੇਜ ਦਿੱਤਾ ਗਿਆ ਹੈ। ਜੋ ਕਿ ਮੁੱਖ ਚੋਣ ਅਫ਼ਸਰ ਪੰਜਾਬ ਕਮ ਸਕੱਤਰ ਚੋਣ ਦਾ ਚਾਰਜ ਸੰਭਾਲ ਰਹੇ ਸੀ
ਦੱਸ ਦਈਏ ਕਿ ਡਾ. ਰਾਜੂ ਨੂੰ ਹੁਣ ਇਸਪਾਤ ਮੰਤਰਾਲੇ ਦੇ ਅਧੀਨ ਰਾਸ਼ਟਰੀ ਇਸਪਾਤ ਨਿਗਮ ਲਿਮਟਿਡ ਦਾ ਸੀਵੀਓ ਨਿਯੁਕਤ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ ਦਾ ਚਾਰਜ ਬੀ ਸ੍ਰੀਨਿਵਾਸਨ ਨੂੰ ਦਿੱਤਾ ਗਿਆ ਹੈ।
ਇਹ ਵੀ ਪੜੋ: ਕਰਿਆਨੇ ਦੀ ਦੁਕਾਨ 'ਚ ਜ਼ਬਰਦਸਤ ਧਮਾਕਾ, ਬਜ਼ੁਰਗ ਦੀ ਹੋਈ ਮੌਤ