Thu, Oct 1, 2026
Whatsapp

ਟੀਮ ਇੰਡੀਆ ਦਾ ਰਿਕਾਰਡ ਤੋੜ ਰਨ ਚੇਜ਼, ਗਿੱਲ ਦੇ ਨਾਬਾਦ 223 ਤੇ ਰੋਹਿਤ ਦੇ ਸੈਂਕੜੇ ਦੀ ਬਦੌਲਤ ਵੈਸਟਇੰਡੀਜ਼ ਵੱਲੋਂ ਮਿਲੇ 406 ਦੌੜਾਂ ਦੇ ਟਾਰਗੇਟ ਨੂੰ ਕੀਤਾ ਹਾਸਲ!

ind vs wi: ਭਾਰਤੀ ਟੀਮ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਵਨਡੇ ਮੈਚ ਵਿੱਚ ਰਿਕਾਰਡ ਤੋੜ ਜਿੱਤ ਦਰਜ ਕੀਤੀ। ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਕ੍ਰਿਕਟ ਇਤਿਹਾਸ ਦੇ ਸਭ ਤੋਂ ਰੋਮਾਂਚਕ ਅਤੇ ਸ਼ਾਨਦਾਰ 'ਰਨ ਚੇਜ਼' ਵਿੱਚੋਂ ਇੱਕ ਦੇਖਣ ਨੂੰ ਮਿਲਿਆ

Reported by:  PTC News Desk  Edited by:  Amritpal Singh -- October 01st 2026 02:17 PM
ਟੀਮ ਇੰਡੀਆ ਦਾ ਰਿਕਾਰਡ ਤੋੜ ਰਨ ਚੇਜ਼, ਗਿੱਲ ਦੇ ਨਾਬਾਦ 223 ਤੇ ਰੋਹਿਤ ਦੇ ਸੈਂਕੜੇ ਦੀ ਬਦੌਲਤ ਵੈਸਟਇੰਡੀਜ਼ ਵੱਲੋਂ ਮਿਲੇ 406 ਦੌੜਾਂ ਦੇ ਟਾਰਗੇਟ ਨੂੰ ਕੀਤਾ ਹਾਸਲ!

ਟੀਮ ਇੰਡੀਆ ਦਾ ਰਿਕਾਰਡ ਤੋੜ ਰਨ ਚੇਜ਼, ਗਿੱਲ ਦੇ ਨਾਬਾਦ 223 ਤੇ ਰੋਹਿਤ ਦੇ ਸੈਂਕੜੇ ਦੀ ਬਦੌਲਤ ਵੈਸਟਇੰਡੀਜ਼ ਵੱਲੋਂ ਮਿਲੇ 406 ਦੌੜਾਂ ਦੇ ਟਾਰਗੇਟ ਨੂੰ ਕੀਤਾ ਹਾਸਲ!

ind vs wi: ਭਾਰਤੀ ਟੀਮ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਵਨਡੇ ਮੈਚ ਵਿੱਚ ਰਿਕਾਰਡ ਤੋੜ ਜਿੱਤ ਦਰਜ ਕੀਤੀ। ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਕ੍ਰਿਕਟ ਇਤਿਹਾਸ ਦੇ ਸਭ ਤੋਂ ਰੋਮਾਂਚਕ ਅਤੇ ਸ਼ਾਨਦਾਰ 'ਰਨ ਚੇਜ਼' ਵਿੱਚੋਂ ਇੱਕ ਦੇਖਣ ਨੂੰ ਮਿਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ, ਵੈਸਟਇੰਡੀਜ਼ ਨੇ 50 ਓਵਰਾਂ ਵਿੱਚ 7 ​​ਵਿਕਟਾਂ ਦੇ ਨੁਕਸਾਨ 'ਤੇ 405 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਵਨਡੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਕੈਰੇਬੀਅਨ ਟੀਮ ਨੇ 400 ਦੌੜਾਂ ਦਾ ਅੰਕੜਾ ਪਾਰ ਕੀਤਾ। ਹਾਲਾਂਕਿ, ਭਾਰਤੀ ਬੱਲੇਬਾਜ਼ਾਂ ਨੇ 406 ਦੌੜਾਂ ਦੇ ਅਸੰਭਵ ਜਾਪਦੇ ਟੀਚੇ ਨੂੰ ਆਸਾਨ ਬਣਾ ਦਿੱਤਾ ਅਤੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਸਫਲ 'ਰਨ ਚੇਜ਼' ਨੂੰ ਅੰਜਾਮ ਦਿੱਤਾ।


ਵੈਸਟਇੰਡੀਜ਼ ਨੇ ਪਹਿਲੀ ਵਾਰ 400 ਦੌੜਾਂ ਦਾ ਅੰਕੜਾ ਪਾਰ ਕੀਤਾ

ਟਾਸ ਹਾਰਨ ਅਤੇ ਬੱਲੇਬਾਜ਼ੀ ਲਈ ਉਤਰਨ ਤੋਂ ਬਾਅਦ, ਵੈਸਟਇੰਡੀਜ਼ ਦੀ ਟੀਮ ਨੇ ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਦੀ ਜ਼ਬਰਦਸਤ ਧੁਲਾਈ ਕੀਤੀ। ਸਲਾਮੀ ਬੱਲੇਬਾਜ਼ ਜੌਨ ਕੈਂਪਬੈਲ ਨੇ ਸਿਰਫ਼ 65 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਅੰਤ ਵਿੱਚ 68 ਗੇਂਦਾਂ ਵਿੱਚ 101 ਦੌੜਾਂ ਬਣਾਈਆਂ, ਜਿਸ ਵਿੱਚ 9 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਇਸ ਦੌਰਾਨ, ਕਪਤਾਨ ਸ਼ਾਈ ਹੋਪ ਨੂੰ ਉਦੋਂ ਜੀਵਨਦਾਨ ਮਿਲਿਆ ਜਦੋਂ ਉਹ 27 ਦੌੜਾਂ 'ਤੇ ਖੇਡ ਰਿਹਾ ਸੀ ਅਤੇ ਵਿਰਾਟ ਕੋਹਲੀ ਨੇ ਸ਼ਾਰਟ ਮਿਡ-ਵਿਕਟ 'ਤੇ ਉਸਦਾ ਕੈਚ ਛੱਡ ਦਿੱਤਾ। ਇਸ ਮੌਕੇ ਦਾ ਪੂਰਾ ਫਾਇਦਾ ਉਠਾਉਂਦੇ ਹੋਏ, ਹੋਪ ਨੇ 94 ਗੇਂਦਾਂ ਵਿੱਚ 104 ਦੌੜਾਂ ਦੀ ਸ਼ਾਨਦਾਰ ਕਪਤਾਨੀ ਪਾਰੀ ਖੇਡੀ।


ਇਸ ਤੋਂ ਬਾਅਦ, ਅਮੀਰ ਜੰਗੂ ਨੇ ਸਿਰਫ਼ 69 ਗੇਂਦਾਂ ਵਿੱਚ ਆਪਣਾ ਦੂਜਾ ਵਨਡੇ ਸੈਂਕੜਾ ਲਗਾਇਆ ਅਤੇ 114 ਦੌੜਾਂ 'ਤੇ ਨਾਬਾਦ ਰਿਹਾ। ਵਨਡੇ ਕ੍ਰਿਕਟ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਵੈਸਟਇੰਡੀਜ਼ ਦੇ ਤਿੰਨ ਬੱਲੇਬਾਜ਼ਾਂ ਨੇ ਇੱਕੋ ਮੈਚ ਵਿੱਚ ਸੈਂਕੜੇ ਲਗਾਏ। ਨਤੀਜੇ ਵਜੋਂ, ਵਿੰਡੀਜ਼ ਨੇ 50 ਓਵਰਾਂ ਵਿੱਚ 7 ​​ਵਿਕਟਾਂ 'ਤੇ 405 ਦੌੜਾਂ ਬਣਾਈਆਂ ਅਤੇ ਵਨਡੇ ਵਿੱਚ ਪਹਿਲੀ ਵਾਰ 400 ਦੌੜਾਂ ਦੀ ਹੱਦ ਨੂੰ ਪਾਰ ਕੀਤਾ। ਭਾਰਤ ਲਈ ਗੁਰਨੂਰ ਬਰਾੜ, ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦਿਆਂ ਗਿੱਲ ਦਾ ਹਮਲਾਵਰ ਅੰਦਾਜ਼ ਅਤੇ ਰੋਹਿਤ ਦਾ ਤੂਫ਼ਾਨੀ ਪ੍ਰਦਰਸ਼ਨ। 406 ਦੌੜਾਂ ਦੇ ਵਿਸ਼ਾਲ ਟੀਚੇ ਦਾ ਸਾਹਮਣਾ ਕਰਦਿਆਂ, ਭਾਰਤੀ ਸਲਾਮੀ ਜੋੜੀ ਨੇ ਪਹਿਲੀ ਗੇਂਦ ਤੋਂ ਹੀ ਹਮਲਾਵਰ ਰੁਖ ਅਪਣਾਇਆ। ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ 75 ਗੇਂਦਾਂ ਵਿੱਚ 101 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 10 ਚੌਕੇ ਅਤੇ 6 ਇਸ ਦੌਰਾਨ, ਗਿੱਲ ਜੋ ਪਹਿਲਾਂ ਹੀ ਵਨ-ਡੇ (ODI) ਇਤਿਹਾਸ ਵਿੱਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾ ਚੁੱਕੇ ਸਨ ਨੇ ਰਫ਼ਤਾਰ ਘੱਟ ਕਰਨ ਦੇ ਕੋਈ ਸੰਕੇਤ ਨਹੀਂ ਦਿੱਤੇ; ਉਹ 133 ਗੇਂਦਾਂ 'ਤੇ 26 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 223 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਪ੍ਰਦਰਸ਼ਨ ਦੀ ਬਦੌਲਤ, ਭਾਰਤ ਨੇ 9.33 ਦੀ ਸ਼ਾਨਦਾਰ ਰਨ-ਰੇਟ ਕਾਇਮ ਰੱਖਦੇ ਹੋਏ ਸਿਰਫ਼ ਦੋ ਵਿਕਟਾਂ ਦੇ ਨੁਕਸਾਨ 'ਤੇ 43.3 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ ਅਤੇ ਮੈਚ ਜਿੱਤਣ ਦੇ ਨਾਲ-ਨਾਲ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ।


ਜ਼ਿਕਰਯੋਗ ਹੈ ਕਿ ਵਨ-ਡੇ ਇਤਿਹਾਸ ਵਿੱਚ ਇਹ ਸਿਰਫ਼ ਦੂਜੀ ਵਾਰ ਹੈ ਜਦੋਂ ਕਿਸੇ ਟੀਮ ਨੇ 400 ਜਾਂ ਇਸ ਤੋਂ ਵੱਧ ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਹੈ। ਭਾਰਤੀ ਟੀਮ ਲਈ, ਆਪਣੇ ਵਨ-ਡੇ ਇਤਿਹਾਸ ਵਿੱਚ ਅਜਿਹਾ ਕਾਰਨਾਮਾ ਕਰਨ ਦਾ ਇਹ ਪਹਿਲਾ ਮੌਕਾ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK