ਬਾਬਾ ਵੇਂਗਾ ਦੀਆਂ 2023 ਲਈ ਖਤਰਨਾਕ ਭਵਿੱਖਬਾਣੀਆਂ

By  Pardeep Singh December 3rd 2022 02:30 PM

ਚੰਡੀਗੜ੍ਹ: ਬਾਬਾ ਵੇਂਗਾ ਦਾ ਜਨਮ 3 ਅਕਤੂਬਰ 1911 ਨੂੰ ਹੋਇਆ ਸੀ। ਬਾਬਾ ਵੇਂਗਾ ਨੇ ਆਪਣਾ ਜੀਵਨ ਬੁਲਗਾਰੀਆ ਵਿੱਚ ਕੋਜ਼ੂਹ ਪਹਾੜਾਂ ਦੇ ਰੁਪਾਈਟ ਖੇਤਰ ਵਿੱਚ ਬਿਤਾਇਆ। ਉਹ 1970 ਅਤੇ 1980 ਦੇ ਦਹਾਕੇ ਦੌਰਾਨ ਆਪਣੀਆਂ ਭਵਿੱਖਬਾਣੀਆਂ ਲਈ ਪੂਰੇ ਯੂਰਪ ਵਿੱਚ ਮਸ਼ਹੂਰ ਹੋ ਗਈ। ਬਾਬਾ ਵੇਂਗਾ ਦਾ ਅਸਲੀ ਨਾਂ ਵੈਂਗੇਲੀਆ ਪਾਂਡੇਵਾ ਗੁਸ਼ਤਾਰੋਵਾ ਸੀ।  

ਬੁਲਗਾਰੀਆ ਦੇ ਬਾਬਾ ਵੇਂਗਾ ਵੱਲੋਂ ਸਾਲ 2023 ਲਈ ਕੀਤੀ ਗਈ ਭਵਿੱਖਬਾਣੀ ਨੇ ਲੋਕਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ। ਬਾਬਾ ਵੇਂਗਾ ਨੇ ਹਾਲ ਹੀ ਦੇ ਇਤਿਹਾਸ ਦੀਆਂ ਕੁਝ ਸਭ ਤੋਂ ਭਿਆਨਕ ਘਟਨਾਵਾਂ ਦੀ ਸਹੀ ਭਵਿੱਖਬਾਣੀ ਕੀਤੀ ਹੈ, ਜਿਸ ਵਿੱਚ ਅਮਰੀਕਾ ਵਿੱਚ 9/11 ਦੇ ਹਮਲੇ ਅਤੇ ਕੁਰਸਕ ਪਣਡੁੱਬੀ ਦੁਖਾਂਤ ਸ਼ਾਮਿਲ ਹਨ।

ਭਿਆਨਕ ਯੁੱਧ ਤੇ ਸੂਰਜੀ ਸੁਨਾਮੀ

ਬਾਬਾ ਵੇਂਗਾ ਨੇ ਸਾਲ 2023 ਲਈ ਭਵਿੱਖਬਾਣੀ ਕੀਤੀ ਸੀ ਕਿ ਇਹ ਸਾਲ ਹਨੇਰਾ ਤੇ ਦੁਖਾਂਤ ਭਰਿਆ ਹੋਵੇਗਾ। ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਹੈ ਕਿ 2023 ਵਿੱਚ ਪ੍ਰਮਾਣੂ ਹਮਲਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸੂਰਜੀ ਸੁਨਾਮੀ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਮਾਪੇ ਲੈਬ ਬੇਬੀ ਦੇ ਰੰਗ ਦਾ ਫੈਸਲਾ ਕਰਨਗੇ

1993 ਵਿੱਚ ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਸੀ ਕਿ 21ਵੀਂ ਸਦੀ ਦੀ ਪਹਿਲੀ ਤਿਮਾਹੀ ਵਿੱਚ ਯੂਐਸਐਸਆਰ ਮੁੜ ਉਭਰੇਗਾ। ਇਸ ਦੇ ਨਾਲ ਹੀ ਰੂਸ-ਯੂਕਰੇਨ ਯੁੱਧ ਨੂੰ ਉਸ ਦੀ ਭਵਿੱਖਬਾਣੀ ਨਾਲ ਜੋੜਿਆ ਜਾ ਰਿਹਾ ਹੈ।  ਉਨ੍ਹਾਂ ਦਾ ਕਹਿਣਾ ਹੈ ਆਉਣ ਵਾਲੇ ਸਮੇਂ ਵਿੱਚ ਮਾਪੇ ਲੈਬ ਬੇਬੀ ਦਾ ਰੰਗ ਦੇ ਬਾਰੇ ਖੁਦ ਫੈਸਲਾ ਕਰਨਗੇ।


Related Post