PTC News
Search

Energy Drink : ਪੰਜਾਬ ਦੇ ਇਸ ਪਿੰਡ ਚ ਨਹੀਂ ਵੇਚਿਆ ਜਾਵੇਗਾ Energy Drink ! ਪੰਚਾਇਤ ਨੇ ਪਾਇਆ ਮਤਾ

Energy Drink Ban : ਨਰੂਆਣਾ ਪੰਚਾਇਤ ਨੇ ਪਿੰਡ ਦੇ ਵਿੱਚ ਕਿਸੇ ਪ੍ਰਕਾਰ ਦੀ ਐਨਰਜੀ ਡਰਿੰਕ ਨਾ ਵੇਚਣ ਦੇ ਦੁਕਾਨਦਾਰਾਂ ਨੂੰ ਹੁਕਮ ਦਿੱਤੇ ਹਨ। ਇਹ ਮਤਾ ਪਿੰਡ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਅਤੇ ਨਸ਼ਾ ਤਸਕਰਾਂ ਨੂੰ ਦੇਖਦੇ ਹੋਏ ਲਿਆ ਗਿਆ।

By  KRISHAN KUMAR SHARMA October 8th 2026 02:03 PM -- Updated: October 8th 2026 02:07 PM

Energy Drink Ban : ਬਠਿੰਡਾ ਦੇ ਪਿੰਡ ਨਰੂਆਣਾ ਦੇ ਗ੍ਰਾਮ ਪੰਚਾਇਤ ਨੇ ਬੱਚਿਆਂ 'ਚ ਐਨਰਜੀ ਡਰਿੰਕਾਂ ਖਿਲਾਫ਼ ਇੱਕ ਮਤਾ ਪਾਇਆ ਹੈ। ਪੰਚਾਇਤ ਨੇ ਪਿੰਡ ਦੇ ਵਿੱਚ ਕਿਸੇ ਪ੍ਰਕਾਰ ਦੀ ਐਨਰਜੀ ਡਰਿੰਕ ਨਾ ਵੇਚਣ ਦੇ ਦੁਕਾਨਦਾਰਾਂ ਨੂੰ ਹੁਕਮ ਦਿੱਤੇ ਹਨ। ਇਹ ਮਤਾ ਪਿੰਡ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਅਤੇ ਨਸ਼ਾ ਤਸਕਰਾਂ ਨੂੰ ਦੇਖਦੇ ਹੋਏ ਲਿਆ ਗਿਆ।

ਐਨਰਜ਼ੀ ਡਰਿੰਕ ਖਿਲਾਫ਼ ਮਤਾ ਕਿਉ ? (Bathinda News)

ਜਾਣਕਾਰੀ ਦਿੰਦੇ ਹੋਏ ਪਿੰਡ ਨਰੂਆਣਾ ਦੇ ਸਰਪੰਚ ਗੁਰਧਿਆਨ ਸਿੰਘ ਨੇ ਕਿਹਾ ਹੈ ਕਿ ਸਾਡੇ ਵੱਲੋਂ ਅੱਜ ਇਹ ਮਤਾ ਪਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਸਾਡੇ ਪਿੰਡ ਦੇ ਨਾਲ ਬੀੜ ਤਲਾਬ ਬਸਤੀ ਲੱਗਦੀ ਹੈ ਅਤੇ ਬੀੜ ਤਲਾਬ ਬਸਤੀ ਵਿੱਚ ਬਹੁਤ ਸਾਰੇ ਨਸ਼ਾ ਤਸਕਰ ਬੈਠੇ ਹਨ। ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਲੋਕ ਉਸ ਥਾਂ ਤੋਂ ਨਸ਼ਾ ਲੈ ਕੇ ਆਉਂਦੇ ਹਨ ਅਤੇ ਸਾਡੇ ਪਿੰਡ ਵਿੱਚ ਜੋ ਦੁਕਾਨਾਂ ਬਣੀਆਂ ਹਨ, ਉਹਨਾਂ ਦੁਕਾਨਾਂ ਵਿੱਚ ਜੋ ਐਨਰਜੀ ਡਰਿੰਕ ਵਿਕਦਾ ਹੈ ਅਤੇ ਉਸਨੂੰ ਪੀਂਦੇ ਹਨ ਅਤੇ ਕਈ ਸਮੇਂ ਉਸ ਦੁਕਾਨ ਵਿੱਚ ਬੈਠੇ ਰਹਿੰਦੇ ਹਨ ਤਾਂ ਜੋ ਉਹ ਸਾਡੇ ਆਸ-ਪਾਸ ਘਰਾਂ ਦੀ ਰੈਕੀ ਵੀ ਕਰਨ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ... Diljit Dosanjh ਦੇ ਘਰ 'ਤੇ ਵਿਵਾਦਿਤ ਨਾਅਰੇ ਲਿਖੇ ਜਾਣ ਦਾ ਵੀਡੀਓ ਵਾਇਰਲ

ਐਨਰਜੀ ਡਰਿੰਕ ਵੇਚਣ 'ਤੇ ਲੱਗੇਗਾ ਜੁਰਮਾਨਾ

ਉਨ੍ਹਾਂ ਕਿਹਾ ਕਿ ਸਾਨੂੰ ਡਰ ਹੈ ਕਿ ਜਦ ਉਹ ਰੈਕੀ ਕਰਦੇ ਹਨ ਤਾਂ ਸਾਡੇ ਪਿੰਡ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਦੇ ਹਨ। ਹੁਣ ਸਾਡੇ ਵੱਲੋਂ ਆਪਣੇ ਪਿੰਡ ਵਿੱਚ ਦੁਕਾਨਾਂ ਦੇ ਸੈਂਟਰ ਲੋਕ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ, ਜਿਸਦੇ ਚਲਦੇ ਸਾਡੇ ਵੱਲੋਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਹੋਈ ਹੈ ਪ੍ਰੰਤੂ ਕੋਈ ਹੱਲ ਨਹੀਂ ਹੋਇਆ।ਆਖਿਰ ਸਾਡੇ ਵੱਲੋਂ ਸਮੂਹ ਗ੍ਰਾਮ ਪੰਚਾਇਤ ਵੱਲੋਂ ਇਹ ਮਤਾ ਪਾਉਣਾ ਪਿਆ ਕਿ ਕੋਈ ਵੀ ਦੁਕਾਨਦਾਰ ਜੇਕਰ ਪਿੰਡ ਵਿੱਚ ਐਨਰਜੀ ਡਰਿੰਕ ਵੇਚੇਗਾ ਤਾਂ ਉਸ ਨੂੰ ਜੁਰਮਾਨਾ ਲਾਇਆ ਜਾਵੇਗਾ ਅਤੇ ਪਿੰਡ ਵੱਲੋਂ ਉਸਦਾ ਬਾਈਕਾਟ ਕੀਤਾ ਜਾਵੇਗਾ।


ਪੁਲਿਸ ਦਾ ਕੀ ਹੈ ਕਹਿਣਾ ?

ਦੂਜੇ ਪਾਸੇ ਥਾਣਾ ਸਦਰ ਦੇ ਐਸਐਚਓ ਮਨੀਸ਼ ਕੁਮਾਰ ਨੇ ਕਿਹਾ ਹੈ ਕਿ ਇਸ ਪਿੰਡ ਵਿੱਚ ਬਹੁਤਾ ਕੋਈ ਚੋਰੀਆਂ ਨਹੀਂ ਹੋਈ ਹੈ। ਇੱਕ ਚੋਰੀ ਦਾ ਮਾਮਲਾ ਸੀ, ਜਿਸਦੇ ਚਲਦੇ ਸਾਡੇ ਵੱਲੋਂ ਉਸ ਵਿਅਕਤੀ ਖਿਲਾਫ ਬਣਦੀ ਕਾਰਵਾਈ ਕਰਦੇ ਹੋਏ ਤੁਰੰਤ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੀੜ ਤਲਾਬ ਬਸਤੀ ਦੀ ਗੱਲ ਕੀਤੀ ਜਾਵੇ ਤਾਂ ਹਾਂ ਉਸ ਥਾਂ ਦੇ ਉੱਤੇ ਨਸ਼ਾ ਹੈ ਪਰੰਤੂ ਲਗਾਤਾਰ ਸਾਡੇ ਵੱਲੋਂ ਨਸ਼ਾ ਤਸਕਰਾਂ ਉੱਪਰ ਕਾਰਵਾਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ...

ਅਲਵਿਦਾ ਨਾਨਾ ! ਰਾਤ 2:30 ਵਜੇ ਨਾਨਾ ਨੇ ਆਪਣੇ ਦੋਸਤ ਨੂੰ ਕੀਤਾ ਸੀ ਆਖਰੀ ਮੈਸੇਜ

Related Post