Beetroot Juice: ਗਰਮੀਆਂ 'ਚ ਸਿਹਤ ਲਈ ਬਹੁਤ ਲਾਹੇਵੰਦ ਹੈ ਚੁਕੰਦਰ ਦਾ ਜੂਸ, ਇਨ੍ਹਾਂ ਮਰੀਜ਼ਾਂ ਲਈ ਹੈ ਔਸ਼ਧੀ

Beetroot Juice: ਚੁਕੰਦਰ ਦੇ ਜੂਸ ਦਾ ਸੇਵਨ ਸਿਹਤ ਲਈ ਕਾਫੀ ਫਾਇਦੇਮੰਦ ਮਨਾਇਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਆਇਰਨ, ਵਿਟਾਮਿਨ ਅਤੇ ਖਣਿਜ ਪਾਏ ਜਾਣਦੇ ਹਨ, ਜੋ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।

By  KRISHAN KUMAR SHARMA April 27th 2024 07:00 AM

Benefits Of Drinking Beetroot Juice In Summers: ਚੁਕੰਦਰ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਪਾਏ ਜਾਣਦੇ ਹਨ। ਵੈਸੇ ਤਾਂ ਇਸ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ, ਪਰ ਕੀ ਤੁਸੀਂ ਕਦੇ ਚੁਕੰਦਰ ਦੇ ਜੂਸ ਦਾ ਸੇਵਨ ਕੀਤਾ ਹੈ?

ਗਰਮੀਆਂ ਦੇ ਮੌਸਮ 'ਚ ਚੁਕੰਦਰ ਦੇ ਜੂਸ ਦਾ ਸੇਵਨ ਸਿਹਤ ਲਈ ਕਾਫੀ ਫਾਇਦੇਮੰਦ ਮਨਾਇਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਆਇਰਨ, ਵਿਟਾਮਿਨ ਅਤੇ ਖਣਿਜ ਪਾਏ ਜਾਣਦੇ ਹਨ, ਜੋ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਤਾਂ ਆਉ ਜਾਣਦੇ ਹਾਂ ਗਰਮੀਆਂ ਦੇ ਮੌਸਮ 'ਚ ਚੁਕੰਦਰ ਦਾ ਜੂਸ ਪੀਣ ਦੇ ਕੀ ਫਾਇਦੇ ਹੁੰਦੇ ਹਨ।

ਗਰਮੀਆਂ ਦੇ ਮੌਸਮ 'ਚ ਚੁਕੰਦਰ ਦਾ ਜੂਸ ਪੀਣ ਦੇ ਫਾਇਦੇ...

ਦਿਲ ਦੇ ਮਰੀਜ਼ਾਂ ਲਈ ਫਾਇਦੇਮੰਦ: ਜੇਕਰ ਕਿਸੇ ਨੂੰ ਦਿਲ ਨਾਲ ਸਬੰਧਤ ਬਿਮਾਰੀ ਰਹਿੰਦੀ ਹੈ ਤਾਂ ਉਸ ਨੂੰ ਚੁਕੰਦਰ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਕਈ ਅਜਿਹੇ ਗੁਣ ਪਾਏ ਜਾਣਦੇ ਹਨ, ਜੋ ਦਿਲ ਦਾ ਦੌਰਾ, ਸਟ੍ਰੋਕ, ਦਿਲ ਨਾਲ ਜੁੜੀਆਂ ਹੋਰ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

ਬਲੱਡ ਪ੍ਰੈਸ਼ਰ ਕੰਟਰੋਲ: ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਨੂੰ ਚੁਕੰਦਰ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।

ਪਾਚਨ ਕਿਰਿਆ ਨੂੰ ਸੁਧਾਰਨ ਲਈ ਫਾਇਦੇਮੰਦ: ਤੁਸੀਂ ਪਾਚਨ ਕਿਰਿਆ ਨੂੰ ਸੁਧਾਰਨ ਲਈ ਵੀ ਚੁਕੰਦਰ ਦੇ ਜੂਸ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ  ਪੇਟ ਨਾਲ ਸਬੰਧਤ ਬਿਮਾਰੀਆਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ: ਸ਼ੂਗਰ ਦੇ ਮਰੀਜ਼ਾਂ ਨੂੰ ਚੁਕੰਦਰ ਦੇ ਜੂਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਅਲਫ਼ਾ-ਲਿਪੋਇਕ ਐਸਿਡ ਨਾਮਕ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਸਰੀਰ 'ਚ ਮਿਸ਼ਰਿਤ ਗਲੂਕੋਜ਼ ਦੇ ਪੱਧਰ ਨੂੰ ਘਟਾਉਣ 'ਚ ਮਦਦ ਕਰਦਾ ਹੈ।

ਕੈਂਸਰ ਤੋਂ ਮਦਦਗਾਰ: ਚੁਕੰਦਰ ਦੇ ਜੂਸ ਦਾ ਸੇਵਨ ਫੇਫੜਿਆਂ ਅਤੇ ਚਮੜੀ ਦੇ ਕੈਂਸਰ ਨੂੰ ਤੁਹਾਡੇ ਸਰੀਰ 'ਚ ਵਿਕਸਤ ਹੋਣ ਤੋਂ ਰੋਕ ਸਕਦਾ ਹੈ। ਇਸਤੋਂ ਇਲਾਵਾ ਗਾਜਰ ਅਤੇ ਚੁਕੰਦਰ ਦਾ ਜੂਸ ਇਕੱਠੇ ਪੀਣ ਨਾਲ ਸਰੀਰ 'ਚ ਬਲੱਡ ਕੈਂਸਰ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਫਾਇਦੇਮੰਦ: ਸਰੀਰ 'ਚ ਬਣੇ ਮਾੜੇ ਕੋਲੇਸਟ੍ਰੋਲ ਨੂੰ NDN ਕਿਹਾ ਜਾਂਦਾ ਹੈ। ਇਹ ਖੂਨ ਧਮਨੀਆਂ 'ਚ ਇਕੱਠਾ ਹੋ ਸਕਦਾ ਹੈ ਅਤੇ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਸਰੀਰ 'ਚ ਇਸ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਹਾਰਟ ਅਟੈਕ ਦਾ ਖਤਰਾ ਵੀ ਵਧ ਜਾਂਦਾ ਹੈ, ਇਸ ਲਈ ਇਸ ਨੂੰ ਕੰਟਰੋਲ 'ਚ ਰੱਖਣਾ ਜ਼ਰੂਰੀ ਹੈ, ਜਿਸ ਲਈ ਚੁਕੰਦਰ ਦਾ ਜੂਸ ਬਹੁਤ ਮਦਦਗਾਰ ਹੁੰਦਾ ਹੈ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post