ਬਿਲਡਰਾਂ ਅਤੇ ਪ੍ਰਾਪਰਟੀ ਡੀਲਰਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਡਾ ਝਟਕਾ

ਪੰਜਾਬ ਸਰਕਾਰ ਨੇ ਟ੍ਰਾਈਸਿਟੀ ਦੇ ਮੋਹਾਲੀ, ਖਰੜ ਅਤੇ ਜ਼ੀਰਕਪੁਰ ਵਿੱਚ S+3 ਅਤੇ S+2 ਫਲੈਟਾ ਦੀ ਰਜਿਸਟਰੀ ਉੱਤੇ ਰੋਕ ਲਗਾ ਦਿੱਤੀ ਹੈ। ਫਲੈਟਾਂ ਦੀ ਰਜਿਸਟਰੀ ਉੱਤੇ ਰੋਕ ਨੂੰ ਲੈ ਕੇ ਬਿਲਡਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

By  Pardeep Singh December 22nd 2022 01:40 PM -- Updated: December 22nd 2022 01:41 PM

ਚੰਡੀਗੜ੍ਹ: ਪੰਜਾਬ ਸਰਕਾਰ ਨੇ ਬਿਲਡਰਾਂ ਅਤੇ ਪ੍ਰਾਪਰਟੀ ਡੀਲਰਾਂ ਨੂੰ ਵੱਡਾ ਝਟਕਾ ਦਿੰਦੇ ਹੋਏ S 3  ਅਤੇ S 2 ਫਲੈਟਾ ਂਦੀ ਰਜਿਸਟਰੀ ਉੱਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਖਰੜ, ਮੋਹਾਲੀ ਅਤੇ ਜ਼ੀਰਕਪੁਰ ਵਿੱਚ ਲਗਾਈ ਗਈ ਹੈ। ਸਰਕਾਰ ਦੇ ਹੁਕਮਾਂ ਮੁਤਾਬਿਕ ਹੁਣ 3 ਮੰਜ਼ਿਲਾਂ ਫਲੈਟਾਂ ਦੀ ਵੱਖ-ਵੱਖ ਰਜਿਸਟਰੀ ਨਹੀਂ ਹੋਵੇਗੀ।

ਸਰਕਾਰ ਦਾ ਕਹਿਣਾ ਹੈ ਕਿ ਇਕ ਪਲਾਟ ਉੱਤੇ ਬਣੇ ਤਿੰਨ ਮੰਜ਼ਿਲਾਂ ਫਲੈਟ ਦੀ ਰਜਿਸਟਰੀ ਵੱਖ-ਵੱਖ ਨਹੀਂ ਹੋਵੇਗੀ। ਨੋਟੀਫਿਕੇਸ਼ਨ ਦੇ ਅਨੁਸਾਰ ਤਿੰਨੇ ਫਲੈਟਾਂ ਦਾ ਨਕਸ਼ਾ ਵੱਖ-ਵੱਖ ਪਾਸ ਹੋਣ ਦੇ ਨਾਲ  ਵੱਖ -ਵੱਖ ਡਿਵੈਪਲਮੈਂਟ ਚਾਰਜ ਵੀ ਦੇਣਾ ਹੋਵੇਗਾ।

ਦੱਸ ਦੇਈਏ ਪ੍ਰਮੋਟਰਾਂ/ਡਿਵੈਲਪਰਾਂ ਨੇ ਟਾਉਨ ਪਲਾਨਿੰਗ ਯੋਜਨਾ ਹੇਠ ਮਨਜ਼ੂਰੀ ਲੈ ਕੇ ਇਹ ਉਸਾਰੀ ਕਰਦੇ ਸਨ ਪਰ ਹੁਣ ਸਰਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਵੱਖ-ਵੱਖ ਰਜਿਸਟਰੀ ਨਹੀ ਹੋਵੇਗੀ। ਇਸ ਤੋਂ ਇਲਾਵਾ ਸਰਕਾਰ ਦਾ ਕਹਿਣਾ ਹੈ ਕਿ ਅਣ ਅਧਇਕਾਰਤ ਵੇਚੇ ਗਏ ਪ੍ਰੋਜੈਕਟਾਂ ਦਾ ਵੇਰਵਾ 7 ਦਿਨਾਂ ਵਿੱਚ ਸਬ ਰਜਿਸਟਰਾਰ ਦੇ ਆਫਿਸ ਜਮ੍ਹਾਂ ਕਰਵਾਉ।

ਓਧਰ ਖਰੜ ਦੇ ਫਲੋਰ ਬਿਲਡਰਾਂ ਅਤੇ ਪ੍ਰਾਪਰਟੀ ਡੀਲਰਾਂ ਨੇ ਖਰੜ ਦੇ ਤਹਿਸੀਲ ਦਫਤਰ ਦੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਿਰੁੱਧ ਗੁੱਸਾ ਜ਼ਾਹਰ ਕਰਦਿਆਂ ਮੰਗ ਕੀਤੀ ਗਈ ਕਿ ਇਨ੍ਹਾਂ ਰਜਿਸਟਰੀਆਂ ’ਤੇ ਲਗਾਈ ਪਾਬੰਦੀ ਨੂੰ ਤੁਰੰਤ ਹਟਾਇਆ ਜਾਵੇ।

ਇਸ ਮੌਕੇ ਰੋਹ ਵਿੱਚ ਆਏ ਬਿਲਡਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਅਚਨਚੇਤ ਕਾਰਵਾਈ ਕਰਕੇ ਰਜਿਸਟਰੀਆਂ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਕਾਰਨ ਬਿਲਡਰ ਚਿੰਤਤ ਹਨ। ਇਸ ਮੌਕੇ ਖਰੜ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਰਜਿਸਟਰੀਆਂ ’ਤੇ ਪਾਬੰਦੀ ਲਗਾ ਕੇ ਬਿਲਡਰਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਲਡਰਾਂ ਤੋਂ ਇਨ੍ਹਾਂ ਮਕਾਨਾਂ ਦੇ ਨਕਸ਼ੇ ਪਾਸ ਕਰਵਾਉਣ ਸਮੇਂ ਸਰਕਾਰ ਵੱਲੋਂ ਮੋਟੀਆਂ ਫੀਸਾਂ ਜਮ੍ਹਾਂ ਕਰਵਾਈਆਂ ਗਈਆਂ ਅਤੇ ਹੁਣ ਇਨ੍ਹਾਂ ਦੇ ਪ੍ਰਾਜੈਕਟਾਂ ਨੂੰ ਬਿਨਾਂ ਕਿਸੇ ਕਾਰਨ ਰੋਕ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਅੱਜ ਤਹਿਸੀਲ ਅਧਿਕਾਰੀਆਂ ਨੇ ਕਿਹਾ ਹੈ ਕਿ ਗਰਾਊਂਡ 2 ਦੀ ਕੋਈ ਰਜਿਸਟਰੀ ਨਹੀਂ ਹੋਵੇਗੀ। ਇਸ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਸਬ-ਰਜਿਸਟਰਾਰ ਖਰੜ ਅਮਰਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਲੋਕਲ ਬਾਡੀਜ਼ ਵਿਭਾਗ ਦੇ ਟਾਊਨ ਪਲਾਨਰ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਇਨ੍ਹਾਂ ਰਜਿਸਟਰੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ।

Related Post