Bharatiya Kisan Union: ਬੀਕੇਯੂ ਕਿਸਾਨ ਜਥੇਬੰਦੀ ਵੱਲੋਂ G-20 ਸਮਾਗਮ ਦਾ ਵਿਰੋਧ

ਇੱਕ ਪਾਸੇ ਅੱਜ ਅੰਮ੍ਰਿਤਸਰ 'ਚ G-20 ਸਮਾਗਮ ਦੀ ਸ਼ੁਰੂਆਤ ਹੋਈ ਹੈ। ਉਥੇ ਹੀ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿਸਾਨ ਜਥੇਬੰਦੀ ਵੱਲੋਂ G-20 ਸਮਾਗਮ ਦਾ ਵਿਰੋਧ ਕਰਨ ਲਈ ਅੰਮ੍ਰਿਤਸਰ ਦੇ ਨਿੱਜੀ ਪੈਲਸ 'ਚ ਰੈਲੀ ਕੀਤੀ ਜਾ ਰਹੀ ਹੈ।

By  Ramandeep Kaur March 15th 2023 01:46 PM

ਅੰਮ੍ਰਿਤਸਰ: ਇੱਕ ਪਾਸੇ ਅੱਜ ਅੰਮ੍ਰਿਤਸਰ 'ਚ G-20 ਸਮਾਗਮ ਦੀ ਸ਼ੁਰੂਆਤ ਹੋਈ ਹੈ। ਉਥੇ ਹੀ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿਸਾਨ ਜਥੇਬੰਦੀ ਵੱਲੋਂ G-20 ਸਮਾਗਮ ਦਾ ਵਿਰੋਧ ਕਰਨ ਲਈ ਅੰਮ੍ਰਿਤਸਰ ਦੇ ਨਿੱਜੀ ਪੈਲਸ 'ਚ  ਰੈਲੀ ਕੀਤੀ ਜਾ ਰਹੀ ਹੈ। ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕੀ ਜੋ G-20 ਸਮਾਗਮ ਹੋ ਰਿਹਾ ਹੈ। ਉਸ ਨਾਲ ਵੱਡੇ ਲੋਕ ਨਿਵੇਸ਼ ਕਰਨਗੇ ਤੇ ਛੋਟੇ ਕਾਰੋਬਾਰ ਖ਼ਤਮ ਕਰਨਗੇ। ਜਿਸ ਦਾ ਅਸੀਂ ਇੱਕ ਦਿਨ ਦੀ ਰੈਲੀ ਕਰਕੇ ਵਿਰੋਧ ਕਰ ਰਹੇ ਹਾਂ। 

ਦੱਸ ਦਈਏ ਕਿ ਭਾਰਤ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਜਥੇਬੰਦੀ ਵੱਲੋਂ ਪ੍ਰੈਸ ਰਿਲੀਜ਼ ਜਾਰੀ ਕਰ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਪ੍ਰੈਸ ਰਿਲੀਜ਼ 'ਚ ਲਿਖਿਆ ਸੀ ਕਿ ਅੱਜ 15 ਮਾਰਚ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ) ਜਥੇਬੰਦੀ ਵਲੋਂ ਜੀ- 20 ਦੀਆਂ ਸਾਮਰਾਜ ਪੱਖੀ ਨੀਤੀਆਂ ਦੇ ਖਿਲਾਫ ਦਬੁਰਜੀ ਲਾਗੇ ਗਿੱਲ ਫਾਰਮ ਵਿਖੇ ਦੁਪਹਿਰ 12 ਵਜੇ ਸੂਬਾਈ ਰੈਲੀ ਕੀਤੀ ਜਾ ਰਹੀ ਹੈ।

ਜਿਸ 'ਚ ਸਮੁੱਚੇ ਪੰਜਾਬ ਚੋਂ ਦਸ ਹਜਾਰ ਦੇ ਲਗਭਗ ਕਿਸਾਨ, ਮਜ਼ਦੂਰ ਅਤੇ ਹੋਰ ਵਰਗਾਂ, ਖੇਤਰਾਂ ਦੇ ਲੋਕ ਸ਼ਾਮਿਲ ਹੋਣਗੇ। ਇਸ ਰੈਲੀ ਨੂੰ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਉਗਰਾਹਾਂ ਅਤੇ ਹੋਰ ਕਿਸਾਨ ਮਜਦੂਰ ਅਤੇ ਬੁੱਧੀਜੀਵੀ ਆਗੂ ਸੰਬੋਧਨ ਕਰਨਗੇ। 

ਇਹ ਵੀ ਪੜ੍ਹੋ: G-20 summit in Amritsar: ਅੰਮ੍ਰਿਤਸਰ 'ਚ ਅੱਜ ਤੋਂ G-20 ਸੰਮੇਲਨ ਦੀ ਸ਼ੁਰੂਆਤ, ਸਿੱਖਿਆ ਦੇ ਮੁੱਦੇ ’ਤੇ ਹੋਵੇਗਾ ਮੰਥਨ

Related Post