Video : Vietnam ’ਚ ਭਾਰਤੀ ਸੈਲਾਨੀਆਂ ਨੂੰ ਲੈ ਜਾ ਰਹੀ ਕਿਸ਼ਤੀ ਪਲਟੀ; 15 ਲੋਕਾਂ ਦੀ ਮੌਤ, ਹੈਲਪਲਾਈਨ ਨੰਬਰ ਜਾਰੀ
ਇਸ ਸਮੇਂ ਸਥਾਨਕ ਅਧਿਕਾਰੀਆਂ ਤੋਂ ਘਟਨਾ ਨਾਲ ਸਬੰਧਤ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਅਤੇ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।
ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ। ਵੀਅਤਨਾਮ ਵਿੱਚ ਭਾਰਤੀ ਦੂਤਾਵਾਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਦੂਤਾਵਾਸ ਦੇ ਅਨੁਸਾਰ, ਸਥਾਨਕ ਅਧਿਕਾਰੀ ਹਾਦਸੇ ਤੋਂ ਬਾਅਦ ਰਾਹਤ ਬਚਾਅ ਕਾਰਜ ਜਾਰੀ ਰੱਖਿਆ ਹੋਇਆ ਹੈ। ਇਸ ਸਮੇਂ ਸਥਾਨਕ ਅਧਿਕਾਰੀਆਂ ਤੋਂ ਘਟਨਾ ਨਾਲ ਸਬੰਧਤ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਅਤੇ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।
15 ਭਾਰਤੀ ਸੈਲਾਨੀ ਦੀ ਹੋਈ ਮੌਤ
ਫਿਲਹਾਲ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਹਾਦਸੇ ਦੌਰਾਨ ਤਕਰੀਬਨ 36 ਲੋਕ ਕਿਸ਼ਤੀ ’ਚ ਸਵਾਰ ਸੀ। ਜਿਨ੍ਹਾਂ ’ਚ 32 ਭਾਰਤੀ ਸੈਲਾਨੀ ਸ਼ਾਮਲ ਹਨ ਬਾਕੀ ਤਿੰਨ ਚਾਲਕ ਦਲ ਦੇ ਮੈਂਬਰ ਤੇ ਇੱਕ ਅਟੈਂਡੰਟ ਹਨ। ਇਸ ਹਾਦਸੇ ’ਚ 15 ਭਾਰਤੀ ਸੈਲਾਨੀ ਦੀ ਮੌਤ ਹੋ ਗਈ ਹੈ।
ਕੰਟਰੋਲ ਰੂਮ ਨਾਲ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ:
- 84362817930
- 84915523714
- 84334520414
- 84913089165 (ਹਨੋਈ)
ਸੈਲਾਨੀਆਂ ਦੀ ਗਿਣਤੀ ਹਰ ਸਾਲ ਵਧ ਰਹੀ
ਵੀਅਤਨਾਮ ਆਉਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਹਰ ਸਾਲ ਤੇਜ਼ੀ ਨਾਲ ਵੱਧ ਰਹੀ ਹੈ। 2023 ਵਿੱਚ, ਲਗਭਗ 392,000 ਭਾਰਤੀ ਸੈਲਾਨੀ ਵੀਅਤਨਾਮ ਪਹੁੰਚੇ, ਜੋ ਕਿ 2019 ਨਾਲੋਂ ਤਿੰਨ ਗੁਣਾ ਵੱਧ ਹੈ। ਇਹ ਗਿਣਤੀ 2024 ਵਿੱਚ ਲਗਭਗ 500,000 ਤੱਕ ਪਹੁੰਚਣ ਦਾ ਅਨੁਮਾਨ ਹੈ, ਜਿਸ ਨਾਲ ਭਾਰਤ ਵੀਅਤਨਾਮ ਦਾ ਅੱਠਵਾਂ ਸਭ ਤੋਂ ਵੱਡਾ ਸੈਲਾਨੀ ਬਾਜ਼ਾਰ ਬਣ ਗਿਆ ਹੈ। ਕਿਫਾਇਤੀ ਉਡਾਣਾਂ, ਈ-ਵੀਜ਼ਾ ਸਹੂਲਤਾਂ, ਸੁੰਦਰ ਬੀਚ ਅਤੇ ਸੱਭਿਆਚਾਰਕ ਸਾਂਝ ਭਾਰਤੀਆਂ ਨੂੰ ਆਕਰਸ਼ਿਤ ਕਰਦੀ ਹੈ।
ਵੀਅਤਨਾਮ ਦਾ ਸਭ ਤੋਂ ਵੱਡਾ ਟਾਪੂ ਫੂ ਕੁਓਕ ਟਾਪੂ
ਵੀਅਤਨਾਮ ਦਾ ਸਭ ਤੋਂ ਵੱਡਾ ਟਾਪੂ, ਫੂ ਕੁਓਕ ਟਾਪੂ, ਆਪਣੇ ਸ਼ਾਨਦਾਰ ਚਿੱਟੇ-ਰੇਤ ਵਾਲੇ ਬੀਚਾਂ, ਨੀਲੇ ਪਾਣੀਆਂ ਅਤੇ ਸੰਘਣੇ ਜੰਗਲਾਂ ਲਈ ਮਸ਼ਹੂਰ ਹੈ। ਇਹ ਆਪਣੇ ਵਿਸ਼ਵ ਪੱਧਰੀ ਮੱਛੀ ਦੀ ਚਟਣੀ ਅਤੇ ਸਮੁੰਦਰੀ ਭੋਜਨ ਲਈ ਜਾਣਿਆ ਜਾਂਦਾ ਹੈ। ਸੈਲਾਨੀ ਵਿਨਵੈਂਡਰਸ ਥੀਮ ਪਾਰਕ, ਦੁਨੀਆ ਦੀ ਸਭ ਤੋਂ ਲੰਬੀ ਸਮੁੰਦਰੀ ਕੇਬਲ ਕਾਰ, ਜਲ ਖੇਡਾਂ, ਰਾਸ਼ਟਰੀ ਪਾਰਕਾਂ ਅਤੇ ਵਿਨਪਰਲ ਸਫਾਰੀ ਦਾ ਆਨੰਦ ਲੈ ਸਕਦੇ ਹਨ। ਇਸਦੀ ਕੁਦਰਤੀ ਸੁੰਦਰਤਾ, ਮੋਤੀ ਉਤਪਾਦਨ, ਅਤੇ ਦਿਲਚਸਪ ਗਤੀਵਿਧੀਆਂ ਇਸਨੂੰ "ਸੁਪਨਿਆਂ ਦਾ ਟਾਪੂ" ਬਣਾਉਂਦੀਆਂ ਹਨ, ਜੋ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੀਆਂ ਹਨ।
ਭਾਰਤ ਅਤੇ ਵੀਅਤਨਾਮ ਦਾ ਰਿਸ਼ਤਾ
ਭਾਰਤ ਅਤੇ ਵੀਅਤਨਾਮ ਦੇ ਸਬੰਧ ਦੂਜੀ ਸਦੀ ਦੇ ਪ੍ਰਾਚੀਨ ਸੱਭਿਆਚਾਰਕ ਅਤੇ ਇਤਿਹਾਸਕ ਸਬੰਧਾਂ 'ਤੇ ਅਧਾਰਤ ਹਨ। ਆਧੁਨਿਕ ਸਮੇਂ ਵਿੱਚ, ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸਬੰਧ 1972 ਵਿੱਚ ਸਥਾਪਿਤ ਹੋਏ ਸਨ। ਵਰਤਮਾਨ ਵਿੱਚ, ਇਹ ਸਬੰਧ ਇੱਕ ਵਧੀ ਹੋਈ ਵਿਆਪਕ ਰਣਨੀਤਕ ਭਾਈਵਾਲੀ (ECSP) ਦੇ ਪੱਧਰ 'ਤੇ ਹਨ, ਜੋ 2026 ਤੱਕ ਅਪਡੇਟ ਕੀਤੇ ਗਏ ਹਨ। ਸਹਿਯੋਗ ਦੇ ਮੁੱਖ ਖੇਤਰਾਂ ਵਿੱਚ ਰੱਖਿਆ ਸਹਿਯੋਗ, ਵਪਾਰ, ਨਿਵੇਸ਼, ਊਰਜਾ, ਡਿਜੀਟਲ ਭੁਗਤਾਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਆ ਸ਼ਾਮਲ ਹਨ।
ਭਾਰਤ ਆਪਣੀ ਲੁੱਕ ਈਸਟ ਨੀਤੀ ਦੇ ਤਹਿਤ ਵੀਅਤਨਾਮ ਨੂੰ ਇੱਕ ਮੁੱਖ ਭਾਈਵਾਲ ਮੰਨਦਾ ਹੈ। ਦੋਵੇਂ ਦੇਸ਼ ਉੱਚ-ਪੱਧਰੀ ਦੌਰਿਆਂ, ਸਾਂਝੇ ਫੌਜੀ ਅਭਿਆਸਾਂ ਅਤੇ ਆਰਥਿਕ ਭਾਈਵਾਲੀ ਰਾਹੀਂ ਸਬੰਧਾਂ ਨੂੰ ਮਜ਼ਬੂਤ ਕਰ ਰਹੇ ਹਨ, ਜੋ ਦੋਵਾਂ ਲੋਕਾਂ ਲਈ ਲਾਭਦਾਇਕ ਸਾਬਤ ਹੋ ਰਹੇ ਹਨ।
ਇਹ ਵੀ ਪੜ੍ਹੋ : US-Iran Tension : ਈਰਾਨ ਨਾਲ ਆਰ-ਪਾਰ ਦੇ ਮੂਡ 'ਚ ਟਰੰਪ, ਨਵੇਂ ਹਮਲਿਆਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦਾ ਜੰਗ ਨੂੰ ਲੈ ਕੇ ਨਵਾਂ ਐਲਾਨ