Fri, Oct 23, 2026
Whatsapp

ਪਰਵਿੰਦਰ ਸਿੰਘ ਝੋਟਾ ਨਾਲ ਜੁੜੀ ਵੱਡੀ ਖ਼ਬਰ, ਪ੍ਰਸ਼ਾਸਨ ਤੇ ਇਨਸਾਫ਼ ਕਮੇਟੀ ਦੀ ਹੋਈ ਮੀਟਿੰਗ

ਤੀਜੀ ਮੀਟਿੰਗ ਵੀ ਰਹੀ ਬੇਨਤੀਜਾ

Reported by:  PTC News Desk  Edited by:  Jaswinder Kaur -- October 23rd 2026 03:22 PM
ਪਰਵਿੰਦਰ ਸਿੰਘ ਝੋਟਾ ਨਾਲ ਜੁੜੀ ਵੱਡੀ ਖ਼ਬਰ, ਪ੍ਰਸ਼ਾਸਨ ਤੇ ਇਨਸਾਫ਼ ਕਮੇਟੀ ਦੀ ਹੋਈ ਮੀਟਿੰਗ

ਪਰਵਿੰਦਰ ਸਿੰਘ ਝੋਟਾ ਨਾਲ ਜੁੜੀ ਵੱਡੀ ਖ਼ਬਰ, ਪ੍ਰਸ਼ਾਸਨ ਤੇ ਇਨਸਾਫ਼ ਕਮੇਟੀ ਦੀ ਹੋਈ ਮੀਟਿੰਗ

Parvinder Singh Jhota Murder Case : ਪੰਜਾਬ ਸਰਕਾਰ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਬਣੀ ਕਮੇਟੀ ਅਤੇ ਸਿੱਟ ਦੇ ਵਿਚਕਾਰ ਹੋਈ ਮੀਟਿੰਗ ਦੇ ਦੌਰਾਨ ਵੱਡੀ ਸਹਿਮਤੀ ਬਣੀ ਹੈ, ਜਿਸ  ਦੌਰਾਨ ਪੰਜਾਬ ਸਰਕਾਰ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਵਲੋਂ ਸੌਂਪੀਆਂ ਗਈਆਂ 14 ਮੰਗਾਂ ’ਚੋਂ ਬਹੁਤ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਹਨ, ਜਿਸ ਸੰਬੰਧੀ ਕਮੇਟੀ ਨੂੰ ਲਿਖਤੀ ਪੱਤਰ ਵੀ ਦਿੱਤਾ ਗਿਆ ਹੈ ਅਤੇ ਮੁੜ ਤੋਂ ਕਮੇਟੀ ਦੇ ਨਾਲ ਸਿੱਟ ਦੀ ਮੀਟਿੰਗ ਹੋਵੇਗੀ ਜਿਸ ਦੇ ਵਿਚ ਸੀ.ਬੀ.ਆਈ. ਦੀ ਜਾਂਚ ਦੀ ਮੰਗ ਸੀ ਤੇ ਸੀ.ਬੀ.ਆਈ. ਜਾਂਚ ਹੋ ਰਹੀ ਹੈ। 

ਇਸ ਬਾਰੇ ਜਾਣਕਾਰੀ ਦਿੰਦਿਆਂ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਕੌਰ ਰਿਆਤ ਨੇ ਦੱਸਿਆ ਕਿ ਇਨ੍ਹਾਂ ਮੰਗਾਂ 'ਚ ਪਰਵਿੰਦਰ ਸਿੰਘ ਝੋਟਾ ਦੇ ਨਾਮ ’ਤੇ ਟਰੋਮਾ ਸੈਂਟਰ ਬਣਾਉਣਾ, ਪਰਵਿੰਦਰ ਸਿੰਘ ਝੋਟਾ ਦਾ ਸਰਕਾਰੀ ਜਗ੍ਹਾ ਵਿਚ ਬੁੱਤ ਲਗਾਉਣਾ ਅਤੇ ਪਰਵਿੰਦਰ ਸਿੰਘ ਝੋਟਾ ਸਮੇਤ ਉਸ ਦੇ ਸਾਥੀਆਂ ’ਤੇ ਪਾਏ ਹੋਏ ਪਰਚੇ ਰੱਦ ਕੀਤੇ ਜਾਣ ਦੀ ਮੰਗ ਸ਼ਾਮਿਲ ਹੈ। 

ਇਹ ਵੀ ਪੜ੍ਹੋ : 

ਭਗਵੰਤ ਮਾਨ ਨੂੰ ਬਰਖਾਸਤ ਕਰੋ...; ਸ਼੍ਰੋਮਣੀ ਅਕਾਲੀ ਦਲ ਨੇ ਪਰਵਿੰਦਰ ਝੋਟਾ ਕਤਲ ਮਾਮਲੇ 'ਚ ਪੰਜਾਬ ਰਾਜਪਾਲ ਨੂੰ ਸੌਂਪਿਆ ਪੱਤਰ  

ਇਸ ਦੇ ਨਾਲ ਹੀ ਮਾਨਸਾ ਦੇ ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਥਾਣਾ ਸਿਟੀ ਟੂ ਦੀ ਐਸ.ਐਚ. ਓ. ਬੇਅੰਤ ਕੌਰ ਅਤੇ ਡਰੱਗ ਇੰਸਪੈਕਟਰ ਨੀਰਜ ਨੂੰ ਸਸਪੈਂਡ ਕਰਨਾ, ਪੰਜਾਬ ਸਰਕਾਰ ਵਲੋਂ ਜ਼ਖ਼ਮੀਆਂ ਦਾ ਸਰਕਾਰੀ ਖਰਚੇ ’ਤੇ ਇਲਾਜ ਕਰਵਾਉਣਾ ਅਤੇ ਪੰਜ ਪੰਜ ਲੱਖ ਰੁਪਏ ਮੁਆਵਜ਼ਾ ਦੇਣਾ, ਪੀ.ਜੀ.ਆਈ. ਦੀ ਟੀਮ ਤੋਂ ਪਰਵਿੰਦਰ ਸਿੰਘ ਝੋਟੇ ਦਾ ਪੋਸਟਮਾਰਟਮ ਕਰਵਾਉਣਾ ਸ਼ਾਮਿਲ ਹਨ। ਇਸ ਦੇ ਨਾਲ ਹੀ ਪੰਜਾਬ ਵਿਚ ਨੌਜਵਾਨਾਂ ਵਲੋਂ ਪੰਜਾਬ ਸਰਕਾਰ ਦੇ ਪਾੜੇ ਗਏ ਪੋਸਟਰਾਂ ’ਤੇ ਦਰਜ ਹੋਏ ਮਾਮਲਿਆਂ ਨੂੰ ਰੱਦ ਕਰਨ ਦੀ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।

ਦੱਸ ਦੇਈਏ ਕਿ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਬਣੀ ਐਕਸ਼ਨ ਕਮੇਟੀ ਨਾਲ ਤਾਲਮੇਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਤਿੰਨ IAS ਅਧਿਕਾਰੀਆਂ ’ਤੇ ਆਧਾਰਿਤ ਬਣਾਈ ਗਈ SIT ਨਾਲ ਸਥਾਨਕ ਜ਼ਿਲ੍ਹਾ ਪਰਿਸ਼ਦ ਹਾਲ ਵਿੱਚ ਹੋਈ ਤੀਜੀ ਮੀਟਿੰਗ ਵੀ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕੀ। ਲਗਭਗ ਇੱਕ ਘੰਟਾ ਚੱਲੀ ਇਸ ਮੀਟਿੰਗ ਵਿੱਚ SIT ਵੱਲੋਂ ਐਕਸ਼ਨ ਕਮੇਟੀ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਪੰਜਾਬ ਸਰਕਾਰ ਨੇ ਪਰਿਵਾਰ ਅਤੇ ਐਕਸ਼ਨ ਕਮੇਟੀ ਨਾਲ ਤਾਲਮੇਲ ਕਰਨ ਲਈ ਅਪਨੀਤ ਰਿਆਤ, ਨਵਜੋਤ ਕੌਰ ਅਤੇ ਕੰਵਲਜੀਤ ਕੌਰ ਸਮੇਤ ਤਿੰਨ IAS ਅਧਿਕਾਰੀਆਂ ’ਤੇ ਆਧਾਰਿਤ SIT ਬਣਾਈ ਹੈ। ਮੀਟਿੰਗ ਵਿੱਚ ਬਠਿੰਡਾ ਦੇ ਡੀਆਈਜੀ ਹਰਜੀਤ ਸਿੰਘ ਵੀ ਮੌਜੂਦ ਸਨ।

ਮੀਟਿੰਗ ਦੌਰਾਨ SIT ਵੱਲੋਂ ਐਕਸ਼ਨ ਕਮੇਟੀ ਵੱਲੋਂ ਰੱਖੇ ਗਏ 14 ਨੁਕਤਿਆਂ ’ਤੇ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੀ ਪ੍ਰਗਤੀ ਸਬੰਧੀ ਲਿਖਤੀ ਰਿਪੋਰਟ ਕਮੇਟੀ ਨੂੰ ਸੌਂਪੀ ਗਈ। ਇਸ ਰਿਪੋਰਟ ’ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਐਕਸ਼ਨ ਕਮੇਟੀ ਵੱਲੋਂ SIT ਨਾਲ ਮੁੜ ਮੀਟਿੰਗ ਕੀਤੀ ਜਾਵੇਗੀ। 

ਐਕਸ਼ਨ ਕਮੇਟੀ ਦੇ ਮੈਂਬਰ ਮਾਣਿਕ ਗੋਇਲ ਨੇ ਦੱਸਿਆ ਕਿ SIT ਵੱਲੋਂ ਦਿੱਤੀ ਗਈ ਲਿਖਤੀ ਜਾਣਕਾਰੀ ’ਤੇ ਕਮੇਟੀ ਅਤੇ ਪਰਿਵਾਰ ਦੇ ਮੈਂਬਰ ਵਿਚਾਰ ਕਰਨਗੇ। ਇਸ ਤੋਂ ਬਾਅਦ ਹੀ ਅਗਲੀ ਮੀਟਿੰਗ ਬਾਰੇ ਫ਼ੈਸਲਾ ਲਿਆ ਜਾਵੇਗਾ। ਮੀਟਿੰਗ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ, ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਅਤੇ ਐਕਸ਼ਨ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ।




- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK