Punjab Brick Kilns Closed : ਪੰਜਾਬ ’ਚ ਘਰ ਬਣਾਉਣ ਵਾਲਿਆਂ ਲਈ ਵੱਡੀ ਖ਼ਬਰ ; ਸੂਬੇ ਭਰ ’ਚ ਬੰਦ ਹੋਏ ਇੱਟਾਂ ਦੇ ਭੱਠੇ !

ਮੌਸਮ ਤੇ ਕਾਰੋਬਾਰੀ ਮੁਸ਼ਕਿਲਾਂ ਦੇ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇੱਟਾਂ ਦੇ ਭੱਠੇ ਦੇ ਮਾਲਕਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਜਿੱਥੇ ਇੱਟਾਂ ਦਾ ਸੰਕਟ ਪੈਦਾ ਹੋ ਗਿਆ, ਉੱਥੇ ਨਾਲ ਹੀ ਇੱਟਾਂ ਦੇ ਭਾਅ ਵੀ ਅਸਮਾਨੀ ਚੜ ਗਏ ਹਨ।

By  Aarti June 21st 2025 12:27 PM

Punjab Brick Kilns Closed :  ਪੰਜਾਬ ’ਚ ਘਰ ਬਣਾਉਣ ਵਾਲਿਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਦੱਸ ਦਈਏ ਕਿ ਸੂਬੇ ਭਰ ’ਚ ਪਹਿਲੀ ਵਾਰ 7 ਮਹੀਨਿਆਂ ਲਈ ਇੱਟਾਂ ਦੇ ਭੱਠੇ ਬੰਦ ਹੋ ਗਏ ਹਨ। ਮੌਸਮ ਤੇ ਕਾਰੋਬਾਰੀ ਮੁਸ਼ਕਿਲਾਂ ਦੇ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇੱਟਾਂ ਦੇ ਭੱਠੇ ਦੇ ਮਾਲਕਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਜਿੱਥੇ ਇੱਟਾਂ ਦਾ ਸੰਕਟ ਪੈਦਾ ਹੋ ਗਿਆ, ਉੱਥੇ ਨਾਲ ਹੀ ਇੱਟਾਂ ਦੇ ਭਾਅ ਵੀ ਅਸਮਾਨੀ ਚੜ ਗਏ ਹਨ। 

ਮੌਸਮ ਤੇ ਕਾਰੋਬਾਰੀ ਮੁਸ਼ਕਿਲਾਂ ਦੇ ਕਾਰਨ ਲਿਆ ਫੈਸਲਾ 

ਭੱਠਾ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸਰਕਾਰੀ ਨੀਤੀਆਂ ਕਾਰਨ ਵੀ ਭੱਠਾ ਮਾਲਕਾਂ ਦਾ ਉਦਯੋਗ ਪ੍ਰਭਾਵਿਤ ਹੋਇਆ ਹੈ। ਮਾਈਨਿੰਗ ਪਾਲਿਸੀ, ਜੀ.ਐਸ.ਟੀ ਦਰਾਂ ਦਾ ਵਾਧਾ, ਕੰਮ ਕਰਨ ਦੇ ਘੰਟਿਆਂ ’ਚ ਕਮੀ ਕਾਰਨ ਹੀ ਉਦਯੋਗ ਘਾਟੇ 'ਚ ਜਾ ਰਿਹਾ ਹੈ।

ਸੁਪਰੀਮ ਕੋਰਟ ਨੇ ਭੱਠੇ 30 ਜੂਨ ਤੱਕ ਚਾਲੂ ਰੱਖਣ ਲਈ ਕਿਹਾ 

ਹਾਲਾਂਕਿ ਸੁਪਰੀਮ ਕੋਰਟ ਨੇ ਵਾਤਾਵਰਨ ਬਚਾਉਣ ਲਈ ਐਨ.ਜੀ.ਟੀ ਦੇ ਇੱਕ ਮਾਮਲੇ ’ਚ ਭੱਠੇ 30 ਜੂਨ ਤੱਕ ਚਾਲੂ ਰੱਖਣ ਲਈ ਕਿਹਾ ਗਿਆ ਹੈ, ਪਰ ਪੰਜਾਬ ਲਈ ਅਜੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਕੇਵਲ ਰਾਜਸਥਾਨ ਸੂਬੇ ’ਚ ਲਾਗੂ ਹੋਇਆ ਹੈ।

ਰੁਜ਼ਗਾਰ ਅਤੇ ਲੋਕਾਂ ਦੀ ਜੇਬਾਂ ’ਤੇ ਪਵੇਗਾ ਅਸਰ  

ਕਾਬਿਲੇਗੌਰ ਹੈ ਕਿ ਇੱਟਾ ਦੇ ਭੱਠੇ ਬੰਦ ਹੋਣ ਨਾਲ ਗਰੀਬਾਂ ਦੇ ਰੁਜ਼ਗਾਰ ਤੋਂ ਇਲਾਵਾ ਰੀਅਲ ਅਸਟੇਟ ਕਾਰੋਬਾਰ ’ਤੇ ਬੁਰਾ ਅਸਰ ਪਵੇਗਾ। ਇਨ੍ਹਾਂ ਹੀ ਨਹੀਂ ਪੈਦਾਵਾਰ ਘੱਟ ਹੋਵੇਗਾ ਜਿਸ ਕਾਰਨ ਮੰਗ ਵਧੇਗੀ ਜਿਸ ਤਾ ਨਤੀਜਾ ਇਹ ਹੋਵੇਗਾ ਕਿ ਕੀਮਤਾਂ ’ਚ ਭਾਰੀ ਉਛਾਲ ਦੇਖਣ ਨੂੰ ਮਿਲੇਗਾ।  

ਇਹ ਵੀ ਪੜ੍ਹੋ : Punjab Monsoon Update : ਪੰਜਾਬ ’ਚ ਜਲਦ ਹੋਵੇਗੀ ਮਾਨਸੂਨ ਦੀ ਐਂਟਰੀ ; ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ, ਜਾਣੋ ਕਿਵੇਂ ਦਾ ਰਹੇਗਾ ਮੌਸਮ

Related Post