Punjab Monsoon Update : ਪੰਜਾਬ ’ਚ ਜਲਦ ਹੋਵੇਗੀ ਮਾਨਸੂਨ ਦੀ ਐਂਟਰੀ ; ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ, ਜਾਣੋ ਕਿਵੇਂ ਦਾ ਰਹੇਗਾ ਮੌਸਮ
Punjab Monsoon Update : ਇਸ ਵਾਰ ਪੰਜਾਬ ਵਿੱਚ ਮਾਨਸੂਨ ਜਲਦੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਵਿੱਚ ਮਾਨਸੂਨ 25 ਮਈ ਨੂੰ ਦਸਤਕ ਦੇ ਕੇ ਗਿਆ ਸੀ ਅਤੇ ਜਿਸ ਦੇ ਚਲਦਿਆਂ ਪੰਜਾਬ ਵਿੱਚ ਵੀ ਮਾਨਸੂਨ ਜਲਦੀ ਆ ਸਕਦਾ ਹੈ ਅਤੇ ਬੀਤੇ ਦਿਨ ਜਿਹੜੀਆਂ ਬਰਸਾਤਾਂ ਹੋਈਆਂ ਨੇ ਉਸ ਨੂੰ ਪ੍ਰੀ ਮਾਨਸੂਨ ਦੀ ਬਰਸਾਤ ਵੀ ਕਿਹਾ ਗਿਆ ਹੈ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਵਿੱਚ 25 ਜੂਨ ਦੇ ਨਜ਼ਦੀਕ ਮਾਨਸੂਨ ਦਸਤਕ ਦੇ ਸਕਦਾ ਹੈ ਅਤੇ ਇਸ ਲੜੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਲਕੀ ਅਤੇ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿਸ ਨੂੰ ਲੈ ਕੇ ਲੁਧਿਆਣਾ ਪੀਏਯੂ ਦੇ ਮੌਸਮ ਵਿਗਿਆਨੀ ਵੱਲੋਂ ਲੋਕਾਂ ਨੂੰ ਵੀ ਸਲਾਹ ਦਿੱਤੀ ਗਈ ਹੈ।
ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ 22 ਤੋਂ 25 ਜੂਨ ਤੱਕ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਹਲਕੀ ਅਤੇ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਕਿ ਮਾਨਸੂਨ ਐਕਟਿਵ ਹੈ ਤੇ ਜਲਦ ਹੀ ਪੰਜਾਬ ਵਿੱਚ ਦਸਤਕ ਦੇਖ ਸਕਦਾ ਹੈ।
ਉਨ੍ਹਾਂ ਨੇ ਵੀ ਕਿਹਾ ਕਿ ਬੇਸ਼ੱਕ ਦਿਨ ਦਾ ਤਾਪਮਾਨ ਆਮ ਦੇ ਬਰਾਬਰ ਚੱਲ ਰਿਹਾ ਹੈ ਪਰ ਰਾਤ ਦੇ ਤਾਪਮਾਨ ਕੁਝ ਜਿਆਦਾ ਚੱਲ ਰਹੇ ਹਨ ਜੋ ਕਿ ਮਾਨਸੂਨ ਦੇ ਲਈ ਚੰਗੇ ਹੁੰਦੇ ਹਨ ਉਹਨਾਂ ਨੇ ਕਿਹਾ ਕਿ ਪੱਛਮੀ ਚੱਕਰਵਾਤ ਦੇ ਚਲਦਿਆਂ ਹੁੰਮਸ ਭਰੀ ਗਰਮੀ ਲੋਕਾਂ ਨੂੰ ਮਹਿਸੂਸ ਹੋ ਰਹੀ ਹੈ ਅਤੇ ਅਜਿਹੇ ਮੌਸਮ ਵਿੱਚ ਲੋਕਾਂ ਨੂੰ ਆਪਣੀ ਸਿਹਤ ਦਾ ਜਿਆਦਾ ਧਿਆਨ ਰੱਖਣਾ ਚਾਹੀਦਾ ਹੈ। ਵੱਧ ਤੋਂ ਵੱਧ ਤਰਲ ਪਦਾਰਥ ਪੀਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਮਾਨਸੂਨ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Himachal Deputy CM ਮੁਕੇਸ਼ ਅਗਨੀਹੋਤਰੀ ਅਤੇ ਵਿਧਾਇਕ ਰਾਕੇਸ਼ ਕਾਲੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ,ਪੁਲਿਸ ਨੇ ਦਰਜ ਕੀਤਾ ਮਾਮਲਾ
- PTC NEWS