CBSE 12th Result : ਰਾਮਪੁਰਾ ਦੀ ਵਿਦਿਆਰਥਣ ਅਪੈਕਸ਼ਾ ਨੇ 98.2 ਫੀਸਦ ਨੰਬਰ ਹਾਸਿਲ ਕਰ ਜਿਲ੍ਹੇ ਵਿੱਚ ਹਾਸਿਲ ਕੀਤਾ ਪਹਿਲਾ ਸਥਾਨ
ਸੇਟ ਜੇਵੀਅਰ ਸਕੂਲ ਦੇ ਪ੍ਰਿੰਸੀਪਲ ਫਾਦਰ ਯੂਲੇਲਿਓ ਫਰਾਂਨਿਡਜ ਨੇ ਦੱਸਿਆ ਕਿ ਅਪੈਕਸ਼ਾ ਨੇ 500 ਨੰਬਰਾਂ ਵਿੱਚ ਕੁਲ 491 ਨੰਬਰ ਪ੍ਰਾਪਤ ਕੀਤੇ ਹਨ। ਉਹ 98.2 ਫੀਸਦ ਨੰਬਰ ਹਾਸਿਲ ਕਰਕੇ ਜਿਲ੍ਹਾ ਬਠਿੰਡਾ ਦੇ ਵਿੱਚ ਪਹਿਲੀ ਪੁਜ਼ੀਸ਼ਨ ਤੇ ਰਹੀ ਹੈ ।
ਸੀਬੀਐਸਈ ਬੋਰਡ ਵੱਲੋ ਬਾਹਰਵੀ ਦੇ ਘੋਸ਼ਿਤ ਨਤੀਜਿਆਂ ਵਿੱਚ ਰਾਮਪੁਰਾ ਫੂਲ ਦੇ ਸੇਟ ਜੇਵੀਅਰ ਸਕੂਲ ਦੀ ਵਿਦਿਆਰਥਣ ਅਪੈਕਸ਼ਾ ਸਪੁੱਤਰੀ ਰੰਜੀਵ ਗੋਇਲ ਨੇ ਆਰਟਸ ਵਿਸ਼ੇ ਵਿੱਚ 98.2 ਫੀਸਦ ਨੰਬਰ ਹਾਸਿਲ ਕਰਕੇ ਜਿਲ੍ਹੇ ਵਿੱਚ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਹੈ । ਵਿਦਿਆਰਥਣ ਦੀ ਇਸ ਪ੍ਰਾਪਤ ਤੇ ਇਲਾਕੇ ਅੰਦਰ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ।
ਸੇਟ ਜੇਵੀਅਰ ਸਕੂਲ ਦੇ ਪ੍ਰਿੰਸੀਪਲ ਫਾਦਰ ਯੂਲੇਲਿਓ ਫਰਾਂਨਿਡਜ ਨੇ ਦੱਸਿਆ ਕਿ ਅਪੈਕਸ਼ਾ ਨੇ 500 ਨੰਬਰਾਂ ਵਿੱਚ ਕੁਲ 491 ਨੰਬਰ ਪ੍ਰਾਪਤ ਕੀਤੇ ਹਨ। ਉਹ 98.2 ਫੀਸਦ ਨੰਬਰ ਹਾਸਿਲ ਕਰਕੇ ਜਿਲ੍ਹਾ ਬਠਿੰਡਾ ਦੇ ਵਿੱਚ ਪਹਿਲੀ ਪੁਜ਼ੀਸ਼ਨ ਤੇ ਰਹੀ ਹੈ । ਉਨ੍ਹਾਂ ਇਸ ਪ੍ਰਾਪਤੀ ਤੇ ਅਪੈਕਸ਼ਾ ਅਤੇ ਉਸ ਦੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ ।
ਕਾਬਿਲੇਗੌਰ ਹੈ ਕਿ ਇਸ ਤੋ ਪਹਿਲਾਂ 15 ਅਗਸਤ 2025 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਪੈਕਸ਼ਾ ਨੂੰ ਸਟੇਟ ਐਵਾਰਡ ਦੇ ਨਾਲ ਵੀ ਸਨਮਾਨਿਤ ਕਰ ਚੁੱਕੇ ਹਨ। ਅਪੈਕਸ਼ਾ ਨੇ ਮੈਥ ਵਿਸ਼ੇ ਵਿੱਚ 3 ਵਰਲਡ ਰਿਕਾਰਡ ਅਤੇ 2 ਇੰਡੀਆ ਬੁੱਕ ਰਿਕਾਰਡ ਬਣਾਏ ਹਨ। ਉਸ ਨੇ ਪੰਜਾਬ ਦੇ 10 ਹਜ਼ਾਰ ਤੋ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਫਰੀ ਵੈਦਿਕ ਮੈਥ ਦੀ ਟਰੇਨਿੰਗ ਵੀ ਦਿੱਤੀ ਹੈ । ਉਸ ਨੇ 2 ਨੈਸ਼ਨਲ ਅਬੈਕਸ ਮੁਕਾਬਲੇ ਅਤੇ 2 ਇੰਟਰਨੈਸ਼ਨਲ ਅਬੈਕਸ ਮੁਕਾਬਲੇ ਵੀ ਜਿੱਤੇ ਹਨ ।
ਇਹ ਵੀ ਪੜ੍ਹੋ : FIR Against Yograj Singh News : ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਦਾਕਾਰ ਯੋਗਰਾਜ ਸਿੰਘ ਖਿਲਾਫ ਹੋਈ FIR !