Thu, May 14, 2026
Whatsapp

Malout News : ਮਲੋਟ 'ਚ ਭਿਆਨਕ ਹਾਦਸਾ, ਦਿਹਾੜੀ ਦੀ ਉਡੀਕ ਕਰਦੇ ਮਜਦੂਰਾਂ 'ਤੇ ਚੜ੍ਹਿਆ ਬੇਕਾਬੂ ਟਰੱਕ, 2 ਦੀ ਮੌਤ, 2 ਟਾਇਰਾਂ 'ਚ ਫਸੇ

Malout News : ਮਲੋਟ 'ਚ ਭਿਆਨਕ ਹਾਦਸਾ ਵਾਪਰਿਆ ਹੈ। ਨੈਸ਼ਨਲ ਹਾਈਵੇਅ 'ਤੇ ਇੱਕ ਬੇਕਾਬੂ ਟਰੱਕ (Truck Accident) ਨੇ ਲੇਬਰ ਚੌਕ 'ਚ ਖੜੇ ਮਜਦੂਰਾਂ ਨੂੰ ਦਰੜ ਦਿੱਤਾ ਹੈ, ਜਿਸ ਕਾਰਨ 2 ਮਜਦੂਰਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 2 ਮਜਦੂਰ ਟਾਇਰਾਂ 'ਚ ਫਸ ਜਾਣ ਕਾਰਨ ਜ਼ਖ਼ਮੀ ਹੋ ਗਏ।

Reported by:  PTC News Desk  Edited by:  KRISHAN KUMAR SHARMA -- May 14th 2026 11:21 AM -- Updated: May 14th 2026 11:48 AM
Malout News : ਮਲੋਟ 'ਚ ਭਿਆਨਕ ਹਾਦਸਾ, ਦਿਹਾੜੀ ਦੀ ਉਡੀਕ ਕਰਦੇ ਮਜਦੂਰਾਂ 'ਤੇ ਚੜ੍ਹਿਆ ਬੇਕਾਬੂ ਟਰੱਕ, 2 ਦੀ ਮੌਤ, 2 ਟਾਇਰਾਂ 'ਚ ਫਸੇ

Malout News : ਮਲੋਟ 'ਚ ਭਿਆਨਕ ਹਾਦਸਾ, ਦਿਹਾੜੀ ਦੀ ਉਡੀਕ ਕਰਦੇ ਮਜਦੂਰਾਂ 'ਤੇ ਚੜ੍ਹਿਆ ਬੇਕਾਬੂ ਟਰੱਕ, 2 ਦੀ ਮੌਤ, 2 ਟਾਇਰਾਂ 'ਚ ਫਸੇ

Malout News : ਸ੍ਰੀ ਮੁਕਤਸਰ ਸਾਹਿਬ (Sri Muktsar sahib News) ਦੇ ਮਲੋਟ 'ਚ ਭਿਆਨਕ ਹਾਦਸਾ ਵਾਪਰਿਆ ਹੈ। ਨੈਸ਼ਨਲ ਹਾਈਵੇਅ 'ਤੇ ਇੱਕ ਬੇਕਾਬੂ ਟਰੱਕ (Truck Accident) ਨੇ ਲੇਬਰ ਚੌਕ 'ਚ ਖੜੇ ਮਜਦੂਰਾਂ ਨੂੰ ਦਰੜ ਦਿੱਤਾ ਹੈ, ਜਿਸ ਕਾਰਨ 2 ਮਜਦੂਰਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 2 ਮਜਦੂਰ ਟਾਇਰਾਂ 'ਚ ਫਸ ਜਾਣ ਕਾਰਨ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ, ਇਹ ਮਜਦੂਰ, ਨੈਸ਼ਨਲ ਹਾਈਵੇਅ 'ਤੇ ਬਣੇ ਇੱਕ ਸ਼ੈਡ 'ਚ ਦਿਹਾੜੀ ਦੀ ਉਡੀਕ ਲਈ ਖੜੇ ਹੋਏ ਸਨ। ਇਸ ਦੌਰਾਨ ਇੱਕ ਟਰਾਲਾ ਬੇਕਾਬੂ ਹੋ ਕੇ ਸਿੱਧਾ ਸ਼ੈਡ 'ਚ ਜਾ ਵੜਿਆ, ਜਿਸ ਕਾਰਨ ਮਜਦੂਰਾਂ 'ਚ ਹਾਹਾਕਾਰ ਮੱਚ ਗਈ। ਹਾਦਸੇ 'ਚ ਟਰੱਕ ਨੇ 4 ਮਜਦੂਰ ਟਰੱਕ ਦੀ ਲਪੇਟ 'ਚ ਆ ਗਏ, ਜਿਸ ਦੌਰਾਨ 2 ਮਜਦੂਰਾਂ ਦੀ ਦਰੜੇ ਜਾਣ ਕਾਰਨ ਮੌਕੇ 'ਤੇ ਮੌਤ ਹੋ ਗਈ, ਜਦਕਿ 2 ਮਜਦੂਰ ਟਰੱਕ ਦੇ ਟਾਇਰਾਂ ਹੇਠ ਫਸ ਗਏ।


ਲੋਕਾਂ ਵੱਲੋਂ ਬੜੀ ਮੁਸ਼ਕਿਲ ਨਾਲ ਟਾਇਰਾਂ ਵਿਚੋਂ ਮਜਦੂਰਾਂ ਨੂੰ ਕੱਢਿਆ ਗਿਆ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ।

ਮਜਦੂਰਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਟਰੱਕ ਨੂੰ ਕਬਜ਼ੇ ਹੇਠ ਲੈ ਲਿਆ।

ਖਬਰ ਅਪਡੇਟ ਜਾਰੀ...

- PTC NEWS

Electrical Saftey authority

Top News view more...

Latest News view more...

PTC NETWORK
PTC NETWORK