Jalandhar BSF ਕੈਂਪ ਦੇ ਬਾਹਰ ਹੋਏ ਧਮਾਕੇ ਮਾਮਲੇ ’ਚ ਇੱਕ ਹੋਰ ਵੱਡੀ ਕਾਰਵਾਈ; ਪੁਲਿਸ ਨੇ ਜ਼ੀਰਕਪੁਰ ਦਾ ਟੈਕਸੀ ਡਰਾਈਵਰ ਕੀਤਾ ਗ੍ਰਿਫਤਾਰ
ਜਲੰਧਰ ਵਿੱਚ ਸੀਮਾ ਸੁਰੱਖਿਆ ਬਲ (BSF) ਕੈਂਪ ਦੇ ਬਾਹਰ ਹੋਏ ਧਮਾਕੇ ਮਾਮਲੇ ’ਚ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਮਾਮਲੇ ਨਾਲ ਜੁੜੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰ ਜ਼ੀਕਰਪੁਰ ਤੋਂ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਜ਼ੀਰਕਪੁਰ ਦੇ ਟੈਕਸੀ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਛਾਣ ਉਮਾਰਦੀਨ ਵਜੋਂ ਹੋਈ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਉਮਾਰਦੀਨ ਨੇ ਆਈਈਡੀ ਨੂੰ ਰੱਖਿਆ ਸੀ। ਉਹ ਕੁਝ ਸਮੇਂ ਤੋਂ ਜ਼ੀਕਰਪੁਰ ਦੇ ਨੇੜਲੇ ਦੇ ਪਿੰਡ ’ਚ ਰਹਿ ਰਿਹਾ ਸੀ।
ਮੁੱਖ ਮੁਲਜ਼ਮ ਤੋਂ ਇਲਾਵਾ ਇੱਕ ਹੋਰ ਸ਼ੱਕੀ ਹਿਰਾਸਤ 'ਚ
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਮੁੱਖ ਮੁਲਜ਼ਮ ਅਨਿਲ ਸ਼ਰਮਾ, ਯੂਪੀ (UP News) ਦਾ ਰਹਿਣ ਵਾਲਾ ਹੈ। ਮੁੱਖ ਮੁਲਜ਼ਮ ਤੋਂ ਇਲਾਵਾ ਪੁਲਿਸ ਨੇ ਇੱਕ ਹੋਰ ਸ਼ੱਕੀ ਨੂੰ ਵੀ ਹਿਰਾਸਤ 'ਚ ਲਿਆ। ਪੁਲਿਸ ਵੱਲੋਂ ਧਮਾਕੇ ਮਾਮਲੇ 'ਚ ਮੁਲਜ਼ਮਾਂ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਧਮਾਕੇ ਪਿੱਛੇ ਸਾਜਿਸ਼ ਤੇ ਵੱਖ ਵੱਖ ਪਹਿਲੂਆਂ ਨੂੰ ਖੰਗਾਲਿਆ ਜਾ ਰਿਹਾ ਹੈ। ਦੱਸ ਦਈਏ ਕਿ ਹੁਣ ਤੱਕ ਇਸ ਮਾਮਲੇ ਵਿੱਚ ਪੁਲਿਸ ਵੱਲੋਂ 17 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਜਾ ਚੁੱਕੀ ਹੈ। ਪੰਜਾਬ ਖ਼ਬਰਾਂ
ਦੱਸ ਦਈਏ ਕਿ ਜਲੰਧਰ 'ਚ 5 ਮਈ ਨੂੰ ਬੀਐਸਐਫ ਹੈਡਕੁਆਰਟਰ ਦੇ ਬਾਹਰ ਇੱਕ ਸਕੂਟਰੀ ਦੇ ਵਿੱਚ ਆਈਈਡੀ ਧਮਾਕਾ ਹੋਇਆ ਸੀ। ਘਟਨਾ ਰਾਤ 8 ਵਜੇ ਦੇ ਕਰੀਬ ਵਾਪਸੀ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਧਮਾਕੇ ਵਿੱਚ ਸਕੂਟਰੀ ਪੂਰੀ ਤਰ੍ਹਾਂ ਤਬਾਹ ਹੋ ਗਈ।
ਕਦੋਂ ਹੋਇਆ ਸੀ ਧਮਾਕਾ ?
ਕਾਬਿਲੇਗੌਰ ਹੈ ਕਿ 5 ਮਈ ਨੂੰ, ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਬੀਐਸਐਫ ਦੇ ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਬਾਹਰ ਇੱਕ ਸਕੂਟਰ ਵਿੱਚ ਧਮਾਕਾ ਹੋਇਆ। ਇਹ ਘਟਨਾ ਰਾਤ 8 ਵਜੇ ਦੇ ਕਰੀਬ ਵਾਪਰੀ। ਕੋਈ ਵੀ ਮਾਰਿਆ ਨਹੀਂ ਗਿਆ। ਬੀਐਸਐਫ ਹੈੱਡਕੁਆਰਟਰ ਜਲੰਧਰ ਸ਼ਹਿਰ ਨੂੰ ਅੰਮ੍ਰਿਤਸਰ-ਦਿੱਲੀ ਹਾਈਵੇਅ ਨਾਲ ਜੋੜਨ ਵਾਲੀ ਸੜਕ 'ਤੇ ਸਥਿਤ ਹੈ। ਘਟਨਾ ਤੋਂ ਤੁਰੰਤ ਬਾਅਦ, ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਲਾਕੇ ਵਿੱਚ ਫੈਲੀ ਦਹਿਸ਼ਤ
ਬੀਐਸਐਫ ਦੇ ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਧਮਾਕੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਅਣਪਛਾਤਾ ਵਿਅਕਤੀ ਆਪਣੀ ਜਾਨ ਬਚਾਉਣ ਲਈ ਭੱਜਦਾ ਦਿਖਾਈ ਦੇ ਰਿਹਾ ਹੈ। ਧਮਾਕੇ ਨੇ ਇੱਕ ਸਕੂਟਰ ਅਤੇ ਇੱਕ ਟ੍ਰੈਫਿਕ ਸਿਗਨਲ ਖੰਭੇ ਨੂੰ ਨੁਕਸਾਨ ਪਹੁੰਚਾਇਆ, ਅਤੇ ਦੁਕਾਨ ਦੀਆਂ ਖਿੜਕੀਆਂ ਟੁੱਟ ਗਈਆਂ। ਪੁਲਿਸ ਦੇ ਅਨੁਸਾਰ, ਘਟਨਾ ਵਿੱਚ ਸ਼ਾਮਲ ਸਕੂਟਰ ਗੁਰਪ੍ਰੀਤ ਸਿੰਘ ਦਾ ਸੀ, ਜੋ ਕਿ ਇਲਾਕੇ ਵਿੱਚ ਇੱਕ ਨਿਯਮਤ ਪਾਰਸਲ ਡਿਲੀਵਰੀ ਡਰਾਈਵਰ ਸੀ। ਪੁਲਿਸ ਨੇ ਕਿਹਾ ਕਿ ਉਹ ਵਿਅਕਤੀ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ।
ਇਹ ਵੀ ਪੜ੍ਹੋ : Jalandhar Blast : ਜਲੰਧਰ IED ਧਮਾਕੇ 'ਚ ਪੁਲਿਸ ਨੂੰ ਵੱਡੀ ਸਫਲਤਾ, ਧਮਾਕੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ
- PTC NEWS