Thu, May 14, 2026
Whatsapp

Amritsar ’ਚ ਤੇਜ਼ਧਾਰ ਹਥਿਆਰ ਦੇ ਨਾਲ ਨੌਜਵਾਨ ਦਾ ਕਤਲ, ਨਾਜਾਇਜ਼ ਸਬੰਧ ਦਾ ਦੱਸਿਆ ਜਾ ਰਿਹਾ ਮਾਮਲਾ

ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਛਾਣ ਡੇਵਿਡ ਮਸੀਹ ਵਜੋਂ ਹੋਈ ਹੈ ਜੋ ਕਿ ਜੋ ਤਰਨ ਤਰਨ ਜਿਲੇ ਦਾ ਰਹਿਣ ਵਾਲਾ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਸਾਡੇ ਹੀ ਗੁਆਂਡ ਦੇ ਵਿੱਚ ਇੱਕ ਔਰਤ ਰਹਿੰਦੀ ਸੀ ਜਿਸ ਦੇ ਨਾਲ ਉਸਦੇ ਪਤੀ ਨਾਲ ਨਾਜਾਇਜ਼ ਸਬੰਧ ਸੀ

Reported by:  PTC News Desk  Edited by:  Aarti -- May 14th 2026 07:08 PM
Amritsar ’ਚ ਤੇਜ਼ਧਾਰ ਹਥਿਆਰ ਦੇ ਨਾਲ ਨੌਜਵਾਨ ਦਾ ਕਤਲ, ਨਾਜਾਇਜ਼ ਸਬੰਧ ਦਾ ਦੱਸਿਆ ਜਾ ਰਿਹਾ ਮਾਮਲਾ

Amritsar ’ਚ ਤੇਜ਼ਧਾਰ ਹਥਿਆਰ ਦੇ ਨਾਲ ਨੌਜਵਾਨ ਦਾ ਕਤਲ, ਨਾਜਾਇਜ਼ ਸਬੰਧ ਦਾ ਦੱਸਿਆ ਜਾ ਰਿਹਾ ਮਾਮਲਾ

ਪੰਜਾਬ ’ਚ ਲਗਾਤਾਰ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਜਿਸ ਕਾਰਨ ਲੋਕਾਂ ਖੌਫ ’ਚ ਆਪਣੀ ਜ਼ਿੰਦਗੀ ਗੁਜਾਰ ਹਹੇ ਹਨ। ਨਾਲ ਹੀ ਪੁਲਿਸ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਬੋੜੂ ਪੁੱਲ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸ਼ਖਸ ਦਾ ਤੇਜ਼ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਮੁਤਾਬਿਕ  ਮ੍ਰਿਤਕ ਦੀ ਪਛਾਣ ਡੇਵਿਡ ਮਸੀਹ ਵਜੋਂ ਹੋਈ ਹੈ ਜੋ ਕਿ ਜੋ ਤਰਨ ਤਰਨ ਜਿਲੇ ਦਾ ਰਹਿਣ ਵਾਲਾ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਸਾਡੇ ਹੀ ਗੁਆਂਡ ਦੇ ਵਿੱਚ ਇੱਕ ਔਰਤ ਰਹਿੰਦੀ ਸੀ ਜਿਸ ਦੇ ਨਾਲ ਉਸਦੇ ਪਤੀ ਨਾਲ ਨਾਜਾਇਜ਼ ਸਬੰਧ ਸੀ ਪਹਿਲਾਂ ਵੀ ਇੱਕ ਦੋ ਵਾਰ ਲੜਾਈ ਝਗੜਾ ਹੋਇਆ ਸੀ, ਬਹੁਤ ਵਾਰ ਉਸ ਵੱਲੋਂ ਸਮਝਾਇਆ ਗਿਆ ਸੀ। ਪਰ ਉਹ ਨਹੀਂ ਸਮਝੇ। 


ਉਨ੍ਹਾਂ ਇਹ ਵੀ ਦੱਸਿਆ ਕਿ ਉਸੀ ਔਰਤ ਦੇ ਪਤੀ ਵੱਲੋਂ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਦੇ ਬੋੜੂ ਇਲਾਕੇ ਦੇ ਕੋਲ ਤੇਜਧਾਰ ਹਥਿਆਰਾਂ ਦੇ ਨਾਲ ਉਸਦੇ ਪਤੀ ਦਾ ਕਤਲ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਸਦੇ ਘਰ ਵਿੱਚ ਕੋਈ ਵੀ ਕਮਾਈ ਦਾ ਸਾਧਨ ਨਹੀਂ ਰਿਹਾ। ਦੱਸ ਦਈਏ ਕਿ ਡੇਵਿਡ ਮਸੀਹ ਦੇ ਤਿੰਨ ਛੋਟੇ ਛੋਟੇ ਬੱਚੇ ਹਨ। 

ਪੁਲਿਸ ਦਾ ਕਹਿਣਾ ਹੈ ਕਿ ਡੇਵਿਡ ਮਸੀਹ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਐਫ ਆਈ ਆਰ ਦਰਜ ਕਰ ਲਈ ਗਈ ਅਤੇ ਆਸ ਪਾਸ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ, ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜਲਦੀ ਹੀ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ 

ਇਹ ਵੀ ਪੜ੍ਹੋ  : Yograj Singh Dialogue Controversy : ਯੋਗਰਾਜ ਸਿੰਘ ਦੇ ਵਿਵਾਦਿਤ ਡਾਇਲੌਗ ਮਾਮਲੇ ’ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

- PTC NEWS

Electrical Saftey authority

Top News view more...

Latest News view more...

PTC NETWORK
PTC NETWORK