Thu, May 14, 2026
Whatsapp

Viral Video : 'ਉਚਾਈ ਦਾ ਤਾਂ ਨਹੀਂ ਪਤਾ, ਪਰ 50 ਫੁੱਟ ਦੂਰ ਡਿੱਗਿਆ...', ਹਨ੍ਹੇਰੀ ਕਾਰਨ ਹਵਾ 'ਚ ਉੱਡੇ ਸ਼ਖਸ ਨੇ ਸੁਣਾਈ ਖੌਫਨਾਕ ਪਲ ਦੀ ਕਹਾਣੀ

Thunderstorm Viral Video : ਨੰਨ੍ਹੇ ਦੇ ਅਨੁਸਾਰ, ਉਸਨੂੰ ਨਹੀਂ ਪਤਾ ਕਿ ਉਹ ਕਿੰਨੀ ਉੱਚਾਈ 'ਤੇ ਪਹੁੰਚਿਆ, ਪਰ ਉਹ ਲਗਭਗ 50 ਫੁੱਟ ਦੂਰ ਡਿੱਗ ਪਿਆ। ਉਸਦੇ ਨਾਲ ਮੌਜੂਦ ਲੋਕ ਵੀ ਹੇਠਾਂ ਡਿੱਗ ਪਏ, ਪਰ ਉਹ ਟੀਨ ਦੇ ਨਾਲ ਉੱਡ ਕੇ ਇੱਕ ਖੇਤ ਵਿੱਚ ਜਾ ਡਿੱਗਿਆ।

Reported by:  PTC News Desk  Edited by:  KRISHAN KUMAR SHARMA -- May 14th 2026 04:03 PM -- Updated: May 14th 2026 04:07 PM
Viral Video : 'ਉਚਾਈ ਦਾ ਤਾਂ ਨਹੀਂ ਪਤਾ, ਪਰ 50 ਫੁੱਟ ਦੂਰ ਡਿੱਗਿਆ...', ਹਨ੍ਹੇਰੀ ਕਾਰਨ ਹਵਾ 'ਚ ਉੱਡੇ ਸ਼ਖਸ ਨੇ ਸੁਣਾਈ ਖੌਫਨਾਕ ਪਲ ਦੀ ਕਹਾਣੀ

Viral Video : 'ਉਚਾਈ ਦਾ ਤਾਂ ਨਹੀਂ ਪਤਾ, ਪਰ 50 ਫੁੱਟ ਦੂਰ ਡਿੱਗਿਆ...', ਹਨ੍ਹੇਰੀ ਕਾਰਨ ਹਵਾ 'ਚ ਉੱਡੇ ਸ਼ਖਸ ਨੇ ਸੁਣਾਈ ਖੌਫਨਾਕ ਪਲ ਦੀ ਕਹਾਣੀ

Thunderstorm Viral Video : ਉੱਤਰ ਪ੍ਰਦੇਸ਼ (UP Viral Video)'ਚ ਬੀਤੇ ਦਿਨ ਤੇਜ਼ ਤੂਫਾਨ ਤੇ ਹਨ੍ਹੇਰੀ ਕਾਰਨ 80 ਤੋਂ ਵੱਧ ਲੋਕਾਂ ਦੀ ਦੁੱਖਦਾਈ ਮੌਤ ਹੋ ਗਈ ਹੈ। ਇਕੱਲੇ ਪ੍ਰਯਾਗਰਾਜ ਵਿੱਚ ਹੀ 17 ਲੋਕਾਂ ਦੀ ਮੌਤ ਹੋ ਜਾਣ ਬਾਰੇ ਵੀ ਖਬਰ ਹੈ। ਇਸ ਕੁਦਰਤੀ ਕਹਿਰ ਦੇ ਨਿਸ਼ਾਨ ਕਈ ਜ਼ਿਲ੍ਹਿਆਂ 'ਚ ਵੇਖਣ ਨੂੰ ਮਿਲੇ ਹਨ। ਇਸ ਦੌਰਾਨ ਇੱਕ ਖੌਫਨਾਕ ਮੰਜਰ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਵਿਅਕਤੀ ਸ਼ੈਡ ਨਾਲ ਹੀ ਹਵਾ (Man in Air Video) ਵਿੱਚ ਉੱਡ ਗਿਆ ਅਤੇ 50 ਫੁੱਟ ਤੱਕ ਦੂਰ ਜਾ ਡਿੱਗਿਆ।

ਇਹ ਘਟਨਾ ਬਰੇਲੀ (Bareilly Viral Video) ਦੀ ਹੈ, ਜਿਥੇ ਇੱਕ ਵਿਅਕਤੀ ਨੂੰ ਟੀਨ ਦੇ ਸ਼ੈਡ ਨਾਲ ਹਵਾ ਵਿੱਚ ਕਈ ਫੁੱਟ ਉੱਡ ਗਿਆ, ਜਿਸਦੀ ਇੱਕ ਵੀਡੀਓ ਇੰਟਰਨੈਟ 'ਤੇ ਵਾਇਰਲ ਹੋ ਰਹੀ ਹੈ। ਭਾਵੇਂ ਕਿ ਇਹ ਵੀਡੀਓ ਲੋਕਾਂ 'ਚ ਰੋਮਾਂਚ ਪੈਦਾ ਕਰ ਸਕਦੀ ਹੈ, ਪਰ ਹਵਾ ਵਿੱਚ ਉੱਡੇ ਸ਼ਖਸ ਲਈ ਇਹ ਮੌਤ ਨੂੰ ਨੇੜਿਓਂ ਵੇਖਣ ਤੋਂ ਘੱਟ ਨਹੀਂ। ਹੁਣ, ਜ਼ਖਮੀ ਵਿਅਕਤੀ ਦਾ ਇੱਕ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਸ ਨੇ ਆਪਣੇ ਨਾਲ ਵਾਪਰੇ ਇਸ ਖੌਫਨਾਕ ਵਾਕਿਆ ਬਾਰੇ ਦੱਸਿਆ।


'ਮੈਨੂੰ ਨਹੀਂ ਪਤਾ ਕਿੰਨੇ ਫੁੱਟ ਉਚਾਈ 'ਤੇ ਪਹੁੰਚਿਆ...'

ਜ਼ਖਮੀ ਵਿਅਕਤੀ ਨੰਨ੍ਹੇ ਨੇ ਦੱਸਿਆ ਕਿ ਉਹ ਕੁਝ ਲੋਕਾਂ ਨਾਲ ਇੱਕ ਗੱਡੀ ਵਿੱਚ ਸਾਮਾਨ ਲੈ ਕੇ ਆਇਆ ਸੀ, ਉਸ ਸਮੇਂ ਮੌਸਮ ਖਰਾਬ ਹੋ ਰਿਹਾ ਸੀ ਅਤੇ ਬੱਦਲ ਛਾਏ ਹੋਏ ਸਨ। ਸਾਮਾਨ ਉਤਾਰਨ ਤੋਂ ਬਾਅਦ ਉਸਨੇ ਖਰਾਬ ਮੌਸਮ ਕਾਰਨ ਇੱਕ ਟੀਨ ਦੇ ਸ਼ੈੱਡ ਦੇ ਹੇਠਾਂ ਰੁਕਣ ਦਾ ਫੈਸਲਾ ਕੀਤਾ। ਇਸ ਦੌਰਾਨ ਅਚਾਨਕ ਤੇਜ਼ ਹਨ੍ਹੇਰੀ ਚੱਲੀ, ਉਸਨੇ ਗੱਡੀ ਨੂੰ ਫੜਿਆ ਅਤੇ ਆਪਣੇ ਬਚਾਅ ਲਈ ਨੇੜੇ ਬੰਨ੍ਹੀ ਇੱਕ ਰੱਸੀ ਵੀ ਫੜੀ। ਹਾਲਾਂਕਿ, ਤੇਜ਼ ਝੱਖੜ ਕਾਰਨ ਰੱਸੀ ਟੁੱਟ ਗਈ ਅਤੇ ਉਹ ਟੀਨ ਦੇ ਨਾਲ ਹਵਾ ਵਿੱਚ ਉੱਡ ਗਿਆ।

ਨੰਨ੍ਹੇ ਦੇ ਅਨੁਸਾਰ, ਉਸਨੂੰ ਨਹੀਂ ਪਤਾ ਕਿ ਉਹ ਕਿੰਨੀ ਉੱਚਾਈ 'ਤੇ ਪਹੁੰਚਿਆ, ਪਰ ਉਹ ਲਗਭਗ 50 ਫੁੱਟ ਦੂਰ ਡਿੱਗ ਪਿਆ। ਉਸਦੇ ਨਾਲ ਮੌਜੂਦ ਲੋਕ ਵੀ ਹੇਠਾਂ ਡਿੱਗ ਪਏ, ਪਰ ਉਹ ਟੀਨ ਦੇ ਨਾਲ ਉੱਡ ਕੇ ਇੱਕ ਖੇਤ ਵਿੱਚ ਜਾ ਡਿੱਗਿਆ।

ਹਾਦਸੇ ਵਿੱਚ ਨੰਨ੍ਹੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਉਸਦੀ ਬਾਂਹ ਟੁੱਟ ਗਈ ਹੈ, ਜਿਸ ਵਿੱਚ ਰਾਡ ਪਾਈ ਗਈ ਹੈ ਅਤੇ ਉਸਦੇ ਪੂਰੇ ਸਰੀਰ ਵਿੱਚ ਦਰਦ ਹੋ ਰਿਹਾ ਹੈ। ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਤੂਫਾਨ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਤੇਜ਼ ਹਵਾਵਾਂ ਉਸ ਵਿਅਕਤੀ ਨੂੰ ਸ਼ੈੱਡ ਸਮੇਤ ਅਸਮਾਨ ਵਿੱਚ ਉਡਾ ਕੇ ਲੈ ਗਈਆਂ, ਪਰ ਖੁਸ਼ਕਿਸਮਤੀ ਨਾਲ ਉਹ ਬਚ ਗਿਆ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK