CBSE 3 Language Policy : ਜੇਕਰ ਤੀਜੀ ਭਾਸ਼ਾ ’ਚ ਹੋ ਗਏ ਫੇਲ੍ਹ ਤਾਂ ਸੀਬੀਐਸਈ ਪਾਸ ਸਰਟੀਫਿਕੇਟ ਨਹੀਂ ਕਰੇਗਾ ਜਾਰੀ ! ਪੜ੍ਹੋ ਨਵੇਂ ਨਿਯਮ

ਇਹ ਨਿਯਮ 2027-28 ਅਕਾਦਮਿਕ ਸੈਸ਼ਨ ਤੋਂ ਲਾਗੂ ਹੋਵੇਗਾ। ਜਿਸ ਤੋਂ ਬਾਅਦ ਹੁਣ 10ਵੀਂ ਜਮਾਤ ਪਾਸ ਸਰਟੀਫਿਕੇਟ ਪ੍ਰਾਪਤ ਕਰਨ ਲਈ ਇਸ ਅੰਦਰੂਨੀ ਮੁਲਾਂਕਣ ਨੂੰ ਪਾਸ ਕਰਨਾ ਜ਼ਰੂਰੀ ਹੋਵੇਗਾ। 9ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਫੇਲ੍ਹ ਹੋਣ 'ਤੇ ਵੀ ਤਰੱਕੀ ਦਿੱਤੀ ਜਾਵੇਗੀ, ਪਰ ਉਨ੍ਹਾਂ ਨੂੰ 10ਵੀਂ ਜਮਾਤ ਵਿੱਚ ਇਸ ਬੈਕਲਾਗ ਨੂੰ ਕਲੀਅਰ ਕਰਨਾ ਹੋਵੇਗਾ।

By  Aarti July 14th 2026 01:21 PM -- Updated: July 14th 2026 02:43 PM

 CBSE New Rules For Student :  ਜੇਕਰ ਤੁਸੀਂ ਜਾਂ ਤੁਹਾਡੇ ਬੱਚੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਅਧੀਨ ਪੜ੍ਹ ਰਹੇ ਹਨ ਤਾਂ, ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਰਾਸ਼ਟਰੀ ਸਿੱਖਿਆ ਨੀਤੀ (NEP) 2020 ਦੇ ਤਹਿਤ, ਸੀਬੀਐਸਈ ਨੇ ਇੱਕ ਵੱਡਾ ਬਦਲਾਅ ਕੀਤਾ ਹੈ। ਸੀਬੀਐਸਈ ਨੇ ਐਨਈਪੀ 2020 ਦੇ ਤਹਿਤ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਤੀਜੀ ਭਾਸ਼ਾ ਦਾ ਸਕੂਲ-ਅਧਾਰਿਤ ਅੰਦਰੂਨੀ ਮੁਲਾਂਕਣ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਹੈ।

ਇਹ ਨਿਯਮ 2027-28 ਅਕਾਦਮਿਕ ਸੈਸ਼ਨ ਤੋਂ ਲਾਗੂ ਹੋਵੇਗਾ। ਜਿਸ ਤੋਂ ਬਾਅਦ ਹੁਣ 10ਵੀਂ ਜਮਾਤ ਪਾਸ ਸਰਟੀਫਿਕੇਟ ਪ੍ਰਾਪਤ ਕਰਨ ਲਈ ਇਸ ਅੰਦਰੂਨੀ ਮੁਲਾਂਕਣ ਨੂੰ ਪਾਸ ਕਰਨਾ ਜ਼ਰੂਰੀ ਹੋਵੇਗਾ। 9ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਫੇਲ੍ਹ ਹੋਣ 'ਤੇ ਵੀ ਤਰੱਕੀ (Promote) ਦਿੱਤੀ ਜਾਵੇਗੀ, ਪਰ ਉਨ੍ਹਾਂ ਨੂੰ 10ਵੀਂ ਜਮਾਤ ਵਿੱਚ ਇਸ ਬੈਕਲਾਗ ਨੂੰ ਕਲੀਅਰ ਕਰਨਾ ਹੋਵੇਗਾ।

2027-28 ਅਕਾਦਮਿਕ ਸਾਲ ਤੋਂ, ਵਿਦਿਆਰਥੀਆਂ ਨੂੰ 10ਵੀਂ ਜਮਾਤ ਪਾਸ ਸਰਟੀਫਿਕੇਟ ਪ੍ਰਾਪਤ ਕਰਨ ਲਈ ਇਸ ਸਕੂਲ-ਪੱਧਰੀ ਮੁਲਾਂਕਣ ਨੂੰ ਪਾਸ ਕਰਨਾ ਜ਼ਰੂਰੀ ਹੋਵੇਗਾ।

ਹੁਣ 10ਵੀਂ ਬੋਰਡ ਪ੍ਰੀਖਿਆਵਾਂ ਪਾਸ ਕਰਨ ਲਈ 'ਤੀਜੀ ਭਾਸ਼ਾ' ਜ਼ਰੂਰੀ

ਸੀਬੀਐਸਈ ਦੁਆਰਾ 10 ਜੁਲਾਈ ਨੂੰ ਜਾਰੀ ਕੀਤੇ ਗਏ ਇੱਕ ਸਰਕੂਲਰ ਦੇ ਅਨੁਸਾਰ, 2027-28 ਅਕਾਦਮਿਕ ਸਾਲ ਵਿੱਚ 10ਵੀਂ ਜਮਾਤ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ ਆਪਣੀ ਤੀਜੀ ਭਾਸ਼ਾ (ਜਿਸਨੂੰ R3 ਕਿਹਾ ਜਾਂਦਾ ਹੈ) ਦਾ ਸਕੂਲ-ਅਧਾਰਤ ਅੰਦਰੂਨੀ ਮੁਲਾਂਕਣ ਪਾਸ ਕਰਨਾ ਜ਼ਰੂਰੀ ਹੋਵੇਗਾ। ਇਸ ਤੋਂ ਬਿਨਾਂ, ਉਨ੍ਹਾਂ ਨੂੰ ਸੈਕੰਡਰੀ ਸਕੂਲ ਪ੍ਰੀਖਿਆ ਪਾਸ ਸਰਟੀਫਿਕੇਟ (10ਵੀਂ ਪਾਸ ਸਰਟੀਫਿਕੇਟ) ਨਹੀਂ ਦਿੱਤਾ ਜਾਵੇਗਾ।

ਬੋਰਡ ਪ੍ਰੀਖਿਆ ਦਾ ਹਿੱਸਾ ਨਹੀਂ ਹੈ, ਪਰ ਪਾਸ ਹੋਣਾ ਲਾਜ਼ਮੀ 

ਚੰਗੀ ਗੱਲ ਇਹ ਹੈ ਕਿ ਤੀਜੀ ਭਾਸ਼ਾ ਲਈ ਕੋਈ ਲਿਖਤੀ ਬੋਰਡ ਪ੍ਰੀਖਿਆ ਨਹੀਂ ਹੋਵੇਗੀ। ਇਹ ਪੂਰੀ ਤਰ੍ਹਾਂ ਸਕੂਲ ਦੇ ਅੰਦਰੂਨੀ ਮੁਲਾਂਕਣ 'ਤੇ ਅਧਾਰਤ ਹੋਵੇਗੀ। ਹਾਲਾਂਕਿ, ਜੇਕਰ ਕੋਈ ਵਿਦਿਆਰਥੀ ਇਸ ਅੰਦਰੂਨੀ ਮੁਲਾਂਕਣ ਵਿੱਚ ਅਸਫਲ ਰਹਿੰਦਾ ਹੈ, ਤਾਂ ਸਕੂਲ ਨੂੰ ਅੰਤਿਮ ਬੋਰਡ ਨਤੀਜੇ ਘੋਸ਼ਿਤ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਮੁੜ ਮੁਲਾਂਕਣ ਕਰਨਾ ਪਵੇਗਾ।

ਇਹ ਵੀ ਪੜ੍ਹੋ  : Satluj ਫਿਲਮ ਨੂੰ ਲੈ ਕੇ BJP 'ਚ ਪਈ ਫੁੱਟ ! ਕੈਪਟਨ ਅਮਰਿੰਦਰ ਸਿੰਘ ਨੇ ਰਵਨੀਤ ਬਿੱਟੂ ਨੂੰ ਦਿੱਤੀ ਇਹ ਨਸੀਹਤ

Related Post