CBSE ਵੱਲੋਂ CTET ਦਾ ਐਡਮਿਟ ਕਾਰਡ ਜਾਰੀ, ctet.nic.in ’ਤੇ ਇੰਝ ਕਰੋ ਡਾਉਨਲੋਡ

By  Aarti December 26th 2022 01:50 PM

CTET Admit Card Download: ਸੀਬੀਐਸਈ ਨੇ ਸੀਟੀਈਟੀ ਦੇ ਐਡਮਿਟ ਕਾਰਡ  ਜਾਰੀ ਕਰ ਦਿੱਤੇ ਗਏ ਹਨ। ਜਿਸ ਤੋਂ ਬਾਅਦ ਹੁਣ ਦਸੰਬਰ 2022 ਤੋਂ ਜਨਵਰੀ 2023 ਤਕ ਹੋਣ ਵਾਲੀ ਕੇਂਦਰੀ ਵਿਦਿਅਕ ਯੋਗਤਾ ਪ੍ਰੀਖਿਆਵਾਂ ਲਈ ਸੀਬੀਐੱਸਈ ਸੀਟੀਈਟੀ ਐਡਮਿਟ ਕਾਰਡ 2022 ਦਾ ਲੱਖਾਂ ਉਮੀਦਵਾਰਾਂ ਦਾ ਇੰਤਜ਼ਾਰ ਸਮਾਪਤ ਹੋ ਗਿਆ ਹੈ।

ਦੱਸ ਦਈਏ ਕਿ ਬੋਰਡ ਵੱਲੋਂ ਇਸ ਸਬੰਧੀ ਜਾਰੀ ਅਧਿਕਾਰਤ ਸੂਚਨਾ ਵੀ ਜਾਰੀ ਕੀਤੀ ਗਈ ਹੈ ਜਿਸ ਮੁਤਾਬਕ ਸੀਬੀਐੱਸਈ ਸੀਟੀਈਟੀ ਦਸੰਬਰ 2022 ਐਡਮਿਟ ਕਾਰਡ ਨੂੰ ਉਮੀਦਵਾਰ ਅੱਜ ਯਾਨੀ 26 ਦਸਬੰਰ ਨੂੰ ctet.nic.in ਤੋਂ ਡਾਊਨਲੋਡ ਕਰ ਸਕਦਾ ਹੈ। 

ਉਮੀਦਵਾਰ ਅਧਿਕਾਰਿਤ ctet.nic.in ਵੈੱਬਸਾਈਟ ’ਤੇ ਜਾ ਕੇ ਆਪਣੇ ਐਪਲੀਕੇਸ਼ਨ ਨੰਬਰ ਤੇ ਜਨਮ ਤਰੀਕ ਦਾ ਇਸਤੇਮਾਲ ਕਰਕੇ ਸੀਟੀਈਟੀ ਐਡਮਿਟ ਕਾਰਡ 2022 ਡਾਊਨਲੋਡ ਲਿੰਕ ਤੋਂ ਪ੍ਰਿੰਟ ਕਰ ਸਕਦੇ ਹਨ।

ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਨੇ ਦਬੋਚਿਆ ਦੇਹਰਾਦੂਨ ਦਾ ਫੈਕਟਰੀ ਮਾਲਕ, ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ

Related Post