PTC News
Search
🔍 Search

Parvinder Jhota Murder Case : ਕੇਂਦਰੀ ਏਜੰਸੀਆਂ ਹੋਈਆਂ ਸਰਗਰਮ, ਮਾਨਸਾ ਚ CBI ਰੇਡ ਤੋਂ ਬਾਅਦ ਖਮਾਣੋਂ ਤੇ ਫਤਿਹਗੜ੍ਹ ਸਾਹਿਬ ਚ ਛਾਪੇ

Parvinder Jhota Murder Case : ਜਾਣਕਾਰੀ ਮੁਤਾਬਕ, ਅੱਜ ਸ਼ਾਮ ਨੂੰ ਕੇਂਦਰੀ ਏਜੰਸੀਆਂ ਖਮਾਣੋਂ ਦੇ ਕੁਝ ਨਸ਼ਾ ਛੁਡਾਊ ਕੇਂਦਰਾਂ ਅਤੇ ਹਸਪਤਾਲਾਂ ਵਿਚ ਪਹੁੰਚੀਆਂ ਤੇ ਚੈਕਿੰਗ ਸ਼ੁਰੂ ਕੀਤੀ। ਫ਼ਿਲਹਾਲ ਇਸ ਸਬੰਧੀ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ।

By  KRISHAN KUMAR SHARMA October 26th 2026 07:22 PM -- Updated: October 26th 2026 07:41 PM

Khamano Raid : ਨਸ਼ਿਆਂ ਖ਼ਿਲਾਫ਼ ਲੜਾਈ ਲੜਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲਕਾਂਡ ਮਗਰੋਂ ਕੇਂਦਰੀ ਏਜੰਸੀਆਂ ਵੀ ਨਸ਼ਿਆਂ ਵਿਰੁੱਧ ਐਕਸ਼ਨ ਮੋਡ ਵਿਚ ਆ ਗਈਆਂ ਹਨ। ਮਾਨਸਾ ਵਿਚ ਪਹਿਲਾਂ ਤੋਂ ਹੀ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਨੂੰ ਲੈ ਕੇ ਸੀ.ਬੀ.ਆਈ. (CBI) ਵੱਲੋਂ ਕਾਰਵਾਈ ਜਾਰੀ ਹੈ, ਉੱਥੇ ਹੀ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਸਥਿਤ ਅਤੇ ਖੰਨਾ ਦੇ ਨਸ਼ਾ ਛੁਡਾਊ ਕੇਂਦਰਾਂ ਅਤੇ ਹਸਪਤਾਲਾਂ 'ਤੇ ਕੇਂਦਰੀ ਏਜੰਸੀਆਂ ਨੇ ਰੇਡ ਕਰਕੇ ਛਾਪੇਮਾਰੀ ਕੀਤੀ ਗਈ।

ਜਾਣਕਾਰੀ ਮੁਤਾਬਕ, ਅੱਜ ਸ਼ਾਮ ਨੂੰ ਕੇਂਦਰੀ ਏਜੰਸੀਆਂ ਖਮਾਣੋਂ ਦੇ ਕੁਝ ਨਸ਼ਾ ਛੁਡਾਊ ਕੇਂਦਰਾਂ ਅਤੇ ਹਸਪਤਾਲਾਂ ਵਿਚ ਪਹੁੰਚੀਆਂ ਤੇ ਚੈਕਿੰਗ ਸ਼ੁਰੂ ਕੀਤੀ। ਫ਼ਿਲਹਾਲ ਇਸ ਸਬੰਧੀ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ। ਕੇਂਦਰੀ ਏਜੰਸੀਆਂ ਵੱਲੋਂ ਦੇਰ ਸ਼ਾਮ ਤੱਕ ਸਾਥ ਛਡਾਊ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਰੇਡ ਜਾਰੀ ਰਹੀ। ਹਾਲਾਂਕਿ ਇਸ ਸਬੰਧੀ ਮਾਮਲੇ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ। 

ਖਮਾਣੋਂ ਸਥਿਤ ਹਸਪਤਾਲ ਅਤੇ ਨਸ਼ਾ ਛੁੜਾਊ ਕੇਂਦਰ ਵਿੱਚ ਰੇਡ

ਇੱਕ ਇਨੋਵਾ ਕਾਰ ਤੇ ਇੱਕ ਸਕੋਰਪੀਓ ਗੱਡੀ ਦੇ ਵਿੱਚ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਨੇ ਆ ਕੇ ਸਤਨਾਮ ਨਸ਼ਾ ਛੁਡਾਊ ਕੇਂਦਰ ਵਿਖੇ ਅਚਨਚੇਤ ਰੇਡ ਕੀਤੀ। ਪ੍ਰੰਤੂ ਇਸ ਗੱਲ ਦੀ ਅਧਿਕਾਰਤ ਤੌਰ ਤੇ ਹੁਣ ਤੱਕ ਪੁਸ਼ਟੀ ਨਹੀਂ ਹੋ ਸਕੀ ਕਿ ਸਤਨਾਮ ਨਸ਼ਾ ਛੁਡਾਊ ਕੇਂਦਰ 'ਤੇ ਰੇਡ ਸੀਬੀਆਈ ਦੀ ਹੈ ਜਾਂ ਕਿਸੇ ਹੋਰ ਏਜੰਸੀ ਦੀ। 

ਸਵੇਰ ਤੋਂ ਲੈ ਕੇ ਹੁਣ ਤੱਕ ਮੀਡੀਆ ਕਰਮੀ ਅਤੇ ਆਮ ਲੋਕ ਨਸ਼ਾ ਰੋਕਥਾਮ ਕੇਂਦਰ ਵੱਲ ਵੇਖ ਰਹੇ ਹਨ ਕਿ ਆਖਰ ਕਿਸ ਏਜੰਸੀ ਨੇ ਨਸ਼ਾ ਛੁਡਾਊ ਕੇਂਦਰ 'ਤੇ ਰੇਡ ਕਿਉਂ ਕੀਤੀ ?

ਜਦੋਂ ਪੱਤਰਕਾਰਾਂ ਨੇ ਉਕਤ ਏਜੰਸੀ ਦੇ ਅਧਿਕਾਰੀਆਂ ਕਰਮਚਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਏਜੰਸੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੰਦਰੋਂ ਦਰਵਾਜੇ ਬੰਦ ਕੀਤੇ ਹੋਏ ਸਨ। 

ਏਜੰਸੀ ਦੀ ਰੇਡ ਨੂੰ ਖਮਾਣੋਂ ਵਾਸੀਆਂ ਵੱਲੋਂ ਹਰਵਿੰਦਰ ਸਿੰਘ ਝੋਟਾ ਅਤੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸਿਆਸੀ ਆਗੂਆਂ 'ਤੇ ਪਈ ਸੀਬੀਆਈ ਦੀ ਰੇਟ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਫਿਲਹਾਲ, ਮਾਮਲਾ ਚਾਹੇ ਕੋਈ ਵੀ ਹੋਵੇ ਪ੍ਰੰਤੂ ਖਮਾਣੋਂ ਸ਼ਹਿਰ 'ਚ ਉਕਤ ਏਜੰਸੀ ਦੀ ਰੇਡ ਕਾਰਨ ਚਰਚਾ ਰਹੀ।

ਇਹ ਵੀ ਪੜ੍ਹੋ...

ਸ਼ਮਸ਼ੇਰ ਸਿੰਘ ਸ਼ੇਰਾ ਨੇ ਜਿੱਤੀ ਕਰਨਾਲ ਚੈਂਪੀਅਨਸ਼ਿਪ, ਵੇਟ ਲਿਫ਼ਟਿੰਗ ਮੁਕਾਬਲਿਆਂ 'ਚ ਹਾਸਲ ਕੀਤਾ ਪਹਿਲਾ ਸਥਾਨ

ਹੁਣ ਬਿਨ੍ਹਾਂ ਪੈਟਰੋਲ ਤੋਂ ਦੋੜਣਗੀਆਂ ਕਾਰਾਂ, E100 ਫਿਊਲ ਵਾਲੀਆਂ ਗੱਡੀਆਂ ਨੂੰ ਮਿਲੀ ਹਰੀ ਝੰਡੀ

Related Post