Mon, Oct 26, 2026
Whatsapp

ਰੂਸ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ ਰਜਨੀਸ਼

Punjabi Boy dies in Russia : ਜਾਣਕਾਰੀ ਅਨੁਸਾਰ, ਰਜਨੀਸ਼ ਸਿੰਘ, ਜਿਸਨੂੰ ਲੱਕੀ ਵੀ ਕਿਹਾ ਜਾਂਦਾ ਹੈ, 29 ਸਾਲ ਦਾ ਸੀ ਅਤੇ ਆਪਣੇ ਭਵਿੱਖ ਨੂੰ ਅੱਗੇ ਵਧਾਉਣ ਲਈ ਨੌਂ ਮਹੀਨੇ ਪਹਿਲਾਂ ਰੂਸ ਗਿਆ ਸੀ।

Reported by:  PTC News Desk  Edited by:  KRISHAN KUMAR SHARMA -- October 26th 2026 06:03 PM
ਰੂਸ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ ਰਜਨੀਸ਼

ਰੂਸ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ ਰਜਨੀਸ਼

Punjabi Boy dies in Russia : ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਸਿਪਰੀਆਂ ਦੇ ਨੌਜਵਾਨ ਰਜਨੀਸ਼ ਸਿੰਘ ਲੱਕੀ ਦੀ ਰੂਸ ਵਿੱਚ ਦਿਲ ਦਾ ਦੌਰਾ (Heart Attack) ਪੈਣ ਨਾਲ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਤੋਂ ਬਾਅਦ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ। ਜਾਣਕਾਰੀ ਅਨੁਸਾਰ, ਰਜਨੀਸ਼ ਸਿੰਘ, ਜਿਸਨੂੰ ਲੱਕੀ ਵੀ ਕਿਹਾ ਜਾਂਦਾ ਹੈ, 29 ਸਾਲ ਦਾ ਸੀ ਅਤੇ ਆਪਣੇ ਭਵਿੱਖ ਨੂੰ ਅੱਗੇ ਵਧਾਉਣ ਲਈ ਨੌਂ ਮਹੀਨੇ ਪਹਿਲਾਂ ਰੂਸ ਗਿਆ ਸੀ। ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਉਹ ਆਪਣੀ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ।

ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੀ ਵਿੱਤੀ ਸਥਿਤੀ ਮਾੜੀ ਸੀ, ਜਿਸ ਕਾਰਨ ਰਜਨੀਸ਼ ਨੂੰ ਵਿਦੇਸ਼ ਜਾਣਾ ਪਿਆ। ਕੱਲ੍ਹ ਉਸਦੀ ਮੌਤ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਰਜਨੀਸ਼ ਦੀ ਦੇਹ ਨੂੰ ਉਸਦੇ ਪਿੰਡ ਸਿਪਰੀਆਂ ਲਿਜਾਇਆ ਗਿਆ, ਜਿੱਥੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ।

ਨੌਜਵਾਨ ਦੀ ਦੇਹ ਜਿਵੇਂ ਹੀ ਅੱਜ ਪਿੰਡ ਪਹੁੰਚੀ ਤਾਂ ਮਾਹੌਲ ਪੂਰੀ ਤਰ੍ਹਾਂ ਗਮਗੀਨ ਹੋ ਗਿਆ। ਹਰ ਪਿੰਡ ਵਾਸੀ ਦੀ ਅੱਖ ਵਿੱਚ ਹੰਝੂ ਸੀ। ਵਿਧਵਾ ਮਾਂ ਅਤੇ ਰਿਸ਼ਤੇਦਾਰਾਂ ਦਾ ਜਵਾਨ ਪੁੱਤ ਦੀ ਮ੍ਰਿਤਕ ਦੇਹ ਦੇਖ ਕੇ ਧਾਂਹਾਂ ਨਿਕਲ ਗਈਆਂ ਅਤੇ ਰੋ ਰੋ ਕੇ ਬੁਰਾ ਹਾਲ ਹੋ ਗਿਆ।

ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ (Punjabi Boy Dies in America)

ਉਧਰ, ਹੁਸ਼ਿਆਰਪੁਰ 'ਚ ਹੀ ਇੱਕ ਹੋਰ ਮੰਦਭਾਗੀ ਖ਼ਬਰ ਆਈ ਹੈ। ਟਾਂਡਾ ਉੜਮੁੜ ਨੇੜੇ ਪਿੰਡ ਰਾੜਾ ਦੇ ਵਸਨੀਕ 40 ਸਾਲਾ ਨਵਦੀਪ ਸਿੰਘ ਰਾਜਾ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਉਹ ਪਿਛਲੇ ਚਾਰ ਸਾਲਾਂ ਤੋਂ ਇੰਡੀਆਨਾ ਵਿੱਚ ਰਹਿ ਰਿਹਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ, ਰੋਸ਼ਨ ਸਿੰਘ ਦਾ ਪੁੱਤਰ ਨਵਦੀਪ ਸਿੰਘ ਰਾਜਾ ਅਮਰੀਕਾ ਵਿੱਚ ਟੈਕਸੀ ਡਰਾਈਵਰ ਸੀ, ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਅਤੇ ਅਣਵਿਆਹਿਆ ਸੀ। ਉਸਦੀ ਅਚਾਨਕ ਮੌਤ ਦੀ ਦੁਖਦਾਈ ਖ਼ਬਰ ਮਿਲਦੇ ਹੀ ਪਿੰਡ ਰਾੜਾ ਅਤੇ ਆਸ ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸ ਮੰਦਭਾਗੀ ਘਟਨਾ ਨਾਲ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਡੂੰਘੇ ਸਦਮੇ ਵਿੱਚ ਹਨ।

ਇਹ ਵੀ ਪੜ੍ਹੋ...

ਮੁਲਾਜ਼ਮਾਂ ਨੂੰ DA 'ਤੇ ਦੀਵਾਲੀ ਤੋਂ ਪਹਿਲਾਂ ਮਿਲ ਸਕਦੀ ਹੈ ਵੱਡੀ ਖੁਸ਼ਖਬਰੀ ! ਜਾਣੋ ਕਿੰਨੀ ਵਧੇਗੀ ਤਨਖਾਹ ?

Diwali 2026 Date : ਦੀਵਾਲੀ ਕਦੋਂ ਹੈ ? ਜਾਣੋ ਤਰੀਕ ਅਤੇ ਲਕਸ਼ਮੀ ਪੂਜਾ ਦਾ ਸ਼ੁਭ ਸਮਾਂ ਤੇ ਢੰਗ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK