ਕੇਂਦਰ ਨੇ ਪੰਜਾਬ ਸਰਕਾਰ ਨੂੰ ਕੀਤੀ ਨਾਂਹ, ਨਹੀਂ ਮਿਲੇਗਾ ਕੈਟੇਗਰੀ 'A' ’ਚ ਸਥਾਨ

By  Aarti December 22nd 2022 12:55 PM -- Updated: December 22nd 2022 01:05 PM

ਚੰਡੀਗੜ੍ਹ: ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਲੱਗਾ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਏ ਕੈਟੇਗਰੀ ’ਚ ਸਥਾਨ ਤੋਂ ਇਨਕਾਰ ਕਰ ਦਿੱਤਾ ਹੈ।


ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਵਾਰ ਵਾਰ ਮੰਗ ਕੀਤੀ ਜਾ ਰਹੀ ਸੀ ਕਿ ਪੰਜਾਬ ਨੂੰ ਏ ਕੈਟੇਗਰੀ ਚ ਰੱਖਿਆ ਜਾਵੇ ਪਰ ਕੇਂਦਰ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਨੂੰ ਏ ਕੈਟੇਗਰੀ ਵਿੱਚ ਨਹੀਂ ਰੱਖਿਆ ਜਾਵੇਗਾ। ਪੰਜਾਬ ਬੀ ਕੇਟੇਗਰੀ ਵਿੱਚ ਹੀ ਰਹੇਗਾ। ਇਸ ਤੋਂ ਇਲਾਵਾ ਕੇਂਦਰ ਨੇ ਇਹ ਵੀ ਆਖ ਦਿੱਤਾ ਹੈ ਕਿ ਪੰਜਾਬ ਨੂੰ ਜ਼ਿਆਦਾ ਫੰਡ ਨਹੀਂ ਮਿਲੇਗਾ। 

ਦੱਸ ਦਈਏ ਕਿ ਏ ਕੈਟੇਗਰੀ ਵਿੱਚ ਹੋਣ ਨਾਲ 90/10 ਦੀ ਰੇਸ਼ੋ ਨਾਲ ਫੰਡ ਮਿਲਦਾ ਹੈ ਜਦਕਿ ਬੀ ਕੈਟੇਗਰੀ ਵਿੱਚ ਹੋਣ ਨਾਲ 60/40 ਰੇਸ਼ੋ ਨਾਲ ਫੰਡ ਮਿਲਦਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਦਹਾਕਿਆਂ ਤੋਂ ਇਸ ਸਬੰਧੀ ਮੰਗ ਕੀਤੀ ਜਾ ਰਹੀ ਸੀ। 

Related Post