CGC ਝੰਜੇੜੀ ਮੋਹਾਲੀ ਵੱਲੋਂ 14ਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਯੋਜਨ

CGC Jhanjeri Mohali : ਦੱਸ ਦਈਏ ਕਿ ਇਹ ਪਵਿੱਤਰ ਸਮਾਗਮ ਨਿਮਰਤਾ ਅਤੇ ਸ਼ਰਧਾ ਦੀ ਭਾਵਨਾ ਨਾਲ ਆਯੋਜਿਤ ਕੀਤਾ ਗਿਆ ਸੀ। ਪੂਰੇ ਦੋ ਦਿਨਾਂ ਤੱਕ ਕੈਂਪਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਪਾਠ ਗੂੰਜਦਾ ਰਿਹਾ, ਜਿਸ ਨੇ ਪੂਰੇ ਕੈਂਪਸ ਨੂੰ ਅਧਿਆਤਮਿਕ ਰੰਗ ਵਿੱਚ ਰੰਗ ਦਿੱਤਾ।

By  KRISHAN KUMAR SHARMA July 25th 2025 08:42 PM -- Updated: July 25th 2025 08:43 PM

CGC Jhanjeri Mohali : ਸੀਜੀਸੀ ਝੰਜੇੜੀ ਮੋਹਾਲੀ,ਵੱਲੋਂ ਆਪਣੇ 14ਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਧਾਰਮਿਕ ਸਮਾਗਮ ਦਾ ਆਯੋਜਨ ਬੜੇ ਸ਼ਰਧਾ ਭਾਵ ਨਾਲ ਕਰਵਾਇਆ ਗਿਆ, ਇਸ ਪਵਿੱਤਰ ਧਾਰਮਿਕ ਸਮਾਗਮ ਨਾਲ ਇੱਕ ਨਵੀਂ ਅਧਿਆਤਮਿਕ ਸਫ਼ਰ ਦੀ  ਸ਼ੁਰੂਆਤ ਹੋਈ ਹੈ।

ਦੱਸ ਦਈਏ ਕਿ ਇਹ ਪਵਿੱਤਰ ਸਮਾਗਮ ਨਿਮਰਤਾ ਅਤੇ ਸ਼ਰਧਾ ਦੀ ਭਾਵਨਾ ਨਾਲ ਆਯੋਜਿਤ ਕੀਤਾ ਗਿਆ ਸੀ। ਪੂਰੇ ਦੋ ਦਿਨਾਂ ਤੱਕ ਕੈਂਪਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਪਾਠ ਗੂੰਜਦਾ ਰਿਹਾ, ਜਿਸ ਨੇ ਪੂਰੇ ਕੈਂਪਸ ਨੂੰ ਅਧਿਆਤਮਿਕ ਰੰਗ ਵਿੱਚ ਰੰਗ ਦਿੱਤਾ। ਇਸ ਧਾਰਮਿਕ ਪਵਿੱਤਰ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮਾਪਨ ਗਿਆਨ, ਏਕਤਾ ਅਤੇ ਨਿਰੰਤਰ ਤਰੱਕੀ ਅਤੇ ਸਾਰਿਆਂ ਦੀ ਭਲਾਈ ਲਈ ਸਮੂਹਿਕ ਅਰਦਾਸ ਨਾਲ ਹੋਇਆ।

ਇਹ ਸ਼ੁਭ ਮੌਕਾ ਨਵੇਂ ਅਕਾਦਮਿਕ ਸੈਸ਼ਨ 2025-26 ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ, ਜਿਸ ਦੇ ਤਹਿਤ ਸੀਜੀਸੀ ਝੰਜੇੜੀ ਆਪਣੇ ਵੱਧਦੇ ਪਰਿਵਾਰ ਵਿੱਚ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸ੍ਰੀ ਅਖੰਡ ਪਾਠ ਸਾਹਿਬ ਦਾ ਆਯੋਜਨ ਨਾ ਸਿਰਫ਼ ਸੰਸਥਾ ਦੇ ਅਕਾਦਮਿਕ ਸਫ਼ਰ ਦਾ ਪ੍ਰਤੀਕ ਹੈ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗੀ ਅਗਵਾਈ ਦਾ ਸੰਦੇਸ਼ ਵੀ ਹੈ।

ਇਹ ਅਧਿਆਤਮਿਕ ਸਮਾਗਮ ਰੂਹਾਨੀ ਕੀਰਤਨ, ਅਰਦਾਸ ਅਤੇ ਗੁਰੂ ਕਾ ਲੰਗਰ ਨਾਲ ਸਮਾਪਤ ਹੋਇਆ ਜਿਸ ਵਿੱਚ ਫੈਕਲਟੀ, ਸਟਾਫ਼, ਵਿਦਿਆਰਥੀਆਂ ਅਤੇ ਮੈਨੇਜਮੈਂਟ ਸਮੇਤ ਸਮੁੱਚੇ ਸੀਜੀਸੀ ਗਰੁੱਪ ਨੇ ਬੜੀ ਹੀ ਨਿਮਰਤਾ ਨਾਲ ਆਪਣੀ ਹਾਜ਼ਰੀ ਭਰੀ।

ਜਿਸ ਤਰ੍ਹਾਂ ਸੀਜੀਸੀ ਝੰਜੇੜੀ ਇੱਕ ਨਵੇਂ ਅਕਾਦਮਿਕ ਸਾਲ ਵਿੱਚ ਦਾਖਲ ਹੋ ਰਿਹਾ ਹੈ, ਉਸੇ ਤਰ੍ਹਾਂ ਇਹ ਦਇਆ, ਸੇਵਾ ਅਤੇ ਅਕਾਦਮਿਕ ਉੱਤਮਤਾ ਦੇ ਪ੍ਰਤੀ ਵੀ ਸਮਰਪਿਤ ਹੈ। ਸ੍ਰੀ ਅਖੰਡ ਪਾਠ ਸਾਹਿਬ ਦੀ ਪਵਿੱਤਰ ਅਤੇ ਰੂਹਾਨੀ ਊਰਜਾ ਨੇ ਆਉਣ ਵਾਲੇ ਸਾਲ ਲਈ ਇੱਕ ਸੁੰਦਰ ਰਸਤਾ ਤੈਅ ਕੀਤਾ ਹੈ।

ਸੀਜੀਸੀ ਝੰਜੇੜੀ ਉਨ੍ਹਾਂ ਸਾਰੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਜਲਦੀ ਹੀ ਇਸ ਸੰਸਥਾ ਨੂੰ ਆਪਣਾ ਘਰ ਕਹਿਣਗੇ ਅਤੇ ਇੱਥੋਂ ਆਪਣੇ ਸਫਲ ਅਤੇ ਉੱਜਵਲ ਭਵਿੱਖ ਦੀ ਸ਼ੁਰੂਆਤ ਕਰਨਗੇ।

Related Post