ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਅੰਦਰ 14 'ਚ ਚੰਨ ਗੁਰਸ਼ਾਨ ਨੇ ਮਾਰਿਆ ਮੱਲਾਂ

Punjab News: ਬੀਤੇ ਦਿਨੀਂ ਨਵਾਂਸ਼ਹਿਰ ਵਿਖੇ ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਮੋਹਾਲੀ ਤੇ ਲੁਧਿਆਣਾ ਦੀ ਟੀਮ ਵਿਚਾਲੇ ਖੇਡਿਆ ਗਿਆ।

By  Amritpal Singh June 23rd 2023 10:33 PM

Punjab News: ਬੀਤੇ ਦਿਨੀਂ ਨਵਾਂਸ਼ਹਿਰ ਵਿਖੇ ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਮੋਹਾਲੀ ਤੇ ਲੁਧਿਆਣਾ ਦੀ ਟੀਮ ਵਿਚਾਲੇ ਖੇਡਿਆ ਗਿਆ। ਮੋਹਾਲੀ ਟੀਮ ਦੇ ਚੰਨ ਗੁਰਸ਼ਾਨ ਦਾ ਆਪਣੀ ਟੀਮ ਨੂੰ ਫਾਈਨਲ ਤੱਕ ਪਹੁੰਚਣ ਦਾ ਅਹਿਮ ਯੋਗਦਾਨ ਰਿਹਾ। ਹਾਲਾਂਕਿ, ਮੋਹਾਲੀ ਦੀ ਟੀਮ ਤਿੰਨ ਅੰਕ ਘੱਟ ਕਰਨ ਬਾਦਲੋਤ ਦੂਜੇ ਨੰਬਰ ਤੇ ਰਹੀ ਪਰ ਮੋਹਾਲੀ ਟੀਮ ਦੇ ਖਿਡਾਰੀ ਚੰਨ ਗੁਰਸ਼ਾਨ ਨੂੰ ਬੈਸਟ ਪਲੇਅਰ ਉਫ਼ ਦਾ ਟੂਰਨਾਮੈਂਟ ਨਾਲ ਨਵਾਜਿਆ ਗਿਆ।

ਗੁਰਸ਼ਾਨ ਦੇ ਮਾਤਾ-ਪਿਤਾ ਦੱਸਦੇ ਹਨ ਕਿ ਬਾਸਕਟਬਾਲ ਵਿਚ ਗੁਰਸ਼ਾਨ ਦੀ ਰੁਚੀ ਛੋਟੇ ਹੁੰਦੇ ਤੋਂ ਹੀ ਸੀ। ਸਟੇਟ ਲੈਵਲ ਤੱਕ ਪਹੁੰਚਣ ਲਈ ਚੰਨ ਗੁਰਸ਼ਾਨ ਨੂੰ ਤਾਂ ਬਹੁਤ ਮਿਹਨਤ ਕਰਨੀ ਪਈ ਪਰ ਮਾਪਿਆਂ ਨੂੰ ਵੀ ਬਹੁਤ ਕੁਝ ਝਲਣਾ ਪਿਆ। ਗੁਰਸ਼ਾਨ ਦੀ ਮਾਤਾ ਕਮਲੇਸ਼ ਪ੍ਰੋਫੈਸਰ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਲਜ ਤੋਂ ਬੱਚਿਆਂ ਨੂੰ ਪੜ੍ਹਾ ਕੇ ਘਰ ਪੁੱਜਦੇ ਹੀ ਹਨ ਕਿ ਚੰਨ ਗੁਰਸ਼ਾਨ ਦਾ ਗਰਾਉਂਡ ਵਿੱਚ ਜਾਣ ਦਾ ਸਮਾਂ ਹੋ ਜਾਂਦਾ ਹੈ। ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚਲਦਾ ਆ ਰਿਹਾ ਹੈ। ਮਾਤਾ ਕਮਲੇਸ਼ ਦਾ ਕਹਿਣਾ ਹੈ ਕਿ ਬੱਚੇ ਨੇ ਜੇ ਕਰ ਕੋਈ ਸੁਪਨਾ ਵੇਖਿਆ ਹੋਵੇ ਤਾਂ ਮਾਪਿਆਂ ਦਾ ਫਰਜ਼ ਹੈ ਕਿ ਉਹ ਆਪਣੇ ਬੱਚੇ ਪ੍ਰਤੀ ਅਟੁੱਟ ਵਿਸ਼ਵਾਸ ਭਰਨ। 

ਗੁਰਸ਼ਾਨ ਦੇ ਮਾਤਾ ਕਹਿੰਦੇ ਹਨ ਕਿ ੳਨ੍ਹਾਂ ਨੂੰ ਥੋੜੇ ਹੋਰ ਸਾਲ ਗੁਰਸ਼ਾਨ ਨੂੰ ਗਰਾਊਂਡ ਵਿੱਚ ਛੱਡਣ ਤੇ ਲਿਆਉਣ ਦੀ ਖੇਚਲ ਕਰਨੀ ਪਵੇਗੀ ਫੇਰ ਜਵਾਨ ਹੋਇਆ ਗੁਰਸ਼ਾਨ ਆਪਣੇ ਆਪ ਗਰਾਊਂਡ ਜਾ ਸਕੇਗਾ। ਚੰਨ ਗੁਰਸ਼ਾਨ ਦੀ ਕਾਮਯਾਬੀ 'ਚ ਉਸ ਦੀ ਦਾਦੀ ਸੁਮਿਤਰਾ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਦੱਸਦੇ ਨੇ ਕਿ ਪਿੰਡ 'ਚ ਰਹਿਣ ਵਾਲੇ ਬੰਦੇ ਲਈ ਸ਼ਹਿਰ 'ਚ ਰਹਿਣਾ ਬਹੁਤ ਔਖਾ ਹੁੰਦਾ ਹੈ ਪਰ ਚੰਨ ਦੇ ਸੁਪਨੇ ਲਈ ਪਿੰਡ ਛੱਡਣਾ ਪਿਆ। ਚੰਨ ਦੀ ਦਾਦੀ ਦਾ ਕਹਿਣਾ ਸੀ ਕਿ ਚੰਨ ਦੀ ਮਾਤਾ ਨੇ ਕਾਲਜ ਪੜਾਉਣ ਜਾਣਾ ਹੁੰਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਪਿਛੋਂ ਘਰ ਸਾਂਭਣਾ ਪੈਦਾ ਹੈ। ਪਰ ਉਹ ਖੁਸ਼ ਨੇ ਕੀ ਚੰਨ ਗੁਰਸ਼ਾਨ ਦੀ ਮਿਹਨਤ ਰੰਗ ਲਿਆ ਰਹੀ ਹੈ।

ਚੰਨ ਗੁਰਸ਼ਾਨ ਪਿੱਛੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖੇਰੇ ਕੇ ਉਤਾੜ ਦਾ ਵਸਨੀਕ ਹੈ ਤੇ ਪ੍ਰਸਿੱਧ ਕਾਮਰੇਡ ਬੀਬੀ ਕੈਲਾਸ਼ ਵੰਤੀ ਦਾ ਪੜਪੋਤਾ ਹੈ। ਚੰਨ ਗੁਰਸ਼ਾਨ ਆਪਣੇ ਪਿਤਾ ਅਮਨਦੀਪ ਤੋਂ ਪ੍ਰਤੀਤ ਹੋ ਆਪਣੇ ਕਾਲਜ ਸਮੇਂ ਗੁਰਸ਼ਾਨ ਦੇ ਪਿਤਾ ਬਾਸਕਟਬਾਲ ਦੇ ਚੰਗੇ ਪਲੇਅਰ ਰਹੇ ਹਨ। ਚੰਨ ਗੁਰਸ਼ਾਨ ਦਾ ਸੁਪਣਾ ਹੈ ਕੀ ਉਹ NBA 'ਚ ਸਲੈਕਟ ਹੋ ਕੇ ਆਪਣੇ ਦੇਸ਼ ਤੇ ਪਰਿਵਾਰ ਦਾ ਨਾਮ ਰੌਸ਼ਨ ਕਰੇ।

Related Post