Chandra Shekhar Azad Jayanti : ਮਾਂ ਚਾਹੁੰਦੀ ਸੀ ਸੰਸਕ੍ਰਿਤ ਵਿਦਵਾਨ ਬਣਾਉਣਾ, ਪਰ ਇਨਕਲਾਬੀ ਵਿਚਾਰਾਂ ਨੇ ਬਣਾ ਦਿੱਤਾ ਚੰਦਰਸ਼ੇਖਰ ਆਜ਼ਾਦ

Chandra Shekhar Azad Jayanti : ਚੰਦਰਸ਼ੇਖਰ ਆਜ਼ਾਦ ਦੀ ਮਾਂ ਚਾਹੁੰਦੀ ਸੀ ਕਿ ਉਹ ਪੜ੍ਹੇ ਅਤੇ ਇੱਕ ਮਹਾਨ ਸੰਸਕ੍ਰਿਤ ਵਿਦਵਾਨ ਬਣੇ, ਪਰੰਤੂ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਕਾਂਡ ਤੋਂ ਬਾਅਦ ਉਹ 1920 'ਚ ਮਹਾਤਮਾ ਗਾਂਧੀ ਦੀ ਅਗਵਾਈ 'ਚ ਅਸਹਿਯੋਗ ਅੰਦੋਲਨ 'ਚ ਸ਼ਾਮਲ ਹੋ ਗਏ।

By  KRISHAN KUMAR SHARMA July 23rd 2024 07:00 AM

Chandra Shekhar Azad Jayanti : ਹਰ ਸਾਲ 23 ਜੁਲਾਈ ਨੂੰ ਸੁਤੰਤਰਤਾ ਸੈਨਾਨੀ ਚੰਦਰਸ਼ੇਖਰ ਆਜ਼ਾਦ ਦਾ ਜਨਮਦਿਨ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਜਨਮ 23 ਜੁਲਾਈ 1906 ਨੂੰ ਝਾਬੂਆ, ਮੱਧ ਪ੍ਰਦੇਸ਼ 'ਚ ਹੋਇਆ ਸੀ। ਉਨ੍ਹਾਂ ਦੇ ਬਚਪਨ ਦਾ ਨਾਂ ਚੰਦਰਸ਼ੇਖਰ ਸੀਤਾਰਾਮ ਤਿਵਾੜੀ ਸੀ। ਚੰਦਰਸ਼ੇਖਰ ਆਜ਼ਾਦ ਨੇ ਬਹੁਤ ਛੋਟੀ ਉਮਰ 'ਚ ਭਾਰਤ ਦੇ ਆਜ਼ਾਦੀ ਸੰਘਰਸ਼ 'ਚ ਹਿੱਸਾ ਲਿਆ ਸੀ। ਹਾਲਾਂਕਿ ਉਨ੍ਹਾਂ ਦੀ ਮਾਂ ਚਾਹੁੰਦੀ ਸੀ ਕਿ ਉਹ ਪੜ੍ਹੇ ਅਤੇ ਇੱਕ ਮਹਾਨ ਸੰਸਕ੍ਰਿਤ ਵਿਦਵਾਨ ਬਣੇ, ਪਰੰਤੂ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਕਾਂਡ ਤੋਂ ਬਾਅਦ ਉਹ 1920 'ਚ ਮਹਾਤਮਾ ਗਾਂਧੀ ਦੀ ਅਗਵਾਈ 'ਚ ਅਸਹਿਯੋਗ ਅੰਦੋਲਨ 'ਚ ਸ਼ਾਮਲ ਹੋ ਗਏ। ਅੱਜ ਉਨ੍ਹਾਂ ਦੇ 117ਵੇਂ ਜਨਮ ਦਿਨ 'ਤੇ ਅਸੀਂ ਤੁਹਾਡੇ ਲਈ ਉਨ੍ਹਾਂ ਦੇ ਇਨਕਲਾਬੀ ਵਿਚਾਰ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਸਾਂਝਾ ਕਰਕੇ ਤੁਸੀਂ ਦੇਸ਼ ਭਗਤੀ ਦੀ ਭਾਵਨਾ ਜਗਾ ਸਕਦੇ ਹੋ। ਤਾਂ ਆਉ ਜਾਣਦੇ ਹਾਂ ਉਨ੍ਹਾਂ ਵਿਚਾਰਾਂ ਬਾਰੇ...

ਚੰਦਰਸ਼ੇਖਰ ਆਜ਼ਾਦ ਦੇ ਅਨਮੋਲ ਵਿਚਾਰ

  • 'ਜੇ ਕੋਈ ਨੌਜਵਾਨ ਮਾਤ-ਭੂਮੀ ਦੀ ਸੇਵਾ ਨਹੀਂ ਕਰਦਾ ਤਾਂ ਉਸ ਦੀ ਜ਼ਿੰਦਗੀ ਦਾ ਕੋਈ ਅਰਥ ਨਹੀਂ।'
  • 'ਅਸੀਂ ਦੁਸ਼ਮਣ ਦੀਆਂ ਗੋਲੀਆਂ ਦਾ ਸਾਹਮਣਾ ਕਰਾਂਗੇ, ਅਸੀਂ ਆਜ਼ਾਦ ਹੋਏ ਹਾਂ, ਅਸੀਂ ਹਮੇਸ਼ਾ ਆਜ਼ਾਦ ਰਹਾਂਗੇ।'
  • ਮੈਂ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਦੇਸ਼ ਲਈ ਦੁਸ਼ਮਣ ਨਾਲ ਲੜਦਾ ਰਹਾਂਗਾ।
  • 'ਮੇਰਾ ਨਾਂ ਆਜ਼ਾਦ ਹੈ, ਮੇਰੇ ਪਿਤਾ ਦਾ ਨਾਂ ਆਜ਼ਾਦੀ ਹੈ ਤੇ ਮੇਰਾ ਘਰ ਜੇਲ੍ਹ ਹੈ।'
  • ਹੁਣ ਵੀ ਜਿਸ ਦਾ ਖੂਨ ਨਹੀਂ ਉਬਲਦਾ ਉਸ ਦਾ ਖੂਨ ਨਹੀਂ ਪਾਣੀ ਹੈ, ਜੋ ਦੇਸ਼ ਲਈ ਫਾਇਦੇਮੰਦ ਨਹੀਂ ਉਹ ਬਰਬਾਦ ਹੋਇਆ ਨੌਜਵਾਨ ਹੈ।
  • 'ਜੇ ਤੁਹਾਡੇ ਖੂਨ 'ਚ ਗੁੱਸਾ ਨਹੀਂ ਹੈ, ਤਾਂ ਇਹ ਤੁਹਾਡੀਆਂ ਰਗਾਂ 'ਚ ਵਗਦਾ ਪਾਣੀ ਹੈ। ਅਜਿਹੇ ਨੌਜਵਾਨਾਂ ਦਾ ਕੀ ਫਾਇਦਾ ਜੇ ਇਹ ਮਾਤ-ਭੂਮੀ ਲਈ ਫਾਇਦੇਮੰਦ ਨਹੀਂ ਹੈ?
  • ਦੁਸ਼ਮਣ ਦੀਆਂ ਗੋਲੀਆਂ ਦਾ ਸਾਹਮਣਾ ਕਰਾਂਗੇ, ਅਸੀਂ ਆਜ਼ਾਦ ਹੋਏ ਹਾਂ, ਆਜ਼ਾਦ ਰਹਾਂਗੇ।
  • 'ਦੂਜਿਆਂ ਨੂੰ ਆਪਣੇ ਤੋਂ ਅੱਗੇ ਨਾ ਦੇਖੋ। ਹਰ ਰੋਜ਼ ਆਪਣੇ ਖੁਦ ਦੇ ਰਿਕਾਰਡ ਤੋੜੋ, ਕਿਉਂਕਿ ਸਫਲਤਾ ਆਪਣੇ ਆਪ 'ਚ ਲੜਾਈ ਹੈ।
  • ਜੇਕਰ ਨੌਜਵਾਨ ਮਾਤ-ਭੂਮੀ ਦੀ ਸੇਵਾ ਨਹੀਂ ਕਰਦਾ ਤਾਂ ਉਸ ਦਾ ਜੀਵਨ ਅਰਥਹੀਣ ਹੈ।
  • 'ਮੈਂ ਇੱਕ ਅਜਿਹੇ ਧਰਮ 'ਚ ਵਿਸ਼ਵਾਸ ਕਰਦਾ ਹਾਂ ਜੋ ਆਜ਼ਾਦੀ, ਸਮਾਨਤਾ ਅਤੇ ਭਾਈਚਾਰਾ ਸਿਖਾਉਂਦਾ ਹੈ।'ਣ

Related Post