China Dor : ਪਤੰਗਬਾਜ਼ੀ ਤੇ ਚਾਈਨਾ ਡੋਰ ਤੋਂ ਰੋਕਣ ਤੇ ਬੱਚੇ ਨੇ ਜੀਵਨਲੀਲ੍ਹਾ ਕੀਤੀ ਸਮਾਪਤ, ਘਰ ਚ ਜਨਮ ਦਿਨ ਦੀਆਂ ਸਨ ਤਿਆਰੀਆਂ
China Dor : ਪਰਿਵਾਰ ਨੇ ਇਸ ਜਾਨਲੇਵਾ ਡੋਰ ਦੇ ਹੋ ਰਹੇ ਨੁਕਸਾਨ ਕਾਰਨ ਅਤੇ ਡੋਰ 'ਤੇ ਪਾਬੰਦੀ ਕਾਰਨ ਬੱਚੇ ਨੂੰ ਇਹ ਡੋਰ ਲੈ ਕੇ ਦੇਣ ਤੋਂ ਇਨਕਾਰ ਕੀਤਾ ਅਤੇ ਉਸ ਨੂੰ ਪੜ੍ਹਾਈ 'ਚ ਧਿਆਨ ਲਗਾਉਣ ਲਈ ਕਿਹਾ ਸੀ। ਇਸ ਗੱਲ ਤੋਂ ਬੱਚਾ ਨਾਰਾਜ਼ ਹੋ ਗਿਆ ਅਤੇ ਇਹ ਕਦਮ ਚੁੱਕ ਲਿਆ।
China Dor : ਫਗਵਾੜਾ (Phagwara News) ਦੇ ਪਿੰਡ ਪਾਂਸਟਾ ਵਿਖੇ ਇੱਕ ਪਰਿਵਾਰ ਦੀ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ, ਜਦੋਂ ਵੱਡੇ ਪੁੱਤਰ ਦੀ ਜਨਮ ਦਿਨ ਦੀ ਤਿਆਰੀ ਕਰ ਰਹੇ ਪਰਿਵਾਰ ਨੇ ਘਰ ਦਾ ਕਮਰਾ ਖੋਲਿਆ ਤਾਂ ਦੇਖਿਆ ਛੋਟੇ ਪੁੱਤ (11 ਸਾਲ) ਨੇ ਗੱਲ ਵਿੱਚ ਫਾਹਾ ਲਾ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕੀਤੀ ਹੋਈ ਸੀ।
ਇਸ ਸਬੰਧੀ ਚੌਕੀ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਬੱਚੇ ਨੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਚਾ ਪਰਿਵਾਰ ਤੋਂ ਪਤੰਗ ਲਈ ਚਾਈਨਾ ਡੋਰ ਦੀ ਮੰਗ ਕਰ ਰਿਹਾ ਸੀ ਪਰ ਪਰਿਵਾਰ ਨੇ ਇਸ ਜਾਨਲੇਵਾ ਡੋਰ ਦੇ ਹੋ ਰਹੇ ਨੁਕਸਾਨ ਕਾਰਨ ਅਤੇ ਡੋਰ 'ਤੇ ਪਾਬੰਦੀ ਕਾਰਨ ਬੱਚੇ ਨੂੰ ਇਹ ਡੋਰ ਲੈ ਕੇ ਦੇਣ ਤੋਂ ਇਨਕਾਰ ਕੀਤਾ ਅਤੇ ਉਸ ਨੂੰ ਪੜ੍ਹਾਈ 'ਚ ਧਿਆਨ ਲਗਾਉਣ ਲਈ ਕਿਹਾ ਸੀ। ਇਸ ਗੱਲ ਤੋਂ ਬੱਚਾ ਨਾਰਾਜ਼ ਹੋ ਗਿਆ ਅਤੇ ਇਹ ਕਦਮ ਚੁੱਕ ਲਿਆ।
ਉਨ੍ਹਾਂ ਨੇ ਦੱਸਿਆ ਕਿ ਜਰਨੈਲ ਸਿੰਘ ਦੇ ਪਰਿਵਾਰ ਨੂੰ ਇਸ ਦਾ ਪਤਾ ਉਸ ਵੇਲੇ ਲੱਗਾ , ਜਦੋਂ ਕਾਫੀ ਦੇਰ ਤੱਕ ਬੱਚਾ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਆਇਆ। ਪਰਿਵਾਰ ਨੇ ਦਰਵਾਜਾ ਖੜਕਾਇਆ ਤਾਂ ਬੱਚੇ ਨੇ ਦਰਵਾਜ਼ਾ ਨਹੀਂ ਖੋਲਿਆ। ਉਪਰੰਤ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਬੱਚੇ ਮ੍ਰਿਤਕ ਸੀ। ਪੁਲਿਸ ਨੇ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਲਾਸ਼ ਪਰਿਵਾਰਕ ਮੈਂਬਰਾ ਦੇ ਸਪੁਰਦ ਕਰ ਦਿੱਤੀ ਹੈ।