Chandigarh Mayor Election : ਭਾਜਪਾ ਦੇ ਸੌਰਭ ਜੋਸ਼ੀ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ, ਜਾਣੋ ਕੌਣ ਬਣਿਆ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ
Chandigarh Mayor Election : ਚੰਡੀਗੜ੍ਹ ਮੇਅਰ ਦੀਆਂ 2026 ਲਈ ਹੋਈਆਂ ਵਿੱਚ ਭਾਜਪਾ ਨੇ ਬਾਜ਼ੀ ਮਾਰ ਲਈ ਹੈ ਅਤੇ ਭਾਜਪਾ ਦੇ ਸੌਰਭ ਜੋਸ਼ੀ ਨੂੰ ਮੇਅਰ ਚੁਣ ਲਿਆ ਗਿਆ ਹੈ। ਮੇਅਰ ਦੀ ਚੋਣ ਦੌਰਾਨ ਸੌਰਭ ਜੋਸ਼ੀ ਨੂੰ 18 ਵੋਟਾਂ ਹਾਸਲ ਹੋਈਆਂ, ਜਦਕਿ ਕਾਂਗਰਸ ਉਮੀਦਵਾਰ ਨੂੰ ਸੱਤ ਅਤੇ 'ਆਪ' ਉਮੀਦਵਾਰ ਨੂੰ 11 ਵੋਟਾਂ ਮਿਲੀਆਂ। ਜਦਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਅਹੁਦਾ ਵੀ ਆਸਾਨੀ ਨਾਲ ਜਿੱਤ ਲਿਆ ਹੈ।
ਚੰਡੀਗੜ੍ਹ ਦੇ 29ਵੇਂ ਮੇਅਰ ਬਣੇ ਜੋਸ਼ੀ, ਜਿੱਤ 'ਤੇ ਪਿਤਾ ਨੂੰ ਯਾਦ ਕਰਕੇ ਹੋਏ ਭਾਵੁਕ
ਸੌਰਭ ਜੋਸ਼ੀ ਚੰਡੀਗੜ੍ਹ ਦੇ 29ਵੇਂ ਮੇਅਰ ਬਣੇ ਹਨ। ਇਸ ਵਾਰ ਚੋਣ ਗੁਪਤ ਵੋਟਿੰਗ ਦੀ ਬਜਾਏ ਕੌਂਸਲਰਾਂ ਵੱਲੋਂ ਹੱਥ ਦਿਖਾ ਕੇ ਕੀਤੀ ਗਈ। ਪਹਿਲੀ ਵਾਰ ਤਿੰਨ ਪਾਰਟੀਆਂ ਮੇਅਰ ਦੀ ਚੋਣ ਲੜ ਰਹੀਆਂ ਸਨ। ਪਿਛਲੀਆਂ ਦੋ ਚੋਣਾਂ ਵਿੱਚ, 'ਆਪ' ਅਤੇ ਕਾਂਗਰਸ ਦਾ ਗਠਜੋੜ ਸੀ।
ਮੇਅਰ ਦੀ ਚੋਣ ਜਿੱਤਣ ਤੋਂ ਬਾਅਦ, ਸੌਰਭ ਜੋਸ਼ੀ ਭਾਵੁਕ ਹੋ ਗਏ ਅਤੇ ਆਪਣੇ ਭਾਸ਼ਣ ਦੌਰਾਨ ਕਿਹਾ, "ਮੇਰੇ ਪਿਤਾ ਨੇ ਮੈਨੂੰ ਸਹੀ ਰਸਤੇ 'ਤੇ ਚੱਲਣ ਲਈ ਕਿਹਾ ਸੀ ਅਤੇ ਸਭ ਕੁਝ ਠੀਕ ਹੋ ਜਾਵੇਗਾ।" ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਾਰਡ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਤੋਂ ਬਹੁਤ ਜ਼ਿਆਦਾ ਸਮਰਥਨ ਮਿਲਿਆ ਹੈ।
ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ 'ਤੇ ਵੀ ਭਾਜਪਾ ਦਾ ਕਬਜ਼ਾ
ਭਾਜਪਾ ਉਮੀਦਵਾਰ ਜਸਮਨਪ੍ਰੀਤ ਸਿੰਘ ਨੇ ਵੀ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਜਿੱਤਿਆ। 11'ਆਪ' ਕੌਂਸਲਰਾਂ ਨੇ ਆਪਣੀ ਪਾਰਟੀ ਦੇ ਉਮੀਦਵਾਰ ਮੁੰਨਵਰ ਰਾਣਾ ਨੂੰ ਵੋਟ ਦਿੱਤੀ।
ਇਸ ਦੇ ਨਾਲ ਹੀ ਡਿਪਟੀ ਮੇਅਰ ਵੱਜੋਂ ਭਾਜਪਾ ਦੀ ਸੁਮਨ ਸ਼ਰਮਾ ਨੂੰ 18 ਵੋਟਾਂ ਪਈਆਂ। ਵੋਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਹਾਊਸ ਛੱਡ ਦਿੱਤਾ ਗਿਆ, ਜਦਕਿ ਕਾਂਗਰਸ ਉਮੀਦਵਾਰ ਮੌਜੂਦ ਨਹੀਂ ਸਨ।
- PTC NEWS