CM Mann Peshi at Akal Takht Sahib Highlights : ਭਵਿੱਖ ਚ ਧਾਰਮਿਕ ਮਸਲਿਆਂ ਤੇ ਟਿੱਪਣੀ ਨਹੀਂ ਕਰਨਗੇ CM ਭਗਵੰਤ ਮਾਨ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਸਪੱਸ਼ਟੀਕਰਨ
CM Mann Golak Row Live : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ੀ ਹੋਵੇਗੀ, ਜਿਥੇ 'ਪੰਥਕ ਕਚਹਿਰੀ 'ਚ ਪੇਸ਼ ਹੋ ਕੇ ਮੁੱਖ ਮੰਤਰੀ ਵੱਲੋਂ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ ਜਾਵੇਗਾ। ਹਾਲਾਂਕਿ, ਮੁੱਖ ਮੰਤਰੀ ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ 'ਤੇ ਪੇਸ਼ ਹੋਣ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ ਕਿ ਉਹ ਕਿੰਨੇ ਵਜੇ ਪੇਸ਼ ਹੋਣਗੇ।
Jan 15, 2026 02:01 PM
CM Mann Peshi at Akal Takht Sahib Live : ਮੁੱਖ ਮੰਤਰੀ ਦੀ ਪੇਸ਼ੀ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਪ੍ਰੈੱਸ ਕਾਨਫਰੰਸ LIVE
Jan 15, 2026 02:00 PM
''CM ਭਗਵੰਤ ਮਾਨ ਭਵਿੱਖ 'ਚ ਧਾਰਮਿਕ ਮਸਲਿਆਂ 'ਤੇ ਨਹੀਂ ਕਰਨਗੇ ਟਿੱਪਣੀ''
CM Mann Peshi at Akal Takht Sahib Live : ਮੁੱਖ ਮੰਤਰੀ ਦੀ ਪੇਸ਼ੀ ਬਾਰੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦਿੱਤੀ ਜਾਣਕਾਰੀ
ਕਿਹਾ - ਸੀਐਮ ਨੇ ਆਪਣੀ ਬਿਆਨਬਾਜ਼ੀ 'ਤੇ ਜਤਾਇਆ ਖੇਦ, ਟਿੱਪਣੀ ਨਾ ਕਰਨ ਦਾ ਦਿੱਤਾ ਭਰੋਸਾ
''ਗੋਲਕ, ਦਸਵੰਧ, ਕਥਿਤ ਵੀਡੀਓ ਸਮੇਤ ਹਰ ਮਸਲੇ 'ਤੇ ਦਿੱਤਾ ਸਪੱਸ਼ਟੀਕਰਨ''
ਸੀਐਮ ਦਾ ਸਪੱਸ਼ਟੀਕਰਨ ਅੱਗੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਵਿਚਾਰਿਆ ਜਾਵੇਗਾ
ਕਥਿਤ ਵੀਡੀਓ ਦੀ 2 ਲੈਬਾਂ ਤੋਂ ਜਾਂਚ ਕਰਵਾਉਣ ਬਾਰੇ ਵੀ ਕਿਹਾ ਗਿਆ : ਜਥੇਦਾਰ
Jan 15, 2026 01:35 PM
ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ੀ ਬਾਰੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਪ੍ਰੈਸ ਕਾਨਫਰੰਸ ਸ਼ੁਰੂ
ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ੀ ਬਾਰੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਪ੍ਰੈਸ ਕਾਨਫਰੰਸ ਸ਼ੁਰੂ
Jan 15, 2026 01:32 PM
CM Mann Peshi Update : ਪੇਸ਼ੀ ਮਗਰੋਂ ਦੋਖੇ ਕੀ ਬੋਲੇ CM ਮਾਨ , ਦੇਖੋ ਮੌਕੇ ਤੋਂ Live ਤਸਵੀਰਾਂ | Amritsar
{{time}}
{{{title}}}
{{{content}}}CM Mann Golak Row News : ਸ੍ਰੀ ਅਕਾਲ ਤਖਤ ਸਾਹਿਬ (Sri Akal Takht Sahib) ਵਿਖੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ੀ ਹੋਵੇਗੀ, ਜਿਥੇ 'ਪੰਥਕ ਕਚਹਿਰੀ 'ਚ ਪੇਸ਼ ਹੋ ਕੇ ਮੁੱਖ ਮੰਤਰੀ ਵੱਲੋਂ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ ਜਾਵੇਗਾ। ਹਾਲਾਂਕਿ, ਮੁੱਖ ਮੰਤਰੀ ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ 'ਤੇ ਪੇਸ਼ ਹੋਣ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ ਕਿ ਉਹ ਕਿੰਨੇ ਵਜੇ ਪੇਸ਼ ਹੋਣਗੇ।
ਸੂਤਰਾਂ ਅਨੁਸਾਰ, ਅਨੁਸਾਰ ਮੁੱਖ ਮੰਤਰੀ 10:45 ਮਿੰਟ 'ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਸਕਦੇ ਹਨ। ਉਪਰੰਤ, ਜਥੇਦਾਰ ਕੁਲਦੀਪ ਸਿੰਘ ਗੜਗੱਜ (Jathedar Kuldeep Singh Gargajj) ਨਾਲ ਮੁਲਾਕਾਤ ਕਰ ਸਕਦੇ ਹਨ।
ਮੁੱਖ ਮੰਤਰੀ ਨੂੰ 10 ਵਜੇ ਪੇਸ਼ ਹੋਣ ਲਈ ਕੀਤਾ ਗਿਆ ਸੀ ਤਲਬ (CM Mann Peshi at Akal Takht Sahib)
ਜਾਣਕਾਰੀ ਅਨੁਸਾਰ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵੇਰੇ 10 ਵਜੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ। ਪਰ ਦੋ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਮੁੱਖ ਮੰਤਰੀ ਵੱਲੋਂ ਰੁਝੇਵਿਆਂ ਦਾ ਕਾਰਨ ਦੱਸਦੇ ਹੋਏ ਸਮਾਂ ਸ਼ਾਮ 4:30 ਵਜੇ ਦਾ ਤੈਅ ਕੀਤਾ ਸੀ। ਹਾਲਾਂਕਿ, ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਰੁਝੇਂਵਾਂ ਨਹੀਂ ਤੇ ਉਹ 15 ਤਰੀਕ ਨੂੰ ਪੂਰੀ ਤਰ੍ਹਾਂ ਵਿਹਲੇ ਹਨ ਤੇ ਸਮੇਂ ਮੁਤਾਬਕ, ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣਗੇ।
ਕਿਉਂ ਕੀਤਾ ਗਿਆ ਤਲਬ ?
ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ 15 ਜਨਵਰੀ ਨੂੰ ਤਲਬ ਕੀਤਾ ਗਿਆ ਹੈ। ਮੁੱਖ ਮੰਤਰੀ ਨੂੰ ਵਾਰ-ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੋਲਕਾਂ ਬਾਰੇ ਬਿਆਨ ਦੇਣ ਦੇ ਮਾਮਲੇ 'ਚ ਤਲਬ ਕੀਤਾ ਗਿਆ ਹੈ। ਮੁੱਖ ਮੰਤਰੀ ਨੂੰ 15 ਜਨਵਰੀ ਨੂੰ ਨਿੱਜੀ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦਾ ਹੁਕਮ ਦਿੱਤਾ ਗਿਆ ਸੀ।
ਖਬਰ ਅਪਡੇਟ ਜਾਰੀ...