ਸੀਐਮ ਮਾਨ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਬਸੰਤ ਪੰਚਮੀ ਦੀਆਂ ਮੁਬਾਰਕਾਂ

By  Ravinder Singh January 26th 2023 11:19 AM

ਚੰਡੀਗੜ੍ਹ : ਅੱਜ ਪੂਰਾ ਦੇਸ਼ ਬਸੰਤ ਪੰਚਮੀ ਦਾ ਤਿਉਹਾਰ ਮਨਾ ਰਿਹਾ ਹੈ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਾਸੀਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਆਓ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾਲ ਪਤੰਗ ਉਡਾਉਣ ਤੋਂ ਵਰਜੋ…ਧਾਗੇ ਵਾਲੀਆਂ ਡੋਰਾਂ ਨਾਲ ਹੀ ਪਤੰਗ ਉਡਾਓ…ਚਾਈਨਾ ਡੋਰ ਖਿਲਾਫ਼ ਪ੍ਰਸ਼ਾਸਨ ਦਾ ਸਾਥ ਦਿਓ…ਆਪਾਂ ਖੁਸ਼ੀਆਂ ਵੰਡਣੀਆਂ ਤੇ ਵਧਾਉਣੀਆਂ ਨੇ…ਨਾ ਕਿ ਕਿਸੇ ਦੀ ਖੁਸ਼ੀ ਘਟਾਉਣੀ ਹੈ…।



ਇਸ ਤੋਂ ਇਲਾਵਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਪੰਜਾਬ ਵਾਸੀਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਖੁਸ਼ੀਆਂ ਖੇੜਿਆਂ ਦੀ ਮਨੋਕਾਮਨਾ ਕੀਤੀ। ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਖੁਸ਼ੀਆਂ ਖੇੜਿਆਂ ਤੇ ਬਹਾਰ ਰੁੱਤ ਦੇ ਤਿਉਹਾਰ ਬਸੰਤ ਪੰਚਮੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ।



ਮਾਘ ਮਹੀਨੇ ਦਾ ਸਾਡੇ ਅਧਿਆਤਮਿਕ ਸ਼ਾਸਤਰਾਂ ਵਿਚ ਖਾਸ ਮਹੱਤਵ ਹੈ। ਇਸੇ ਮਹੀਨੇ ਨੂੰ ਬਸੰਤ ਪੰਚਮੀ ਤੇ ਸਰਸਵਤੀ ਦੀ ਪੂਜਾ ਦੇ ਰੂਪ 'ਚ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਦੇ ਤਿਉਹਾਰ ਨਾਲ ਹੀ ਬਸੰਤ ਰੁੱਤ ਦੀ ਆਮਦ ਹੁੰਦੀ ਹੈ।  ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਗਿਆ ਹੈ। ਸਾਰੀ ਧਰਤੀ ਵਨਸਪਤੀ ਨਾਲ  ਲਹਿਰਾਉਂਦੀ ਜਾਪਦੀ ਹੈ। ਇਸ ਮੌਸਮ ਵਿਚ ਕੁਦਰਤ ਦੀ ਸੁੰਦਰਤਾ ਆਪਣੇ ਸਿਖ਼ਰ ਉਤੇ ਹੁੰਦੀ ਹੈ। 


ਇਸ ਹੋਰ ਕਈ ਸ਼ਖ਼ਸੀਅਤਾਂ ਨੇ ਦੇਸ਼ ਵਾਸੀਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ। ਬਸੰਤ ਪੰਚਮੀ 'ਤੇ ਪੀਲੇ ਰੰਗ ਦੀ ਖ਼ਾਸ ਮਹੱਤਤਾ ਹੈ। ਇਸ ਦਿਨ ਪੀਲੇ ਰੰਗ ਦੇ ਕੱਪੜੇ ਪਹਿਨਣ ਦੀ ਵੀ ਪਰੰਪਰਾ ਹੈ। ਬਸੰਤ ਪੰਚਮੀ 'ਤੇ ਮਾਂ ਸਰਸਵਤੀ ਦੀ ਪੂਜਾ ਪੀਲੇ ਫੁੱਲਾਂ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਪੀਲੇ ਕੱਪੜੇ ਭੇਂਟ ਕੀਤੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦਿਨ ਤੋਂ ਬਸੰਤ ਰੁੱਤ ਸ਼ੁਰੂ ਹੁੰਦੀ ਹੈ। ਸਰਦੀ ਜਾਣੀ ਸ਼ੁਰੂ ਹੋ ਰਹੀ ਹੈ। ਸੂਰਜ ਆਪਣੀ ਪੁਰਾਣੀ ਸਥਿਤੀ 'ਚ ਪਰਤਣਾ ਸ਼ੁਰੂ ਕਰ ਦਿੰਦਾ ਹੈ। ਸਾਰੀਆਂ ਰੁੱਤਾਂ ਵਿੱਚੋਂ ਬਸੰਤ ਰੁੱਤ ਨੂੰ ਸਭ ਤੋਂ ਖੂਬਸੂਰਤ ਮੌਸਮ ਮੰਨਿਆ ਜਾਂਦਾ ਹੈ। ਇਸ ਦਿਨ ਬਸੰਤ ਰੁੱਤ ਦੀ ਸ਼ੁਰੂਆਤ ਹੁੰਦੀ ਹੈ, ਇਸ ਦਿਨ ਤੋਂ ਰੁੱਖ, ਪੌਦੇ ਨਵੇਂ ਰੰਗ 'ਚ ਪਰਤਦੇ ਹਨ, ਬਾਗਾਂ 'ਚ ਫੁੱਲ ਖਿੜਨ ਲੱਗਦੇ ਹਨ। ਬਸੰਤ ਪੰਚਮੀ ਉਤੇ ਭਾਰਤੀ ਆਜ਼ਾਦੀ ਦੀ ਲੜਾਈ ਦੀ ਅਲਖ ਜਗਾਉਣ ਵਾਲੇ ਸਤਿਗੁਰੂ ਰਾਮ ਸਿੰਘ ਜੀ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਪਟਿਆਲਾ ਨਗਰ ਨਿਗਮ ਦੀ ਵੱਡੀ ਕਾਰਵਾਈ, ਸਿੱਧੂ ਦੇ ਸਵਾਗਤ ਲਈ ਲਾਏ ਹੋਰਡਿੰਗ ਹਟਾਏ

ਉਨ੍ਹਾਂ ਨੇ ਗਊ ਹੱਤਿਆ ਤੇ ਅੰਗਰੇਜ਼ਾਂ ਦੇ ਸ਼ਾਸਨ ਵਿਰੁੱਧ ਆਵਾਜ਼ ਉਠਾਈ ਸੀ। ਅਮਰ ਸ਼ਹੀਦ ਵੀਰ ਬਲੀਦਾਨੀ ਬਾਲ ਹਕੀਕਤ ਰਾਏ ਦਾ ਇਤਿਹਾਸ ਵੀ ਬਸੰਤ ਪੰਚਮੀ ਨਾਲ ਜੁੜਿਆ ਹੈ। ਬਸੰਤ ਪੰਚਮੀ ਦੇ ਦਿਨ ਹੀ ਇਕ ਛੋਟੇ ਜਿਹੇ ਬਾਲ ਵੀਰ ਹਕੀਕਤ ਰਾਏ ਦੁਆਰਾ ਇਸਲਾਮ ਨਾ ਸਵੀਕਾਰ ਕਰਨ ਦੇ ਕਾਰਨ, ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸੀ। ਧਰਮ ਦੀ ਰੱਖਿਆ ਲਈ ਆਪਣੀ ਜਾਨ ਵਾਰ ਦੇਣ ਵਾਲੇ ਹਕੀਕਤ ਰਾਏ ਅਮਰ ਹੋ ਗਏ ਸਨ।  

Related Post