Fri, Dec 5, 2025
Whatsapp

ਪਟਿਆਲਾ ਨਗਰ ਨਿਗਮ ਦੀ ਵੱਡੀ ਕਾਰਵਾਈ, ਸਿੱਧੂ ਦੇ ਸਵਾਗਤ ਲਈ ਲਾਏ ਹੋਰਡਿੰਗ ਹਟਾਏ

ਪਟਿਆਲਾ ਨਗਰ ਨਿਗਮ ਵੱਲੋਂ ਤੜਕਸਾਰ ਹੀ ਵੱਡੀ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਜ਼ਿਲ੍ਹੇ ’ਚ ਨਵਜੋਤ ਸਿੰਘ ਸਿੱਧੂ ਦੇ ਲੱਗ ਹੋਰਡਿੰਗਸ ਨੂੰ ਨਗਰ ਨਿਗਮ ਵੱਲੋਂ ਹਟਾਇਆ ਗਿਆ ਹੈ।

Reported by:  PTC News Desk  Edited by:  Aarti -- January 26th 2023 09:52 AM
ਪਟਿਆਲਾ ਨਗਰ ਨਿਗਮ  ਦੀ ਵੱਡੀ ਕਾਰਵਾਈ, ਸਿੱਧੂ ਦੇ ਸਵਾਗਤ ਲਈ ਲਾਏ ਹੋਰਡਿੰਗ ਹਟਾਏ

ਪਟਿਆਲਾ ਨਗਰ ਨਿਗਮ ਦੀ ਵੱਡੀ ਕਾਰਵਾਈ, ਸਿੱਧੂ ਦੇ ਸਵਾਗਤ ਲਈ ਲਾਏ ਹੋਰਡਿੰਗ ਹਟਾਏ

ਪਟਿਆਲਾ: ਪਟਿਆਲਾ ਨਗਰ ਨਿਗਮ ਵੱਲੋਂ ਤੜਕਸਾਰ ਹੀ ਵੱਡੀ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਜ਼ਿਲ੍ਹੇ ’ਚ ਨਵਜੋਤ ਸਿੰਘ ਸਿੱਧੂ ਦੇ ਲੱਗ ਹੋਰਡਿੰਗਸ ਨੂੰ ਨਗਰ ਨਿਗਮ ਵੱਲੋਂ ਹਟਾਇਆ ਗਿਆ ਹੈ। ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੇ ਥਾਂ ਥਾਂ ’ਤੇ ਉਨ੍ਹਾਂ ਦੇ ਸਵਾਗਤ ਦੇ ਲਈ ਇਨ੍ਹਾਂ ਹੋਰਡਿੰਗਾਂ ਨੂੰ ਲਗਾਇਆ ਗਿਆ ਸੀ।

ਉੱਥੇ ਹੀ ਦੂਜੇ ਪਾਸੇ ਨਵਜੋਤ ਕੌਰ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਰੋਕਣ ਲਈ ਪੰਜਾਬ ਸਰਕਾਰ ਨੂੰ ਘੇਰਿਆ। ਨਾਲ ਹੀ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਜਾਣ ਬੁੱਝ ਕੇ ਰਾਹਤ ਨਾ ਦੇਣ ਦੇ ਇਲਜ਼ਾਮ ਵੀ ਲਗਾਏ। ਉਨ੍ਹਾਂ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਗਣਤੰਤਰ ਦਿਹਾੜੇ ’ਤੇ ਸਿੱਧੂ ਨੂੰ ਆਜ਼ਾਦੀ ਮਿਲੇ। 


ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੇ ਨਾਲ ਨਾਲ ਹੁਣ ਹੋਰਨਾਂ 51 ਕੈਦੀਆਂ ਦੀ ਰਿਹਾਈ ਵੀ ਰੁੱਕ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਫਾਇਲ ਨੂੰ ਰਾਜਪਾਲ ਤੱਕ ਨਹੀਂ ਭੇਜੀ ਗਈ ਹੈ।

-ਰਿਪੋਰਟਰ ਗਗਨਦੀਪ ਅਹੁਜਾ ਦੇ ਸਹਿਯੋਗ ਨਾਲ

ਇਹ ਵੀ ਪੜ੍ਹੋ: ਦੇਸ਼ ਮਨਾ ਰਿਹਾ 74ਵਾਂ ਗਣਤੰਤਰ ਦਿਵਸ, ਕਰਤੱਵਿਆ ਪੱਥ ’ਤੇ ਵਿਖੇਗੀ ਦੇਸ਼ ਦੀ ਤਾਕਤ

- PTC NEWS

Top News view more...

Latest News view more...

PTC NETWORK
PTC NETWORK