Bathinda ਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ CM ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਫੂਕਿਆ ਪੁਤਲਾ

Bathinda News : ਬਠਿੰਡਾ ਦੇ ਘਨਈਆ ਚੌਂਕ ਵਿੱਚ ਪੰਜਾਬ ਸਰਕਾਰ ਖਿਲਾਫ਼ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਅਰਥੀ ਫੂਕ ਮੁਜ਼ਾਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਕਿ ਸਾਡੀ ਪੱਕੀ ਨੌਕਰੀ,ਗੁਜ਼ਾਰੇ ਜੋਗੀ ਤਨਖਾਹ ਦਿੱਤੀ ਜਾਵੇ ਪਰੰਤੂ ਇਹ ਸਰਕਾਰ ਸਾਡੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਕਰ ਰਹੀ ਅਤੇ ਨਾ ਹੀ ਕੋਈ ਸੁਣਵਾਈ ਕਰ ਰਹੀ

By  Shanker Badra January 20th 2026 01:50 PM -- Updated: January 20th 2026 01:51 PM

Bathinda News :  ਬਠਿੰਡਾ ਦੇ ਘਨਈਆ ਚੌਂਕ ਵਿੱਚ ਪੰਜਾਬ ਸਰਕਾਰ ਖਿਲਾਫ਼ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਅਰਥੀ ਫੂਕ ਮੁਜ਼ਾਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਕਿ ਸਾਡੀ ਪੱਕੀ ਨੌਕਰੀ,ਗੁਜ਼ਾਰੇ ਜੋਗੀ ਤਨਖਾਹ ਦਿੱਤੀ ਜਾਵੇ ਪਰੰਤੂ ਇਹ ਸਰਕਾਰ ਸਾਡੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਕਰ ਰਹੀ ਅਤੇ ਨਾ ਹੀ ਕੋਈ ਸੁਣਵਾਈ ਕਰ ਰਹੀ। 

ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਸਰਕਾਰ ਆਉਣ 'ਤੇ ਕੱਚੇ ਮੁਲਾਜ਼ਮਾਂ ਨੂੰ ਹਰੇ ਪੈਨ ਨਾਲ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਅੱਜ ਚਾਰ ਸਾਲ ਬੀਤ ਚੁੱਕੇ ਹਨ ਸਾਰੇ ਕੱਚੇ ਮੁਲਾਜ਼ਮ 10 ਹਜ਼ਾਰ ਰੁਪਏ 'ਚ ਘਰ ਦਾ ਗੁਜ਼ਾਰਾ ਚਲਾ ਰਹੇ ਹਨ। ਅੱਜ ਦੇ ਸਮੇਂ ਵਿੱਚ ਕਿਸੇ ਵਿਅਕਤੀ ਦਾ ਇਨੇ ਘੱਟ ਪੈਸਿਆਂ ਵਿੱਚ ਗੁਜ਼ਾਰਾ ਹੋਣਾ ਬਹੁਤ ਔਖਾ ਹੈ। ਜਿਸ ਦੇ ਚਲਦੇ ਅੱਜ ਸਾਡੇ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਪ੍ਰਦਰਸ਼ਨ ਕੀਤਾ ਅਤੇ ਆਉਣ ਵਾਲੀ 24 ਜਨਵਰੀ ਨੂੰ ਦਿੜਬਾ ਵਿਖੇ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ 'ਚ ਜਿੰਨੇ ਵਿਭਾਗ ਚੱਲ ਰਹੇ ਹਨ ਬਿਜਲੀ ਬੋਰਡ ਹੋਵੇ, ਵੇਰਕਾ ਹੋਵੇ ,ਵਾਟਰ ਸਪਲਾਈ ,ਸੀਵਰੇਜ ਬੋਰਡ ,ਫਰਦ ਕੇਂਦਰ ਕਿਸੇ ਵੀ ਵਿਭਾਗ ਵਿੱਚ ਚਲੇ ਜਾਓ ਜੋ ਕੰਮ ਚਲਾ ਰਹੇ ਹਨ, ਉਥੇ ਉਹ ਸਾਰੇ ਕੱਚੇ ਕਾਮੇ ਹਨ ਅਤੇ ਕੱਚੇ ਕਾਮਿਆਂ ਤੋਂ ਵੀ ਕੰਮ ਜੋ ਪੱਕੇ ਕਾਮੇ ਹਨ ,ਉਸ ਤੋਂ ਵੱਧ ਲਿਆ ਜਾ ਰਿਹਾ ਹੈ। ਘੱਟ ਤਨਖਾਹ 'ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਵੱਧ ਕੰਮ ਲਿਆ ਜਾਂਦਾ ਹੈ। 

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮੁਲਾਜ਼ਮ ਸੁਸਾਈਡ ਕਰ ਚੁੱਕੇ ਹਨ ਅਤੇ ਕਈ ਮੁਲਾਜ਼ਮਾਂ ਦੀ ਡਿਪਰੈਸ਼ਨ ਦੀਆਂ ਦਵਾਈਆਂ ਚੱਲ ਰਹੀਆਂ ਹਨ ਕਈ ਬਿਮਾਰ ਹਨ ਕਿਉਂਕਿ 10,000 ਰੁਪਏ ਵਿੱਚ ਗੁਜ਼ਾਰਾ ਨਹੀਂ ਚੱਲਦਾ। ਸਰਕਾਰੀ ਸਹੂਲਤਾਂ ਵੀ ਸਹੀ ਨਹੀਂ ਹਨ, ਇਸ ਲਈ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ,ਜਿਸ ਦੇ ਚਲਦੇ ਸਾਡੀ ਮੰਗ ਰੁਜ਼ਗਾਰ ਪੱਕਾ ਕੀਤਾ ਜਾਵੇ, ਗੁਜ਼ਾਰੇ ਜੋਗੀ ਤਨਖਾਹ ਦਿੱਤੀ ਜਾਵੇ।

Related Post