Ludhiana News : ਇੰਜੈਕਸ਼ਨ ਦੇ ਰੇਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਾਈਵੇਟ ਹਸਪਤਾਲ ਦੇ ਬਾਹਰ ਕੀਤਾ ਗਿਆ ਪ੍ਰਦਰਸ਼ਨ
Ludhiana News : ਲੁਧਿਆਣਾ ਦੇ ਸੁਭਾਸ਼ ਨਗਰ 'ਚ ਇੱਕ ਨਿੱਜੀ ਪ੍ਰਾਈਵੇਟ ਹਸਪਤਾਲ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜਸਦੀਪ ਸਿੰਘ ਕੌਕੇ ਨੇ ਹਸਪਤਾਲ ਦੇ ਬਾਹਰ ਅਣਮਿੱਥੇ ਸਮੇਂ ਦੇ ਲਈ ਧਰਨਾ ਲਾ ਦਿੱਤਾ। ਮਾਮਲਾ ਇੱਕ ਮਰੀਜ਼ ਨੂੰ 500 ਰੁਪਏ ਵਾਲਾ ਇੰਜੈਕਸ਼ਨ 7500 ਦੇ ਵਿੱਚ ਵੇਚਣ ਦੇ ਹਸਪਤਾਲ ਪ੍ਰਸ਼ਾਸਨ 'ਤੇ ਇਲਜ਼ਾਮ ਲੱਗੇ।
ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਵੀ ਸਵਾਲ ਚੱਕੇ ਹਨ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਹੈਲਥ ਸਿਸਟਮ ਦਰੁਸਤ ਕਰਨ ਦੀ ਗੱਲ ਆਖਦੀ ਹੈ ਪਰ ਪੰਜਾਬ ਦਾ ਸਰਕਾਰੀ ਹੈਲਥ ਸਿਸਟਮ ਪੂਰੀ ਤਰ੍ਹਾਂ ਵੱਧ ਤੋਂ ਬਦਤਰ ਹੋ ਚੁੱਕਿਆ ਅਤੇ ਗਰੀਬਾਂ ਨੂੰ ਪ੍ਰਾਈਵੇਟ ਹਸਪਤਾਲ ਵਾਲੇ ਲੁੱਟ ਰਹੇ ਹਨ। ਉਹਨਾਂ ਆਖਿਆ ਕਿ ਇੱਕ ਇੰਜੈਕਸ਼ਨ ਦਾ ਮੁੱਲ ਬਾਜ਼ਾਰਾਂ ਦੇ ਦਵਾਈਆਂ ਦੀ ਦੁਕਾਨਾਂ 'ਤੇ 700 ਦਾ ਮਿਲਦਾ ਪਰ ਹਸਪਤਾਲ ਦੇ ਅੰਦਰ ਇਹੀ ਇੰਜੈਕਸ਼ਨ 7500 ਦਾ ਮਰੀਜ਼ ਨੂੰ ਲਾਇਆ ਜਾ ਰਿਹਾ।
ਦੂਜੇ ਪਾਸੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜਸਦੀਪ ਸਿੰਘ ਕੋਕੇ ਨੇ ਆਖਿਆ ਕਿ ਪਿਛਲੇ ਦਿਨੀਂ ਉਹਨਾਂ ਦਾ ਪਰਿਵਾਰਿਕ ਮੈਂਬਰ ਬਿਮਾਰ ਹੋਇਆ ,ਜਿਸ ਨੂੰ ਇਸੇ ਹਸਪਤਾਲ ਵਿੱਚ ਲਿਆਂਦਾ ਗਿਆ। ਹਸਪਤਾਲ ਦੇ ਡਾਕਟਰਾਂ ਨੇ ਇੰਜੈਕਸ਼ਨ ਲਾਉਣ ਦੀ ਗੱਲ ਆਖੀ, ਪਹਿਲੇ ਪੰਜ ਇੰਜੈਕਸ਼ਨ ਹਸਪਤਾਲ ਦੇ ਅੰਦਰ ਹੀ ਲਾਏ ਅਤੇ ਉਸ ਇੱਕ ਇੰਜੈਕਸ਼ਨ ਦਾ ਮੁੱਲ 7500 ਰੁਪਏ ਦੱਸਿਆ। ਜਦੋਂ ਦੁਬਾਰਾ ਇੰਜੈਕਸ਼ਨ ਲਾਉਣ ਦੀ ਗੱਲ ਪਰਿਵਾਰਿਕ ਮੈਂਬਰਾਂ ਨੂੰ ਆਖੀ ਤਾਂ ਪਰਿਵਾਰਿਕ ਮੈਂਬਰਾਂ ਨੇ ਆਖਿਆ ਕਿ ਉਹ ਇੰਜੈਕਸ਼ਨ ਬਾਹਰੋਂ ਲੈਣਗੇ।
ਜਦੋਂ ਪਰਿਵਾਰਕ ਮੈਂਬਰ ਉਹੀ ਇੰਜੈਕਸ਼ਨ ਬਾਹਰੋਂ ਲੈਣਗੇ ਤਾਂ ਬਾਹਰੋਂ ਦਵਾਈਆਂ ਦੀ ਦੁਕਾਨ ਤੋਂ 700 ਦਾ ਇੰਜੈਕਸ਼ਨ ਮਿਲਿਆ ਤੇ ਮਰੀਜ਼ ਦੇ ਬਿਲ ਦੇ ਵਿੱਚ ਉਹੀ ਇੰਜੈਕਸ਼ਨ 7500 ਦਾ ਲਾਇਆ ਗਿਆ ਸੀ। ਦੂਜੇ ਪਾਸੇ ਹਸਪਤਾਲ ਪ੍ਰਬੰਧਕਾਂ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ। ਉਹਨਾਂ ਦਾ ਕਿਹਾ ਹੈ ਕਿ ਜੋ ਪ੍ਰਿੰਟ ਉਹਨਾਂ ਨੂੰ ਦਵਾਈਆਂ ਕੰਪਨੀਆਂ ਤੋਂ ਆਉਂਦਾ ਉਹੀ ਪ੍ਰਿੰਟ ਦੇ ਰੇਟ 'ਤੇ 30% ਡਿਸਕਾਊਂਟ ਦੇ ਕੇ ਉਹ ਮਰੀਜ਼ਾਂ ਨੂੰ ਇੰਜੈਕਸ਼ਨ ਲਾਉਂਦੇ ਹਨ।
- PTC NEWS