Sonam Kapoor : 40 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣਨ ਵਾਲੀ ਹੈ ਅਦਾਕਾਰਾ ਸੋਨਮ ਕਪੂਰ ,ਅਦਾਕਾਰਾ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ
Sonam Kapoor maternity photoshoot : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਹਾਲ ਹੀ ਵਿੱਚ ਇੱਕ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ। ਸੋਨਮ ਕਪੂਰ ਨੇ ਆਪਣੇ ਨਵੇਂ ਮੈਟਰਨਿਟੀ ਫੋਟੋਸ਼ੂਟ ਦੀਆਂ ਫੋਟੋਆਂ ਸਾਂਝੀਆਂ ਕਰਕੇ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੱਤੀ ਹੈ। ਅਦਾਕਾਰਾ 40 ਸਾਲ ਦੀ ਉਮਰ ਵਿੱਚ ਦੂਜੀ ਵਾਰ ਮਾਂ ਬਣਨ ਵਾਲੀ ਹੈ। ਸੋਨਮ ਕਪੂਰ ਨੇ ਹਾਲ ਹੀ ਵਿੱਚ ਫੋਟੋਆਂ ਸ਼ੇਅਰ ਕੀਤੀਆਂ ਹਨ। ਉਸ 'ਚ ਉਹ ਕਾਲੇ ਬਲੈਕ ਆਊਟਫਿੱਟ ਵਿੱਚ ਇੱਕ ਕਿਲਰ ਪੋਜ਼ ਦਿੰਦੀ ਦਿਖਾਈ ਦੇ ਸਕਦੀ ਹੈ। ਅਦਾਕਾਰਾ ਨੇ ਇੱਕ ਕ੍ਰੌਪ ਟਾਪ, ਸਕਰਟ ਅਤੇ ਇੱਕ ਕਾਲਾ ਬਲੇਜ਼ਰ ਪਹਿਨਿਆ ਹੋਇਆ ਹੈ।
ਫੋਟੋਆਂ ਪੋਸਟ ਕਰਦੇ ਹੋਏ ਅਦਾਕਾਰਾ ਨੇ ਉਨ੍ਹਾਂ ਨੂੰ ਕੈਪਸ਼ਨ ਦਿੱਤਾ,Mamas Day out।" ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਇਸ ਆਊਟਫਿੱਟ ਨੂੰ ਉਸਦੀ ਭੈਣ ਰੀਆ ਕਪੂਰ ਨੇ ਸਟਾਈਲ ਕੀਤਾ ਸੀ। ਸੋਨਮ ਪਹਿਲਾਂ ਹੀ ਇੱਕ ਬੱਚੇ ਦੀ ਮਾਂ ਹੈ। ਉਸਦਾ ਪੁੱਤਰ ਵਾਯੂ ਤਿੰਨ ਸਾਲ ਦਾ ਹੈ ਅਤੇ ਅਗਸਤ 2022 ਵਿੱਚ ਪੈਦਾ ਹੋਇਆ ਸੀ। ਅਦਾਕਾਰਾ ਨੇ 8 ਮਈ 2018 ਨੂੰ ਮੁੰਬਈ ਵਿੱਚ ਕਾਰੋਬਾਰੀ ਆਨੰਦ ਆਹੂਜਾ ਨਾਲ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ ਸੀ।
ਦੱਸ ਦੇਈਏ ਕਿ ਅਦਾਕਾਰਾ ਸੋਨਮ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2007 ਵਿੱਚ ਫਿਲਮ ਸਾਂਵਰੀਆ ਨਾਲ ਕੀਤੀ ਸੀ। ਅਦਾਕਾਰਾ ਦੀਆਂ ਮਹੱਤਵਪੂਰਨ ਫਿਲਮਾਂ ਵਿੱਚ ਨੀਰਜਾ, ਰਾਂਝਣਾ ਅਤੇ ਪ੍ਰੇਮ ਰਤਨ ਧਨ ਪਾਇਓ ਸ਼ਾਮਲ ਹਨ। ਉਹ ਆਖਰੀ ਵਾਰ ਫਿਲਮ ਬਲਾਇੰਡ ਵਿੱਚ ਦਿਖਾਈ ਦਿੱਤੀ ਸੀ, ਜੋ ਕਿ 7 ਜੁਲਾਈ, 2023 ਨੂੰ ਜੀਓ ਸਿਨੇਮਾ ਵਿੱਚ ਰਿਲੀਜ਼ ਹੋਈ ਸੀ।
- PTC NEWS