Assembly Election Results : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਤ੍ਰਿਪੁਰਾ, ਮੇਘਾਲਿਆ ਤੇ ਨਾਗਾਲੈਂਡ ਚ ਵੋਟਾਂ ਦੀ ਗਿਣਤੀ ਸ਼ੁਰੂ

ਨਵੀਂ ਦਿੱਲੀ : ਉੱਤਰ ਪੂਰਬ ਦੇ ਤਿੰਨ ਸੂਬਿਆਂ ਤ੍ਰਿਪੁਰਾ, ਮੇਘਾਲਿਆ ਤੇ ਨਾਗਾਲੈਂਡ ਵਿਚ ਅੱਜ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪੂਰਬ-ਉੱਤਰ ਦੇ ਤਿੰਨ ਸੂਬਿਆਂ ਤ੍ਰਿਪੁਰਾ, ਮੇਘਾਲਿਆ ਤੇ ਨਾਗਾਲੈਂਡ ਵਿਚ ਫਰਵਰੀ ਵਿਚ ਵਿਧਾਨ ਸਭਾ ਚੋਣ-2023 ਲਈ ਪਿਛਲੇ ਮਹੀਨੇ ਵੋਟਿੰਗ ਪ੍ਰਕਿਰਿਆ ਹੋਈ ਸੀ। ਤ੍ਰਿਪੁਰਾ ਵਿਚ 16 ਫਰਵਰੀ ਅਤੇ ਨਾਗਾਲੈਂਡ ਤੇ ਮੇਘਾਲਿਆ ਵਿਚ 27 ਫਰਵਰੀ ਨੂੰ ਵੋਟਿੰਗ ਹੋਈ ਸੀ।
ਤ੍ਰਿਪੁਰਾ ਵਿਚ ਭਾਜਪਾ ਦੀ ਸਰਕਾਰ ਹੈ, ਜਦਕਿ ਨਾਗਾਲੈਂਡ ਵਿਚ ਭਾਜਪਾ ਦੇ ਗਠਜੋੜ ਵਾਲੀ ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗੈਸਿਵ ਪਾਰਟੀ (ਐਨਡੀਪੀਪੀ) ਤੇ ਮੇਘਾਲਿਆ ਵਿਚ ਨੈਸ਼ਲ ਪੀਪਲੁਜ਼ ਪਾਰਟੀ (ਐਨਪੀਪੀ) ਦੀ ਸਰਕਾਰ ਹੈ।
ਤ੍ਰਿਪੁਰਾ-ਮੇਘਾਲਿਆ ਅਤੇ ਨਾਗਾਲੈਂਡ ਵਿਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਤਿੰਨੋਂ ਰਾਜਾਂ ਵਿਚ 60-60 ਅਸੈਂਬਲੀ ਸੀਟਾਂ ਹਨ। ਤ੍ਰਿਪੁਰਾ ਦੀਆਂ 60 ਸੀਟਾਂ ਉਤੇ ਗਿਣਤੀ ਹੋ ਰਹੀ ਹੈ, ਜਦੋਂ ਕਿ ਮੇਘਾਲਿਆ ਅਤੇ ਨਾਗਾਲੈਂਡ ਵਿੱਚ 59-59 ਸੀਟਾਂ ਲਈ ਵੋਟਾਂ ਦੀ ਗਿਣਤੀ ਹੋ ਰਹੀ ਹੈ।
ਤ੍ਰਿਪੁਰਾ ਵਿਚ 31 ਮਹਿਲਾ ਉਮੀਦਵਾਰਾਂ ਸਮੇਤ 259 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਾਗਾਲੈਂਡ 'ਚ 4 ਮਹਿਲਾ ਉਮੀਦਵਾਰਾਂ ਸਮੇਤ 184 ਉਮੀਦਵਾਰ ਮੈਦਾਨ 'ਚ ਹਨ, ਜਦਕਿ 59 ਸੀਟਾਂ 'ਤੇ ਵੋਟਿੰਗ ਹੋਈ ਕਿਉਂਕਿ ਇਕ ਭਾਜਪਾ ਉਮੀਦਵਾਰ ਬਿਨਾਂ ਮੁਕਾਬਲਾ ਚੁਣਿਆ ਗਿਆ।
ਇਹ ਵੀ ਪੜ੍ਹੋ : ਹੁਣ ਵਿਧਾਨ ਸਭਾ ਦਾ ਸੈਸ਼ਨ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਚੱਲੇਗਾ :CM ਭਗਵੰਤ ਮਾਨ
ਮੇਘਾਲਿਆ ਵਿਚ ਵੀ 60 ਸੀਟਾਂ ਹਨ ਪਰ ਇੱਥੇ ਵੀ ਇਕ ਉਮੀਦਵਾਰ ਦੀ ਮੌਤ ਹੋਣ ਕਾਰਨ 59 ਸੀਟਾਂ 'ਤੇ ਵੋਟਿੰਗ ਹੋਈ। ਮੇਘਾਲਿਆ ਦੇ ਪੂਰਬੀ ਪੱਛਮੀ ਖਾਸੀ ਪਹਾੜੀ ਜ਼ਿਲ੍ਹੇ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤਾ ਹੋਇਆ ਹੈ। ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਰੋਕਣ ਲਈ ਅਧਿਕਾਰੀ ਬਾਜ਼ ਅੱਖ ਰੱਖ ਰਹੇ ਹਨ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ-ਆਪਣੇ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ।