ਨਮਾਜ਼ ਅਦਾ ਕਰਦੇ ਲੋਕਾਂ ਨੂੰ ਪੁਲਿਸ ਮੁਲਾਜ਼ਮ ਨੇ ਮਾਰੀ ਲੱਤ, ਵੀਡੀਓ ਵਾਇਰਲ, ਕਾਰਵਾਈ ਸ਼ੁਰੂ

By  Jasmeet Singh March 8th 2024 05:49 PM -- Updated: March 8th 2024 05:50 PM

Delhi Police Brutal Act: ਦਿੱਲੀ 'ਚ ਸੜਕ 'ਤੇ ਨਮਾਜ਼ ਪੜ੍ਹਦੇ ਸਮੇਂ ਇਕ ਨੌਜਵਾਨ ਨੂੰ ਪੁਲਸ ਵਾਲੇ ਨੇ ਲੱਤ ਮਾਰ ਦਿੱਤੀ। ਇਸ ਮਾਮਲੇ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਘਟਨਾ 'ਤੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।

ਦਿੱਲੀ 'ਚ ਸੜਕ 'ਤੇ ਨਮਾਜ਼ ਅਦਾ ਕਰਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਇੰਦਰਲੋਕ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਸੜਕ 'ਤੇ ਨਮਾਜ਼ ਅਦਾ ਕਰਨੀ ਸ਼ੁਰੂ ਕਰ ਦਿੱਤੀ। ਟ੍ਰੈਫਿਕ ਜਾਮ ਕਾਰਨ ਪੁਲਿਸ ਨੇ ਨਮਾਜ਼ ਅਦਾ ਕਰ ਰਹੇ ਲੋਕਾਂ ਨੂੰ ਸੜਕ ਤੋਂ ਹਟਾ ਦਿੱਤਾ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਲੱਗੀ, ਜਿਸ 'ਚ ਇਕ ਪੁਲਿਸ ਮੁਲਾਜ਼ਮ ਨਮਾਜ਼ ਅਦਾ ਕਰ ਰਹੇ ਲੋਕਾਂ ਨੂੰ ਲੱਤਾਂ ਮਾਰਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਨਜ਼ਰ ਆ ਰਹੇ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਵਾਇਰਲ ਵੀਡੀਓ ਦਿੱਲੀ ਦੇ ਇੰਦਰਾ ਲੋਕ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਇੱਥੇ ਸ਼ੁੱਕਰਵਾਰ ਨੂੰ ਵੱਡੀ ਗਿਣਤੀ 'ਚ ਲੋਕ ਸੜਕ 'ਤੇ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰ ਰਹੇ ਸਨ। ਪੁਲਿਸ ਨੇ ਮੈਟਰੋ ਪਿੱਲਰ ਦੇ ਕੋਲ ਵਿਅਸਤ ਸੜਕ 'ਤੇ ਨਮਾਜ਼ ਅਦਾ ਕਰਨ ਵਾਲੇ ਲੋਕਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇਕ ਪੁਲਿਸ ਕਰਮਚਾਰੀ ਨੇ ਕੁਝ ਲੋਕਾਂ ਨੂੰ ਲੱਤ ਮਾਰ ਦਿੱਤੀ। ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਇਸ ਦੀ ਵੀਡੀਓ ਬਣਾ ਲਈ। ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗਾ। PTC ਨਿਊਜ਼ ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ।

ਨਮਾਜ਼ ਅਦਾ ਕਰਨ ਤੋਂ ਰੋਕੇ ਜਾਣ 'ਤੇ ਲੋਕਾਂ ਨੇ ਮੌਕੇ 'ਤੇ ਹੰਗਾਮਾ ਕਰ ਦਿੱਤਾ। ਇਸ ਮੌਕੇ ਵੱਡੀ ਗਿਣਤੀ 'ਚ ਲੋਕ ਥਾਣੇ 'ਚ ਇਕੱਠੇ ਹੋ ਗਏ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਭੀੜ ਦੇ ਗੁੱਸੇ ਨੂੰ ਦੇਖਦੇ ਹੋਏ ਪੁਲਿਸ ਨੇ ਮੌਕੇ 'ਤੇ ਸੁਰੱਖਿਆ ਵਧਾ ਦਿੱਤੀ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਮਾਮਲੇ ਦਾ ਨੋਟਿਸ ਲਿਆ ਅਤੇ ਇੰਦਰਲੋਕ ਪੁਲਿਸ ਚੌਕੀ ਦੇ ਇੰਚਾਰਜ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਚੌਕੀ ਇੰਚਾਰਜ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ।

ਕਾਂਗਰਸ ਸਾਂਸਦ ਨੇ ਦਿੱਲੀ ਪੁਲਿਸ 'ਤੇ ਸਾਧਿਆ ਨਿਸ਼ਾਨਾ 

ਕਾਂਗਰਸ ਦੇ ਰਾਜ ਸਭਾ ਮੈਂਬਰ ਇਮਰਾਨ ਪ੍ਰਤਾਪਗੜ੍ਹੀ ਨੇ ਵੀ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇਮਰਾਨ ਪ੍ਰਤਾਪਗੜ੍ਹੀ ਨੇ ਪੁਲਿਸ ਮੁਲਾਜ਼ਮ ਵੱਲੋਂ ਨੌਜਵਾਨਾਂ ਨਾਲ ਕੀਤੇ ਦੁਰਵਿਵਹਾਰ ‘ਤੇ ਸਵਾਲ ਉਠਾਏ ਅਤੇ ਦੋਸ਼ੀ ਦਿੱਲੀ ਪੁਲਿਸ ਦੇ ਸਿਪਾਹੀ ਨੂੰ ਗੋਲੀ ਮਾਰਨ ਦੀ ਮੰਗ ਕੀਤੀ। 

ਇਮਰਾਨ ਪ੍ਰਤਾਪਗੜ੍ਹੀ ਨੇ ਕਿਹਾ ਕਿ ਨਮਾਜ਼ ਪੜ੍ਹਦੇ ਸਮੇਂ ਇੱਕ ਵਿਅਕਤੀ ਨੂੰ ਲੱਤਾਂ ਮਾਰਨ ਵਾਲਾ ਇਹ ਦਿੱਲੀ ਪੁਲਿਸ ਦਾ ਸਿਪਾਹੀ ਸ਼ਾਇਦ ਮਨੁੱਖਤਾ ਦੇ ਮੂਲ ਸਿਧਾਂਤਾਂ ਨੂੰ ਨਹੀਂ ਸਮਝਦਾ, ਇਹ ਕਿਹੜੀ ਨਫ਼ਰਤ ਹੈ ਜੋ ਇਸ ਸਿਪਾਹੀ ਦੇ ਦਿਲ ਵਿੱਚ ਭਰੀ ਹੋਈ ਹੈ, ਦਿੱਲੀ ਪੁਲਿਸ ਨੂੰ ਇਸ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਹੈ। ਇਸ ਸਿਪਾਹੀ 'ਤੇ ਉਚਿਤ ਧਾਰਾਵਾਂ ਦੇ ਤਹਿਤ ਕੇਸ ਦਰਜ ਕਰੋ ਅਤੇ ਇਸਦੀ ਸੇਵਾ ਖਤਮ ਕਰੋ।

ਪੂਰੀ ਖ਼ਬਰ ਪੜ੍ਹੋ: 

Related Post