PTC News
Search
🔍 Search

Delhi Sheesh Mahal : ਅਰਵਿੰਦ ਕੇਜਰੀਵਾਲ ਦਾ ਸ਼ੀਸ਼ ਮਹਿਲ ਮੁੜ ਚਰਚਾ ਚ, ਹੁਣ ਆਮ ਲੋਕ ਵੀ ਕਰ ਸਕਣਗੇ ਦਰਸ਼ਨ

Delhi Sheesh Mahal : ਕੈਬਨਿਟ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਦੇਸ਼ ਦੇ ਮੀਡੀਆ ਕਰਮੀਆਂ ਨੂੰ ਸ਼ੀਸ਼ ਮਹਿਲ ਦਾ ਦੌਰਾ ਕਰਵਾਇਆ ਜਾਵੇਗਾ। ਇਹ ਦੌਰਾ ਅਗਲੇ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਕਰਵਾਉਣ ਦੀ ਯੋਜਨਾ ਹੈ, ਜਿਸ ਸਬੰਧੀ ਜਾਣਕਾਰੀ ਕੱਲ੍ਹ ਸਾਂਝੀ ਕੀਤੀ ਜਾਵੇਗੀ।

By  KRISHAN KUMAR SHARMA November 17th 2026 02:59 PM -- Updated: November 17th 2026 03:11 PM

Delhi Sheesh Mahal : ਦਿੱਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਰਹੇ 'ਸ਼ੀਸ਼ ਮਹਿਲ' ਨੂੰ ਅਗਲੇ ਹਫ਼ਤੇ ਤੋਂ ਆਮ ਲੋਕਾਂ ਦੇ ਦੇਖਣ ਲਈ ਖੋਲ੍ਹਿਆ ਜਾਵੇਗਾ।

ਸ਼ੀਸ਼ ਮਹਿਲ ਲਈ ਕਦੋਂ ਸ਼ੁਰੂ ਹੋਵੇਗੀ ਬੁਕਿੰਗ ?

ਕੈਬਨਿਟ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਦੇਸ਼ ਦੇ ਮੀਡੀਆ ਕਰਮੀਆਂ ਨੂੰ ਸ਼ੀਸ਼ ਮਹਿਲ ਦਾ ਦੌਰਾ ਕਰਵਾਇਆ ਜਾਵੇਗਾ। ਇਹ ਦੌਰਾ ਅਗਲੇ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਕਰਵਾਉਣ ਦੀ ਯੋਜਨਾ ਹੈ, ਜਿਸ ਸਬੰਧੀ ਜਾਣਕਾਰੀ ਕੱਲ੍ਹ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਲਈ ਵੀ ਇੱਥੇ ਆਉਣ ਦੀ ਵਿਵਸਥਾ ਕੀਤੀ ਜਾਵੇਗੀ। ਇਸ ਲਈ ਟਿਕਟ ਬੁਕਿੰਗ ਅਤੇ ਰਿਜ਼ਰਵੇਸ਼ਨ ਦੀ ਪ੍ਰਕਿਰਿਆ ਬਾਰੇ ਜਲਦ ਜਾਣਕਾਰੀ ਦਿੱਤੀ ਜਾਵੇਗੀ।

ਉਨ੍ਹਾਂ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਜਿਹੜੇ ਵਿਅਕਤੀ ਨੇ ਕਦੇ ਸਰਕਾਰੀ ਗੱਡੀ ਅਤੇ ਸਰਕਾਰੀ ਬੰਗਲਾ ਨਾ ਲੈਣ ਦੀ ਗੱਲ ਕਹੀ ਸੀ, ਉਸੇ ਨੇ ਕਈ ਬੰਗਲੇ, ਸਰਵੈਂਟ ਕੁਆਰਟਰ ਅਤੇ ਗੈਰੇਜ ਢਾਹ ਕੇ ਆਪਣੇ ਲਈ ਆਲੀਸ਼ਾਨ ਰਿਹਾਇਸ਼ ਤਿਆਰ ਕਰਵਾਈ।

ਵੀਅਤਨਾਮ ਤੋਂ ਮੰਗਵਾਇਆ ਮਾਰਬਲ

ਉਨ੍ਹਾਂ ਦਾਅਵਾ ਕੀਤਾ ਕਿ ਇਸ ਰਿਹਾਇਸ਼ ਵਿੱਚ ਹਰ ਕਮਰੇ ਵਿੱਚ ਰਿਮੋਟ ਨਾਲ ਰੰਗ ਬਦਲਣ ਵਾਲੀਆਂ ਸਮਾਰਟ ਲਾਈਟਾਂ, ਕਰੋੜਾਂ ਰੁਪਏ ਦੇ ਪਰਦੇ ਅਤੇ ਵੀਅਤਨਾਮ ਤੋਂ ਮੰਗਵਾਇਆ ਗਿਆ ਮਾਰਬਲ ਲਗਾਇਆ ਗਿਆ ਹੈ।

ਪ੍ਰਵੇਸ਼ ਵਰਮਾ ਨੇ ਕਿਹਾ ਕਿ ਹੁਣ ਲੋਕ ਖੁਦ ਇਸ ਪੂਰੇ ਕੰਪਲੈਕਸ ਨੂੰ ਦੇਖ ਸਕਣਗੇ ਅਤੇ ਇਸ ਦੀ ਅਸਲੀਅਤ ਜਾਣ ਸਕਣਗੇ। ਉਨ੍ਹਾਂ ਇਸ ਨੂੰ ਦਿੱਲੀ ਵਿੱਚ ਭ੍ਰਿਸ਼ਟਾਚਾਰ ਦੀ ਵੱਡੀ ਮਿਸਾਲ ਕਰਾਰ ਦਿੱਤਾ।

ਇਹ ਵੀ ਪੜ੍ਹੋ... ਕੈਨੇਡਾ 'ਚ ਪੰਜਾਬੀ ਮੁੰਡੇ ਤੇ ਕੁੜੀ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ, ਕਾਰ 'ਚ ਬੈਠਿਆਂ ਨੂੰ ਮਾਰੀਆਂ ਗੋਲੀਆਂ

Related Post