ਐਮ.ਪੀ. ਸਾਹਨੀ ਦੀ ਅਪੀਲ ਤੇ ਦਿਲਜੀਤ ਦੋਸਾਂਝ ਨੇ ਦਿੱਲੀ ਕੰਸਰਟ ਦੀ ਤਾਰੀਖ਼ ਬਦਲੀ
ਡਾ. ਸਾਹਨੀ ਨੇ ਗਾਇਕ ਨੂੰ 1984 ਦੇ ਸਿੱਖ-ਵਿਰੋਧੀ ਕਤਲੇਆਮ ਤੋਂ ਪ੍ਰਭਾਵਿਤ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣ ਦੀ ਅਪੀਲ ਕੀਤੀ ਸੀ, ਕਿਉਂਕਿ ਉਨ੍ਹਾਂ ਲਈ 1 ਨਵੰਬਰ ਦਾ ਦਿਨ ਉਸ ਦੁਖਾਂਤ ਅਤੇ ਆਪਣੇ ਸਕੇ ਸੰਬੰਧੀਆਂ ਨੂੰ ਗੁਆਉਣ ਦੀ ਪੀੜਾ ਦੀ ਯਾਦ ਦਿਵਾਉਂਦਾ ਹੈ।
Punjab News: ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਵੱਲੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ 1 ਨਵੰਬਰ ਨੂੰ ਹੋਣ ਵਾਲੇ ਆਪਣੇ ਦਿੱਲੀ ਕੰਸਰਟ ਦੀ ਤਾਰੀਖ਼ ਬਦਲਣ ਦੀ ਅਪੀਲ ਕਰਨ ਤੋਂ ਇੱਕ ਦਿਨ ਬਾਅਦ, ਕੰਨਸਰਟ ਦੇ ਪ੍ਰਬੰਧਕਾਂ ਨੇ ਐਲਾਨ ਕੀਤਾ ਹੈ ਕਿ ਇਹ ਕੰਸਰਟ ਹੁਣ 30 ਅਕਤੂਬਰ 2026 ਨੂੰ ਆਯੋਜਿਤ ਕੀਤਾ ਜਾਵੇਗਾ।
ਡਾ. ਸਾਹਨੀ ਨੇ ਗਾਇਕ ਨੂੰ 1984 ਦੇ ਸਿੱਖ-ਵਿਰੋਧੀ ਕਤਲੇਆਮ ਤੋਂ ਪ੍ਰਭਾਵਿਤ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣ ਦੀ ਅਪੀਲ ਕੀਤੀ ਸੀ, ਕਿਉਂਕਿ ਉਨ੍ਹਾਂ ਲਈ 1 ਨਵੰਬਰ ਦਾ ਦਿਨ ਉਸ ਦੁਖਾਂਤ ਅਤੇ ਆਪਣੇ ਸਕੇ ਸੰਬੰਧੀਆਂ ਨੂੰ ਗੁਆਉਣ ਦੀ ਪੀੜਾ ਦੀ ਯਾਦ ਦਿਵਾਉਂਦਾ ਹੈ।
ਇਸ ਫੈਸਲੇ ਦਾ ਸਵਾਗਤ ਕਰਦਿਆਂ, ਡਾ. ਸਾਹਨੀ ਨੇ ਦਿਲਜੀਤ ਦੋਸਾਂਝ ਅਤੇ ਪ੍ਰਬੰਧਕਾਂ ਦਾ ਉਨ੍ਹਾਂ ਦੀ ਅਪੀਲ 'ਤੇ ਗੌਰ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, "ਮੈਂ ਦਿਲਜੀਤ ਦੋਸਾਂਝ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਖਿੜੇ-ਮੱਥੇ ਮੇਰੀ ਬੇਨਤੀ ਨੂੰ ਸਵੀਕਾਰ ਕੀਤਾ। ਉਹ ਪੰਜਾਬ ਦੇ ਸੱਚੇ ਸਪੂਤ, ਦਸਤਾਰ ਸਜਾਉਣ ਵਾਲੇ ਮਾਣਮੱਤੇ ਵਿਸ਼ਵ-ਪੱਧਰੀ ਆਈਕਨ ਅਤੇ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਹਨ। ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਦੁੱਖ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਉਸ ਹਮਦਰਦੀ ਅਤੇ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ ਜੋ ਉਨ੍ਹਾਂ ਦੇ ਉੱਚੇ ਰੁਤਬੇ ਦੇ ਅਨੁਕੂਲ ਹੈ।"