Sun, Oct 11, 2026
Whatsapp

ਵਿਆਹ ਦਾ ਝਾਂਸਾ ਦੇ ਕੇ 51 ਲੱਖ ਦੀ ਠੱਗੀ! 7 ਸਾਲਾਂ ਬਾਅਦ ਪੁਲਿਸ ਨੇ ਮਹਿਲਾ ਨੂੰ Delhi Airport ਤੋਂ ਕੀਤਾ ਕਾਬੂ

Marriage Fraud : ਦੋਸ਼ ਹੈ ਕਿ ਵਿਆਹ ਤੋਂ ਬਾਅਦ ਜਸਪ੍ਰੀਤ ਕੌਰ ਨੇ ਕੈਨੇਡਾ ਜਾਣ ਲਈ 51 ਲੱਖ 60 ਹਜ਼ਾਰ ਰੁਪਏ ਦੀ ਰਕਮ ਹਾਸਲ ਕੀਤੀ ਸੀ। ਪਰ ਕੈਨੇਡਾ ਪਹੁੰਚਣ ਤੋਂ ਮਹਿਜ਼ ਇੱਕ ਮਹੀਨੇ ਬਾਅਦ ਹੀ ਉਸ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਪਤੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ।

Reported by:  PTC News Desk  Edited by:  KRISHAN KUMAR SHARMA -- October 11th 2026 04:11 PM -- Updated: October 11th 2026 04:26 PM
ਵਿਆਹ ਦਾ ਝਾਂਸਾ ਦੇ ਕੇ 51 ਲੱਖ ਦੀ ਠੱਗੀ! 7 ਸਾਲਾਂ ਬਾਅਦ ਪੁਲਿਸ ਨੇ ਮਹਿਲਾ ਨੂੰ Delhi Airport ਤੋਂ ਕੀਤਾ ਕਾਬੂ

ਵਿਆਹ ਦਾ ਝਾਂਸਾ ਦੇ ਕੇ 51 ਲੱਖ ਦੀ ਠੱਗੀ! 7 ਸਾਲਾਂ ਬਾਅਦ ਪੁਲਿਸ ਨੇ ਮਹਿਲਾ ਨੂੰ Delhi Airport ਤੋਂ ਕੀਤਾ ਕਾਬੂ

Marriage Fraud in Punjab : ਲੁਧਿਆਣਾ ਦੇ ਰਾਏਕੋਟ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਰਾਏਕੋਟ ਦੇ ਪਿੰਡ ਬੇਪਾਰਾਏ ਖੁਰਦ  ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨਾਲ ਵਿਆਹ ਕਰਵਾਉਣ ਦੇ ਨਾਂ 'ਤੇ 51 ਲੱਖ ਰੁਪਏ ਦੀ ਕਥਿਤ ਠੱਗੀ ਮਾਰਨ ਵਾਲੀ ਮਹਿਲਾ ਨੂੰ ਰਾਏਕੋਟ ਪੁਲਿਸ (Raikot Police) ਨੇ ਦਿੱਲੀ ਏਅਰਪੋਰਟ ਤੋਂ ਕਾਬੂ ਕੀਤਾ ਹੈ। ਸਾਲ 2019 ਵਿੱਚ ਦਰਜ ਹੋਏ ਇਸ ਮਾਮਲੇ ਵਿੱਚ ਮਹਿਲਾ ਸੱਤ ਸਾਲਾਂ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ।

2019 'ਚ ਵਿਆਹ ਤੋਂ ਬਾਅਦ ਕੈਨੇਡਾ ਜਾ ਕੇ ਮੁੱਕਰੀ ਲਾੜੀ (Punjab Marrige Marriage Fraud)

ਮਿਲੀ ਜਾਣਕਾਰੀ ਅਨੁਸਾਰ, ਹਰਪ੍ਰੀਤ ਸਿੰਘ ਦਾ ਵਿਆਹ ਸਾਲ 2019 ਵਿੱਚ ਗੁੱਡਾ ਪਿੰਡ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਨਾਲ ਹੋਇਆ ਸੀ। ਦੋਸ਼ ਹੈ ਕਿ ਵਿਆਹ ਤੋਂ ਬਾਅਦ ਜਸਪ੍ਰੀਤ ਕੌਰ ਨੇ ਕੈਨੇਡਾ ਜਾਣ ਲਈ 51 ਲੱਖ 60 ਹਜ਼ਾਰ ਰੁਪਏ ਦੀ ਰਕਮ ਹਾਸਲ ਕੀਤੀ ਸੀ। ਪਰ ਕੈਨੇਡਾ ਪਹੁੰਚਣ ਤੋਂ ਮਹਿਜ਼ ਇੱਕ ਮਹੀਨੇ ਬਾਅਦ ਹੀ ਉਸ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਪਤੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਇੰਨਾ ਹੀ ਨਹੀਂ, ਉਸ ਨੇ ਆਪਣੇ ਪਤੀ ਨੂੰ ਕੈਨੇਡਾ ਬੁਲਾਉਣ ਤੋਂ ਵੀ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ... ਲੁਧਿਆਣਾ ਈਸਟ ਦੀ ਵੋਟਰ ਲਿਸਟ ‘ਚ ਸ਼ਹੀਦ ਭਗਤ ਸਿੰਘ ਦੀ ਤਸਵੀਰ, ਸੂਚੀ ‘ਚ ਕਈ ਗੜਬੜੀਆਂ ਦਾ ਦਾਅਵਾ

2020 'ਚ ਪੁਲਿਸ ਕੋਲ ਪਹੁੰਚਿਆ ਸੀ ਮਾਮਲਾ

ਇਸ ਮਾਮਲੇ ਸਬੰਧੀ ਸਾਲ 2020 ਵਿੱਚ ਪੁਲਿਸ ਨੂੰ ਪੂਰੇ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ ਸੀ। ਪੁਲਿਸ ਵੱਲੋਂ ਜਾਂਚ ਤੋਂ ਬਾਅਦ ਹੁਣ ਜਸਪ੍ਰੀਤ ਕੌਰ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕੀਤਾ ਗਿਆ ਹੈ। ਦੂਜੇ ਪਾਸੇ, ਪੀੜਤ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਰਕਮ ਵਾਪਸ ਕਰਵਾਈ ਜਾਵੇ ਅਤੇ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਪੀੜਤ ਪਰਿਵਾਰ ਨੇ ਲੜੀ ਲੰਬੀ ਕਾਨੂੰਨੀ ਲੜਾਈ

ਪੀੜਤ ਪਰਿਵਾਰ ਦੇ ਵਕੀਲ ਐਡਵੋਕੇਟ ਭੰਡਾਰੀ ਨੇ ਦੱਸਿਆ ਕਿ ਪਰਿਵਾਰ ਨੇ ਜਸਪ੍ਰੀਤ ਕੌਰ ਨੂੰ ਇੰਡੀਆ ਲਿਆਉਣ ਲਈ ਲੰਬੀ ਕਾਨੂੰਨੀ ਲੜਾਈ ਲੜੀ ਹੈ। ਹੁਣ ਮਹਿਲਾ ਦੇ ਕਾਬੂ ਆਉਣ ਤੋਂ ਬਾਅਦ ਪਰਿਵਾਰ ਨੂੰ ਇਨਸਾਫ਼ ਮਿਲਣ ਦੀ ਉਮੀਦ ਜਾਗੀ ਹੈ। ਪਰਿਵਾਰ ਦੀ ਮੰਗ ਹੈ ਕਿ ਕਥਿਤ ਤੌਰ 'ਤੇ ਠੱਗੀ ਗਈ ਰਕਮ ਵਾਪਸ ਦਿਵਾਈ ਜਾਵੇ ਅਤੇ ਮਾਮਲੇ ਦਾ ਕਾਨੂੰਨ ਅਨੁਸਾਰ ਨਿਪਟਾਰਾ ਕੀਤਾ ਜਾਵੇ।

ਫਿਲਹਾਲ, ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਉਮੀਦ ਹੈ। ਰਾਏਕੋਟ ਸਦਰ ਪੁਲਿਸ ਏਐਸਆਈ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ...

CJP Protest ਨੂੰ ਲੈ ਕੇ ਦਿੱਲੀ 'ਚ ਪਾਬੰਦੀਆਂ 'ਤੇ Supreme Court ਦੀ ਦੋ-ਟੁੱਕ, ਬੈਰੀਕੇਡਿੰਗ ਹਟਾਓ, ਮੈਟਰੋ ਤੇ ਇੰਟਰਨੈਟ ਬਹਾਲ ਕਰੋ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK