Dinanagar News : ਦੌਰਾਂਗਲਾ ਪੁਲਿਸ ਨੇ ਦੋ ਕਾਰ ਸਵਾਰਾਂ ਨੂੰ ਇੱਕ ਕਿੱਲੋ ਤੋਂ ਵੱਧ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ

Dinanagar Heroin Recovered : ਦੀਨਾਨਗਰ ਅਧੀਨ ਦੌਰਾਂਗਲਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ 1 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਦੋਂ ਕਿ ਇੱਕ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ।

By  KRISHAN KUMAR SHARMA July 15th 2025 04:03 PM -- Updated: July 15th 2025 04:08 PM

Dinanagar Heroin Recovered : ਦੀਨਾਨਗਰ ਅਧੀਨ ਦੌਰਾਂਗਲਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ 1 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਦੋਂ ਕਿ ਇੱਕ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ।

ਪ੍ਰੈਸ ਕਾਨਫੰਰਸ ਦੌਰਾਨ ਡੀਐਸਪੀ ਰਜਿੰਦਰ ਸਿੰਘ ਮਿਹਨਾਸ ਨੇ ਦੱਸਿਆ ਪੁਲਿਸ ਪਾਰਟੀ ਦੇ ਨਾਲ ਪਿੰਡ ਦੇ ਠਾਕੁਰਪੁਰ ਮੋੜ 'ਤੇ ਨਾਕਾਬੰਦੀ ਕਰ ਰਹੇ ਸਨ। ਇਸ ਦੌਰਾਨ, ਇੱਕ ਕਾਰ ਨੰਬਰ PB-65V-0252 ਨੂੰ ਰਾਮਪੁਰ ਪਿੰਡ ਦੀ ਦਿਸ਼ਾ ਤੋਂ ਆਉਂਦੀ ਦੇਖਿਆ ਗਿਆ ਅਤੇ ਇਸਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਜਿਵੇਂ ਹੀ ਕਾਰ ਹੌਲੀ ਹੋਈ, ਕਾਰ ਦੀ ਪਿਛਲੀ ਸੀਟ 'ਤੇ ਬੈਠਾ ਇੱਕ ਵਿਅਕਤੀ ਕਾਰ ਤੋਂ ਹੇਠਾਂ ਉਤਰਿਆ ਅਤੇ ਨੇੜਲੇ ਗੰਨੇ ਦੇ ਖੇਤ ਵਿੱਚ ਭੱਜਣ ਵਿੱਚ ਕਾਮਯਾਬ ਹੋ ਗਿਆ।

ਉਨ੍ਹਾਂ ਦੱਸਿਆ ਕਿ ਕਾਰ ਵਿੱਚ ਨਸ਼ੀਲੇ ਪਾਊਡਰ ਆਦਿ ਦੀ ਮੌਜੂਦਗੀ ਦਾ ਸ਼ੱਕ ਹੋਣ 'ਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਕਾਰ ਵਿੱਚ ਬੈਠੇ ਦੋ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਕਾਰ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਡਰਾਈਵਰ ਦੀ ਸੀਟ ਹੇਠੋਂ ਹੈਰੋਇਨ ਦੇ ਦੋ ਪੈਕੇਟ ਬਰਾਮਦ ਹੋਏ। ਜਦੋਂ ਜਾਂਚ ਕੀਤੀ ਗਈ ਤਾਂ ਇਹ 1 ਕਿਲੋ 68 ਮਿਲੀਗ੍ਰਾਮ ਪਾਇਆ ਗਿਆ, ਜਿਸ 'ਤੇ ਦੋਵੇਂ ਕਾਰ ਸਵਾਰਾਂ ਨੂੰ ਗਿਫ਼ਤਾਰ ਕਰ ਲਿਆ ਗਿਆ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਓਮਕਾਰ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਰਾਮਪੁਰ ਕਲੋਨੀ ਵੱਜੋਂ ਹੋਈ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਭੱਜਣ ਵਿੱਚ ਕਾਮਯਾਬ ਹੋਣ ਵਾਲਾ ਵਿਅਕਤੀ ਗੁਰਪ੍ਰੀਤ ਸਿੰਘ ਪੁੱਤਰ ਅੰਚਲ ਸਿੰਘ ਵਾਸੀ ਪਿੰਡ ਚੱਕਰੀ ਹੈ।

ਉਨ੍ਹਾਂ ਕਿਹਾ ਕਿ ਦੋਰਾਂਗਲਾ ਥਾਣੇ ਵਿੱਚ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਅਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ ਤਾਂ ਜੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।

Related Post