Abohar ’ਚ ਕਾਰ ਚਾਲਕ ਨੇ ਕੁਚਲਿਆ ਕੁੱਤਾ; ਹੋਈ ਦਰਦਨਾਕ ਮੌਤ, ਮੇਨਕਾ ਗਾਂਧੀ ਦੇ ਦਖਲ ਮਗਰੋਂ ਮਾਮਲਾ ਭਖਿਆ

ਮਾਮਲੇ ਸਬੰਧੀ ਇੱਕ ਦੁਕਾਨਦਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਲਾਪਰਵਾਹੀ ਦਾ ਹੈ ਅਤੇ ਕਾਰ ਨੂੰ ਕੋਈ 14 - 15 ਸਾਲ ਦਾ ਜਵਾਕ ਚਲਾ ਰਿਹਾ ਸੀ ਜੋ ਕਾਨੂੰਨ ਗ਼ਲਤ ਹੈ। ਜਿਸ ਤਰੀਕੇ ਨਾਲ ਗੱਡੀ ਹੇਠ ਕੁੱਤਾ ਦਿੱਤਾ ਗਿਆ ਤਾਂ ਕੋਈ ਮਨੁੱਖੀ ਜਾਨ ਵੀ ਜਾ ਸਕਦੀ ਸੀ।

By  Aarti July 24th 2025 04:26 PM

Abohar News : ਅਬੋਹਰ ਦੀ ਗਊਸ਼ਾਲਾ ਰੋਡ ਦੀ ਗਲੀ ਨੰਬਰ 25 ਵਿਚ ਬੀਤੇ ਦਿਨੀ ਇੱਕ ਕਾਰ ਚਾਲਕ ਵੱਲੋਂ ਗਲੀ ਵਿਚ ਖੇਡ ਰਹੇ ਕੁੱਤਿਆ 'ਤੇ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ। ਇਸ ਹਾਦਸੇ ’ਚ ਇੱਕ ਕੁੱਤੇ ਦੀ ਦਰਦਨਾਕ ਮੌਤ ਹੋ ਗਈ ਸੀ। ਇਹ ਸਾਰੀ ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। 

ਦੱਸ ਦਈਏ ਕਿ ਇਸ ਮਾਮਲੇ ’ਤੇ ਉਸ ਸਮੇਂ ਸ਼ੁਰੂ ਹੋਈ ਜਦੋਂ ਇਸ ਵੀਡੀਓ ਨੂੰ ਜਾਨਵਰਾਂ ਦੀ ਸੁਰੱਖਿਆ ਲਈ ਕੰਮ ਕਰ ਰਹੀ ਸੰਸਥਾ " ਪੀਪਲਜ਼ ਫਾਰ ਐਨਿਮਾਲ " ਦੀ ਸੰਸਥਾਪਕ ਅਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਦੇਖਿਆ। ਮੇਨਕਾ ਗਾਂਧੀ ਦੀ ਦਖਲਅੰਦਾਜ਼ੀ ਤੋਂ ਬਾਅਦ ਆਖਿਰ ਪੁਲਿਸ ਨੂੰ ਕੁੱਤੇ ਦਾ ਪੋਸਟਮਾਰਟਮ ਅਤੇ ਹੋਰ ਕਾਰਵਾਈ ਕਰਨੀ ਪੈਂਦੀ ਹੈ। 

ਮਾਮਲੇ ਸਬੰਧੀ ਇੱਕ ਦੁਕਾਨਦਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਲਾਪਰਵਾਹੀ ਦਾ ਹੈ ਅਤੇ ਕਾਰ ਨੂੰ ਕੋਈ 14 - 15 ਸਾਲ ਦਾ ਜਵਾਕ ਚਲਾ ਰਿਹਾ ਸੀ ਜੋ ਕਾਨੂੰਨ ਗ਼ਲਤ ਹੈ। ਜਿਸ ਤਰੀਕੇ ਨਾਲ ਗੱਡੀ ਹੇਠ ਕੁੱਤਾ ਦਿੱਤਾ ਗਿਆ ਤਾਂ ਕੋਈ ਮਨੁੱਖੀ ਜਾਨ ਵੀ ਜਾ ਸਕਦੀ ਸੀ। 

ਜਦੋਂ ਇਸ ਮਾਮਲੇ ਵਿਚ ਗਲੀ ਵਿਚ ਹੀ ਰਹਿੰਦੇ ਅਤੇ ਗੱਡੀ ਵਿਚੋਂ ਸਕੂਲ ਬੈਗ ਲੈਕੇ ਨਿਕਲੇ ਇੱਕ ਬੱਚੇ ਦੇ ਪਿਤਾ ਰਿਸ਼ੀ ਨਾਰੰਗ ਨੇ ਕਿਹਾ ਕਿ ਗੱਡੀ ਉਸਦੇ ਰਿਸ਼ਤੇਦਾਰ ਦੀ ਸੀ ਤੇ ਕੋਈ ਬੱਚਾ ਨਹੀਂ ਚਲਾ ਰਿਹਾ ਸੀ। ਇਹ ਇੱਕ ਹਾਦਸਾ ਹੈ ਅਤੇ ਅਕਸਰ ਸੜਕ ’ਤੇ ਕੁੱਤੇ ਰਹਿੰਦੇ ਹਨ।

ਇਸ ਮਾਮਲੇ ’ਤੇ ਅਬੋਹਰ ਦੇ ਡੀਐਸਪੀ ਸੁਖਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਮੇਨਕਾ ਗਾਂਧੀ ਦੇ ਫੋਨ ਬਾਅਦ ਆਇਆ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੁਣ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। CCTV ਫੁਟੇਜ ਖੰਗਾਲ ਕੇ ਕਾਰ ਚਾਲਕ ਦੀ ਪਹਿਚਾਣ ਕਰਨ ਦੀ ਕਾਰਵਾਈ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸਤੋਂ ਬਾਅਦ ਸਬੰਧਤ ਬਣਦੀ ਧਾਰਾ ਤਹਿਤ ਮੁਕਦਮਾ ਦਰਜ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ : Stray Dog Attack : ਖੰਨਾ 'ਚ ਸੈਰ ਕਰ ਰਹੀ ਔਰਤ 'ਤੇ ਆਵਾਰਾ ਕੁੱਤੇ ਨੇ ਕੀਤਾ ਹਮਲਾ, ਬੁਰੀ ਤਰ੍ਹਾਂ ਨੋਚਿਆ ਮੂੰਹ, ਹਾਲਤ ਗੰਭੀਰ

Related Post