Dog Meat: ਭਾਰਤ 'ਚ ਵਿਕੇਗਾ ਕੁੱਤੇ ਦਾ ਮਾਸ; ਹਾਈਕੋਰਟ ਨੇ ਸਰਕਾਰ ਦੇ ਹੁਕਮਾਂ ਨੂੰ ਕੀਤਾ ਰੱਦ

ਹਾਈਕੋਰਟ ਨੇ ਕਿਹਾ ਕਿ ਪਟੀਸ਼ਨਰ ਆਪਣੀ ਰੋਜ਼ੀ-ਰੋਟੀ ਲਈ ਕੁੱਤੇ ਦੇ ਮਾਸ ਦਾ ਕਾਰੋਬਾਰ ਚਲਾਉਂਦੇ ਹਨ। ਪਰ ਇਹ ਵੀ ਸੱਚ ਹੈ ਕਿ ਕੁੱਤੇ ਦੇ ਮਾਸ ਨੂੰ ਸਹੀ ਭੋਜਨ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ। ਪਰ ਫਿਰ ਵੀ ਸੂਬਾ ਸਰਕਾਰ ਦਾ ਫੈਸਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।

By  Jasmeet Singh June 7th 2023 09:12 PM

ਗੁਹਾਟੀ (ਨਾਗਾਲੈਂਡ): ਗੁਹਾਟੀ ਹਾਈ ਕੋਰਟ ਨੇ ਕੁੱਤਿਆਂ ਦੇ ਵਪਾਰਕ ਆਯਾਤ ਜਾਨੀ ਮਾਸ ਦੀ ਵਪਾਰਕ ਵਿਕਰੀ 'ਤੇ ਪਾਬੰਦੀ ਲਗਾਉਣ ਦੇ ਨਾਗਾਲੈਂਡ ਸਰਕਾਰ ਦੇ ਫੈਸਲੇ ਨੂੰ ਵੱਡਾ ਝਟਕਾ ਦਿੱਤਾ ਹੈ। ਗੁਹਾਟੀ ਹਾਈ ਕੋਰਟ ਦੀ ਕੋਹਿਮਾ ਬੈਂਚ ਨੇ ਸੂਬਾ ਸਰਕਾਰ ਦੇ ਇਸ ਫੈਸਲੇ ਨੂੰ ਪਲਟ ਦਿੱਤਾ ਹੈ। 

ਨਾਗਾਲੈਂਡ ਕੈਬਨਿਟ ਨੇ 4 ਜੁਲਾਈ 2020 ਨੂੰ ਇੱਕ ਆਦੇਸ਼ ਜਾਰੀ ਕੀਤਾ। ਇਸ ਹੁਕਮ ਤਹਿਤ ਸੂਬੇ 'ਚ ਕੁੱਤਿਆਂ ਦੇ ਮਾਸ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਹੁਕਮ ਦੇ ਖਿਲਾਫ ਲਾਇਸੰਸਸ਼ੁਦਾ ਵਪਾਰੀਆਂ ਦੀ ਤਰਫੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ। ਜਿਸ ਵਿੱਚ ਪਾਬੰਦੀ ਦੇ ਕਾਨੂੰਨੀ ਆਧਾਰ ਅਤੇ ਅਧਿਕਾਰ ਖੇਤਰ ਨੂੰ ਚੁਣੌਤੀ ਦਿੱਤੀ ਗਈ। 

ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਸਟਿਸ ਮਾਰਲੀ ਵੈਂਕੁਨ ਦੀ ਅਗਵਾਈ ਵਾਲੇ ਬੈਂਚ ਨੇ 2 ਜੂਨ ਨੂੰ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕੁੱਤਿਆਂ ਅਤੇ ਉਨ੍ਹਾਂ ਦੇ ਮਾਸ ਦੀ ਵਿਕਰੀ 'ਤੇ ਨਾਗਾਲੈਂਡ ਦੇ ਮੁੱਖ ਸਕੱਤਰ ਵੱਲੋਂ 4 ਜੁਲਾਈ 2020 ਨੂੰ ਦਿੱਤਾ ਗਿਆ ਹੁਕਮ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ। 

ਇਸ ਕਾਰਨ ਅਦਾਲਤ ਦੇ ਸਾਹਮਣੇ ਉਨ੍ਹਾਂ ਹੁਕਮਾਂ ਦੀ ਕੋਈ ਵੈਧਤਾ ਨਹੀਂ ਹੈ। ਹਾਈਕੋਰਟ ਨੇ ਕਿਹਾ ਕਿ ਪਟੀਸ਼ਨਰ ਆਪਣੀ ਰੋਜ਼ੀ-ਰੋਟੀ ਲਈ ਕੁੱਤੇ ਦੇ ਮਾਸ ਦਾ ਕਾਰੋਬਾਰ ਚਲਾਉਂਦੇ ਹਨ। ਪਰ ਇਹ ਵੀ ਸੱਚ ਹੈ ਕਿ ਕੁੱਤੇ ਦੇ ਮਾਸ ਨੂੰ ਸਹੀ ਭੋਜਨ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ। ਪਰ ਫਿਰ ਵੀ ਸੂਬਾ ਸਰਕਾਰ ਦਾ ਫੈਸਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।

ਹੋਰ ਖ਼ਬਰਾਂ ਪੜ੍ਹੋ: 

Related Post