Child Fell In Borewell: ਬੋਰਵੈੱਲ ‘ਚ ਮਾਸੂਮ; ਤਿੰਨ ਸਾਲ ਦੀ ਸ੍ਰਿਸ਼ਟੀ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ
Child Fell In Borewell: ਸਿਹੋਰ ਜ਼ਿਲ੍ਹੇ ਦੇ ਪਿੰਡ ਮਾੜੀ ਮੁੰਗੌਲੀ ਵਿੱਚ ਦੁਪਹਿਰ 1:15 'ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਢਾਈ ਸਾਲ ਦੀ ਸ੍ਰਿਸ਼ਟੀ ਬੇਟੀ ਰਾਹੁਲ ਕੁਸ਼ਵਾਹਾ ਖੇਡਦੇ ਹੋਏ ਬੋਰਵੈੱਲ 'ਚ ਡਿੱਗ ਗਈ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਸ੍ਰਿਸ਼ਟੀ ਬੋਰਵੈੱਲ ਦੇ ਤਿੰਨ ਸੌ ਫੁੱਟ ਡੂੰਘੇ ਟੋਏ ਵਿੱਚ ਕਰੀਬ 25 ਫੁੱਟ ਤੱਕ ਫਸ ਗਈ ਹੈ। ਪੁਲਿਸ, ਪ੍ਰਸ਼ਾਸਨ ਅਤੇ ਐਨਡੀਆਰਐਫ ਸਟਾਫ਼ ਉਸ ਨੂੰ ਬਾਹਰ ਕੱਢਣ ਲਈ ਜੁਟਿਆ ਹੋਇਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਖੁੱਲ੍ਹੇ ਬੋਰਵੈੱਲ 'ਚ ਡਿੱਗੀ ਸ੍ਰਿਸ਼ਟੀ ਅਜੇ ਵੀ 25 ਫੁੱਟ 'ਤੇ ਫਸੀ ਹੋਈ ਸੀ ਪਰ ਹੁਣ ਖਦਸ਼ਾ ਹੈ ਕਿ ਉਹ 30 ਫੁੱਟ ਹੇਠਾਂ ਖਿਸਕ ਸਕਦੀ ਹੈ। 12 ਫੁੱਟ ਪੁੱਟਣ ਤੋਂ ਬਾਅਦ ਚੱਟਾਨਾਂ ਨੂੰ ਤੋੜਨ ਲਈ ਚਲਾਈਆਂ ਜਾ ਰਹੀਆਂ ਭਾਰੀ ਮਸ਼ੀਨਾਂ ਦੀ ਵਾਈਬ੍ਰੇਸ਼ਨ ਕਾਰਨ ਲੜਕੀ ਦੇ ਫਿਸਲਣ ਦਾ ਖ਼ਦਸ਼ਾ ਹੈ। ਰਾਤ 12 ਵਜੇ ਤੱਕ ਬੋਰ ਦੇ ਸਮਾਨਾਂਤਰ 25 ਫੁੱਟ ਟੋਆ ਪੁੱਟਿਆ ਗਿਆ।
ਇਹ ਵੀ ਪੜ੍ਹੋ: Punjab Weather Update: ਪੰਜਾਬ ‘ਚ ਮੌਸਮ ਹੋਇਆ ਸੁਹਾਵਣਾ, ਜਾਣੋ ਕੀ ਹੈ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ !
- PTC NEWS