Donald Trump ਦੀ ਵੱਡੀ ਕਾਰਵਾਈ , ਟਰੰਪ ਨੇ NASA ਦੇ ਮੁਖੀ ਲਈ ਮਸਕ ਦੇ ਕਰੀਬੀ ਜੇਰੇਡ ਇਸਾਕਮੈਨ ਦੀ ਨਾਮਜ਼ਦਗੀ ਲਈ ਵਾਪਸ

Donald Trump : ਰਾਸ਼ਟਰਪਤੀ ਡੋਨਾਲਡ ਟਰੰਪ ਜੇਰੇਡ ਇਸਹਾਕਮੈਨ ਦੀ ਨਾਮਜ਼ਦਗੀ ਵਾਪਸ ਲੈਣ ਜਾ ਰਹੇ ਹਨ। ਜੇਰੇਡ ਇਸਹਾਕਮੈਨ ਇੱਕ ਅਰਬਪਤੀ ਕਾਰੋਬਾਰੀ ਹਨ ਅਤੇ ਐਲੋਨ ਮਸਕ ਦੇ ਕਰੀਬੀ ਮੰਨੇ ਜਾਂਦੇ ਹਨ। ਟਰੰਪ ਨੇ ਜੇਰੇਡ ਇਸਹਾਕਮੈਨ ਨੂੰ ਨਾਸਾ ਦਾ ਮੁਖੀ ਬਣਾਉਣ ਦਾ ਫੈਸਲਾ ਕੀਤਾ ਸੀ। ਰਾਸ਼ਟਰਪਤੀ ਟਰੰਪ ਨੇ ਪਿਛਲੇ ਸਾਲ ਦਸੰਬਰ ਵਿੱਚ ਜੇਰੇਡ ਇਸਹਾਕਮੈਨ ਨੂੰ ਨਾਸਾ ਦਾ ਨਵਾਂ ਮੁਖੀ ਬਣਾਉਣ ਦਾ ਐਲਾਨ ਕੀਤਾ ਸੀ

By  Shanker Badra June 1st 2025 09:37 AM

Donald Trump : ਰਾਸ਼ਟਰਪਤੀ ਡੋਨਾਲਡ ਟਰੰਪ ਜੇਰੇਡ ਇਸਹਾਕਮੈਨ ਦੀ ਨਾਮਜ਼ਦਗੀ ਵਾਪਸ ਲੈਣ ਜਾ ਰਹੇ ਹਨ। ਜੇਰੇਡ ਇਸਹਾਕਮੈਨ ਇੱਕ ਅਰਬਪਤੀ ਕਾਰੋਬਾਰੀ ਹਨ ਅਤੇ ਐਲੋਨ ਮਸਕ ਦੇ ਕਰੀਬੀ ਮੰਨੇ ਜਾਂਦੇ ਹਨ। ਟਰੰਪ ਨੇ ਜੇਰੇਡ ਇਸਹਾਕਮੈਨ ਨੂੰ ਨਾਸਾ ਦਾ ਮੁਖੀ ਬਣਾਉਣ ਦਾ ਫੈਸਲਾ ਕੀਤਾ ਸੀ। ਰਾਸ਼ਟਰਪਤੀ ਟਰੰਪ ਨੇ ਪਿਛਲੇ ਸਾਲ ਦਸੰਬਰ ਵਿੱਚ ਜੇਰੇਡ ਇਸਹਾਕਮੈਨ ਨੂੰ ਨਾਸਾ ਦਾ ਨਵਾਂ ਮੁਖੀ ਬਣਾਉਣ ਦਾ ਐਲਾਨ ਕੀਤਾ ਸੀ।

ਵ੍ਹਾਈਟ ਹਾਊਸ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਜਲਦੀ ਹੀ NASA ਦੇ ਮੁਖੀ ਲਈ ਇੱਕ ਨਵੇਂ ਉਮੀਦਵਾਰ ਦਾ ਨਾਮ ਦੇਣਗੇ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿ ਜੇਰੇਡ ਇਸਹਾਕਮੈਨ ਹੁਣ ਇਸ ਅਹੁਦੇ ਲਈ ਵਿਚਾਰ ਅਧੀਨ ਨਹੀਂ ਹਨ। ਇਸ ਅਹੁਦੇ ਨੂੰ ਬਦਲਣ ਦਾ ਕੋਈ ਅਧਿਕਾਰਤ ਕਾਰਨ ਨਹੀਂ ਦੱਸਿਆ ਗਿਆ ਸੀ ਪਰ ਇਹ ਕਦਮ ਸੈਨੇਟ ਵੱਲੋਂ ਇਸਹਾਕਮੈਨ ਦੀ ਪੁਸ਼ਟੀ 'ਤੇ ਵੋਟ ਪਾਉਣ ਤੋਂ ਠੀਕ ਪਹਿਲਾਂ ਆਇਆ ਹੈ।

ਐਲੋਨ ਮਸਕ ਦੇ ਕਰੀਬੀ ਹਨ ਜੇਰੇਡ ਇਸਹਾਕਮੈਨ 

ਦੱਸਣਯੋਗ ਹੈ ਕਿ ਟਰੰਪ ਵੱਲੋਂ ਨਾਸਾ ਮੁਖੀ ਦੇ ਅਹੁਦੇ ਤੋਂ ਮਸਕ ਦੇ ਕਰੀਬੀ ਸਹਿਯੋਗੀ ਦਾ ਨਾਮ ਵਾਪਸ ਲੈਣ ਦਾ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ, ਜਦੋਂ ਹਾਲ ਹੀ ਵਿੱਚ ਮਸਕ ਨੇ ਟਰੰਪ ਸਰਕਾਰ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਦਾ ਅਹੁਦਾ ਵੀ ਛੱਡ ਦਿੱਤਾ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਐਲੋਨ ਮਸਕ ਅਤੇ ਡੋਨਾਲਡ ਟਰੰਪ ਦੇ ਸਬੰਧਾਂ ਵਿੱਚ ਦਰਾਰ ਆ ਗਈ ਹੈ।

ਕਈ ਮੁੱਦਿਆਂ 'ਤੇ ਦੋਵਾਂ ਵਿੱਚ ਮਤਭੇਦ ਹਨ। ਅਜਿਹੀ ਸਥਿਤੀ ਵਿੱਚ ਟਰੰਪ ਵੱਲੋਂ ਇਸਹਾਕ ਦੀ ਨਾਮਜ਼ਦਗੀ ਵਾਪਸ ਲੈਣ ਦੇ ਫੈਸਲੇ ਪਿੱਛੇ ਇਹ ਕਾਰਨ ਹੋ ਸਕਦਾ ਹੈ। ਇਸਹਾਕ ਸ਼ਿਫਟ4 ਨਾਮਕ ਕੰਪਨੀ ਦੇ ਸੰਸਥਾਪਕ ਅਤੇ ਸੀਈਓ ਹਨ। ਇਸਹਾਕ ਨੇ 2021 ਵਿੱਚ ਮਸਕ ਦੀ ਸਪੇਸਐਕਸ ਲਈ ਪਹਿਲੀ ਚਾਰਟਰਡ ਉਡਾਣ 'ਤੇ ਇੱਕ ਟਿਕਟ ਖਰੀਦੀ ਸੀ, ਉਦੋਂ ਤੋਂ ਦੋਵਾਂ ਵਿਚਕਾਰ ਚੰਗੀ ਦੋਸਤੀ ਹੈ।

ਟਰੰਪ ਨੇ ਕੀਤਾ ਪੋਸਟ  

ਟਰੰਪ ਨੇ ਸੋਸ਼ਲ ਮੀਡੀਆ 'ਤੇ ਜੇਰੇਡ ਦੀ ਨਾਮਜ਼ਦਗੀ ਵਾਪਸ ਲੈਣ ਦਾ ਐਲਾਨ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ। ਜਿਸ ਵਿੱਚ ਉਨ੍ਹਾਂ ਲਿਖਿਆ, 'ਪਿਛਲੀਆਂ ਜਾਂਚਾਂ ਤੋਂ ਬਾਅਦ ਮੈਂ ਨਾਸਾ ਦੇ ਮੁਖੀ ਵਜੋਂ ਜੇਰੇਡ ਆਈਜ਼ੈਕਮੈਨ ਦੀ ਨਾਮਜ਼ਦਗੀ ਵਾਪਸ ਲੈ ਰਿਹਾ ਹਾਂ। ਮੈਂ ਜਲਦੀ ਹੀ ਇੱਕ ਨਵੇਂ ਉਮੀਦਵਾਰ ਦਾ ਐਲਾਨ ਕਰਾਂਗਾ ,ਜੋ ਮਿਸ਼ਨ ਨਾਲ ਜੁੜਿਆ ਹੋਵੇਗਾ ਅਤੇ ਪੁਲਾੜ ਵਿੱਚ ਅਮਰੀਕਾ ਨੂੰ ਤਰਜੀਹ ਦੇਵੇਗਾ।'


Related Post