PTC News
Search
🔍 Search

Donates 121 kg gold to Tirupati : ਚੇਨਈ ਦੇ ਜੋੜੇ ਨੇ ਤਿਰੂਪਤੀ ਵਿਖੇ 121 ਕਿਲੋ ਸੋਨਾ ਚੜ੍ਹਾਇਆ, ਕੀਮਤ ਹੈ ਲਗਭਗ ₹208 ਕਰੋੜ ਰੁਪਏ

ਕਿਸੇ ਸ਼ਰਧਾਲੂ ਵਲੋਂ ਦਿੱਤਾ ਗਿਆ ਇਸ ਮੰਦਰ ਦਾ ਸਭ ਤੋਂ ਵੱਡਾ ਦਾਨ

By  Jaswinder Kaur November 26th 2026 07:32 PM

Donates 121 kg gold to Tirupati Temple : ਚੇਨਈ ਦੇ ਇੱਕ ਸ਼ਰਧਾਲੂ ਨੇ ਅੱਜ ਤਿਰੂਮਾਲਾ ਦੇ ਤਿਰੂਪਤੀ ਮੰਦਰ ਨੂੰ ਲਗਭਗ 208 ਕਰੋੜ ਰੁਪਏ ਦੇ 121 ਕਿਲੋਗ੍ਰਾਮ ਸੋਨੇ ਦੇ ਗਹਿਣੇ ਭੇਂਟ ਕੀਤੇ। ਇਹ ਦਾਨ ਵਰਧਮਾਨ ਜੈਨ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਜੈਨ ਨੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਦੀ ਮੌਜੂਦਗੀ ਵਿੱਚ ਦਿੱਤਾ। ਇਸ ਦਾਨ ਵਿੱਚ 9 ਸੈੱਟਾਂ ਵਿੱਚ ਜੜੇ 45 ਗਹਿਣੇ ਅਤੇ 238.2 ਕੈਰੇਟ ਦੇ ਹੀਰੇ ਸ਼ਾਮਲ ਹਨ। ਇਸ ਜੋੜੇ ਨੇ ਮੰਦਰ ਨੂੰ ਭਗਵਾਨ ਵੈਂਕਟੇਸ਼ ਦਾ ਮੁਕਟ ਅਤੇ ਪੈਰਾਂ ਦੇ ਗਹਿਣੇ ਵੀ ਦਾਨ ਕੀਤੇ।

ਜਾਣਕਾਰੀ ਅਨੁਸਾਰ ਇਹ ਤਿਰੂਮਾਲਾ ਵਿੱਚ ਭਗਵਾਨ ਵੈਂਕਟੇਸ਼ਵਰ ਨੂੰ ਇੱਕ ਸ਼ਰਧਾਲੂ ਦੁਆਰਾ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਚੜ੍ਹਾਵਾ ਹੈ। ਭਗਵਾਨ ਵੈਂਕਟੇਸ਼ ਲਈ ਬਣਾਏ ਗਏ ਇਹ ਗਹਿਣੇ 8 ਡੱਬਿਆਂ ਵਿੱਚ ਲਿਆਂਦੇ ਗਏ ਸਨ। ਗਹਿਣਿਆਂ ਨੂੰ ਬਣਾਉਣ ਵਿੱਚ 15 ਮਹੀਨਿਆਂ ਦਾ ਸਮਾਂ ਲੱਗਿਆ। ਵਰਧਮਾਨ ਜੈਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕੰਪਨੀ ਦੀ ਹਿੱਸੇਦਾਰੀ ਇੱਕ ਨਿੱਜੀ ਇਕੁਇਟੀ ਫਰਮ ਨੂੰ ਵੇਚਣ ਤੋਂ ਹੋਈ ਆਮਦਨ ਵਿੱਚੋਂ ਇਹ ਚੜ੍ਹਾਵਾ ਭੇਟ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ 121 ਕਿਲੋ ਦਾ ਅੰਕੜਾ ਇੱਕ ਅਧਿਆਤਮਿਕ ਇਤਫ਼ਾਕ ਹੈ ਕਿਉਂਕਿ ਭਗਵਾਨ ਵੈਂਕਟੇਸ਼ਵਰ ਨੂੰ ਰੋਜ਼ਾਨਾ ਪਹਿਨਾਏ ਜਾਣ ਵਾਲੇ ਗਹਿਣਿਆਂ ਦਾ ਕੁੱਲ ਭਾਰ ਵੀ 121 ਕਿਲੋ ਹੀ ਹੁੰਦਾ ਹੈ।


ਇਹ ਵੀ ਪੜ੍ਹੋ : 

Road Accident : ਖਣਨ ਸਮੱਗਰੀ ਦੇ ਭਰੇ ਟਰਾਲੇ ਨੇ 8 ਕਾਰਾਂ ਨੂੰ ਮਾਰੀ ਜ਼ੋਰਦਾਰ ਟੱਕਰ, 3 ਨੌਜਵਾਨਾਂ ਦੀ ਮੌਤ

ਇਸ ਦੌਰਾਨ ਭਗਵਾਨ ਵੈਂਕਟੇਸ਼ ਲਈ ਲਿਆਂਦੇ ਗਏ ਗਹਿਣੇ ਪ੍ਰਦਰਸ਼ਿਤ ਕੀਤੇ ਗਏ। ਇਨ੍ਹਾਂ ਵਿੱਚ ਸੋਨੇ ਦਾ ਸ਼ੇਰ ਦਾ ਪੰਜਾ, ਕਈ ਤਰ੍ਹਾਂ ਦੀਆਂ ਚੈਨਾਂ, ਮੁਕਟ, ਰਤਨ ਅਤੇ ਹੋਰ ਗਹਿਣੇ ਸ਼ਾਮਲ ਸਨ। ਭਗਵਾਨ ਨੂੰ ਸਿਰ ਤੋਂ ਪੈਰਾਂ ਤੱਕ ਸਜਾਉਣ ਲਈ 9 ਸੈੱਟਾਂ ਵਿੱਚ 45 ਗਹਿਣੇ ਲਿਆਂਦੇ ਗਏ ਹਨ। ਦਾਨ ਕੀਤੇ ਗਏ ਰਤਨ ਅਤੇ ਗਹਿਣਿਆਂ ਵਿੱਚੋਂ 106 ਕਿਲੋਗ੍ਰਾਮ ਸੋਨੇ ਦੇ ਗਹਿਣੇ ਭਗਵਾਨ ਲਈ ਸਨ, ਜਦੋਂ ਕਿ ਦੇਵੀ ਸ਼੍ਰੀ ਪਦਮਾਵਤੀ ਅੰਮਾਵਰੂ ਨੂੰ 15 ਕਿਲੋਗ੍ਰਾਮ ਭਾਰ ਦੇ ਗਹਿਣੇ/ਪੋਸ਼ਾਕ ਭੇਟ ਕੀਤੇ ਗਏ ਸਨ।


ਚੇਨਈ ਸਥਿਤ ਕੰਪਨੀ ਵਾਰਾ ਫਿਊਚਰ ਐਲਐਲਪੀ ਦੇ ਚੇਅਰਮੈਨ ਵਰਧਮਾਨ ਜੈਨ ਨੇ 121 ਕਿਲੋਗ੍ਰਾਮ ਸੋਨਾ ਦਾਨ ਕੀਤਾ। ਵਰਧਮਾਨ ਨੇ ਕੰਪਨੀ ਵਿੱਚ ਆਪਣੀ 60% ਹਿੱਸੇਦਾਰੀ ਵੇਚ ਕੇ ₹6,000 ਕਰੋੜ ਇਕੱਠੇ ਕੀਤੇ ਸਨ। ਉਨ੍ਹਾਂ ਨੇ ਇਸ ਰਕਮ ਵਿੱਚੋਂ ਇਹ ਸੋਨਾ ਭਗਵਾਨ ਸ਼੍ਰੀ ਵੈਂਕਟੇਸ਼ਵਰ ਨੂੰ ਦਾਨ ਕੀਤਾ। ਇਸ ਤੋਂ ਪਹਿਲਾਂ ਵੀ ਉਹ ਦਾਨ ਲਈ ਕਈ ਵਾਰ ਚਰਚਾ 'ਚ ਰਹੇ ਹਨ। ਉਨ੍ਹਾਂ ਨੇ ਸਾਲ 2024 'ਚ ਚੇਨਈ ਵਿੱਚ ਇੱਕ ਮੰਦਰ ਦੇ ਵਿਸਥਾਰ ਲਈ ₹1 ਕਰੋੜ ਦਾ ਯੋਗਦਾਨ ਪਾਇਆ। ਨਵੰਬਰ 2024 ਟੀਟੀਡੀ ਦੇ 'ਅੰਨਾ ਪ੍ਰਸਾਦਮ ਟਰੱਸਟ' ਨੂੰ 1.01 ਕਰੋੜ ਰੁਪਏ ਅਤੇ 'ਪ੍ਰਾਣਦਾਨਮ ਟਰੱਸਟ' ਨੂੰ 1.01 ਕਰੋੜ ਰੁਪਏ ਦਾਨ ਕੀਤੇ। ਉਨ੍ਹਾਂ ਨੇ ਐਸਵੀ ਭਗਤੀ ਚੈਨਲ ਨੂੰ 5 ਕਰੋੜ ਰੁਪਏ ਅਤੇ ਗਊ ਰੱਖਿਆ ਲਈ 1 ਕਰੋੜ ਰੁਪਏ ਦਾਨ ਕੀਤੇ। ਮਈ 2026 ਵਿੱਚ ਉਨ੍ਹਾਂ ਨੇ ਤਿਰੂਪਤੀ ਨੂੰ ਇੱਕ ਇਲੈਕਟ੍ਰਿਕ ਬੱਸ ਦਾਨ ਕਰਨ ਦਾ ਐਲਾਨ ਕੀਤਾ।

Related Post