ਸਰਹੱਦ ਦੀ ਵਾੜ ਨੇੜਿਓਂ ਡਰੋਨ ਬਰਾਮਦ, ਤਲਾਸ਼ੀ ਮੁਹਿੰਮ ਜਾਰੀ

ਬੀਐਸਐਫ ਦੇ ਜਵਾਨਾਂ ਨੇ ਮੁੜ ਪਾਕਿਸਤਾਨ ਦੀ ਨਾਪ ਹਰਕਤ ਨੂੰ ਨਾਕਾਮ ਕਰਦੇ ਹੋਏ ਡਰੋਨ ਨੂੰ ਢੇਰੀ ਕਰ ਦਿੱਤਾ। ਇਸ ਮਗਰੋਂ ਜਵਾਨਾਂ ਨੇ ਵੱਡੇ ਪੱਧਰ ਉਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

By  Ravinder Singh December 26th 2022 09:05 AM -- Updated: December 26th 2022 09:11 AM

ਅੰਮ੍ਰਿਤਸਰ : ਭਾਰਤ-ਪਾਕਿਸਤਾਨ ਦੀ ਸਰਹੱਦ ਉਤੇ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਦੀ ਨਾਪਾਕ ਹਰਕਤ ਨੂੰ ਨਾਕਾਮ ਕਰ ਦਿੱਤਾ। ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋ ਰਹੇ ਡਰੋਨ ਨੂੰ ਬੀਐਸਐਫ ਦੇ ਜਵਾਨਾਂ ਨੇ ਢੇਰ ਕਰ ਦਿੱਤਾ। ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਜਾਤਾਲ ਦੇ ਨੇੜੇ ਪੈਂਦੇ ਖੇਤਰ ਵਿੱਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਸ਼ੱਕੀ ਉੱਡਣ ਵਾਲੀ ਵਸਤੂ / ਡਰੋਨ ਦੇ ਦਾਖਲ ਹੋਣ ਦੀ ਆਵਾਜ਼ ਸੁਣੀ।


ਜਵਾਨਾਂ ਨੇ ਗੋਲੀਬਾਰੀ ਕਰਕੇ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਪੁਲਿਸ ਅਤੇ ਸਬੰਧਤ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਤੁਨੀਸ਼ਾ ਸ਼ਰਮਾ ਨੂੰ ਖ਼ੁਦਕੁਸ਼ੀ ਵਾਸਤੇ ਉਕਸਾਉਣ ਲਈ ਸ਼ੀਜ਼ਾਨ ਮੁਹੰਮਦ ਖ਼ਾਨ ਨੂੰ ਹਿਰਾਸਤ 'ਚ ਲਿਆ

ਇਸ ਮਗਰੋਂ ਜਵਾਨਾਂ ਨੇ ਫਾਇਰਿੰਗ ਕੀਤੀ। ਤਲਾਸ਼ੀ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਸਰਹੱਦੀ ਵਾੜ ਦੇ ਅੱਗੇ ਖੇਤਾਂ ਵਿੱਚ ਪਿਆ ਡਰੋਨ ਬਰਾਮਦ ਕੀਤਾ। ਇਸ ਮਗਰੋਂ ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਇਕ ਵਾਰ ਫਿਰ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।

ਬੀਐਸਐਫ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਅੰਮ੍ਰਿਤਸਰ ਸੈਕਟਰ ਵਿੱਚ ਪੁਲਮੋਰਨ ਸਰਹੱਦੀ ਚੌਕੀ ਨੇੜੇ ਇਸ ਮਾਨਵ ਰਹਿਤ ਵਾਹਨ ਦਾ ਪਤਾ ਲੱਗਿਆ। ਬੁਲਾਰੇ ਨੇ ਕਿਹਾ, 'ਬੀਐਸਐਫ ਦੇ ਜਵਾਨਾਂ ਨੇ ਡਰੋਨ 'ਤੇ ਗੋਲੀਬਾਰੀ ਕੀਤੀ ਅਤੇ ਇਸ ਨੂੰ ਹੇਠਾਂ ਡੇਗ ਕੇ ਜ਼ਬਤ ਕਰ ਲਿਆ ਹੈ। ਇਹ ਪਤਾ ਲਗਾਉਣ ਲਈ ਇਲਾਕੇ ਦੀ ਤਲਾਸ਼ ਕੀਤੀ ਜਾ ਰਹੀ ਹੈ ਕਿ ਕਿਤੇ ਉਸ ਨੇ ਕੋਈ ਖੇਪ ਸੁੱਟੀ ਹੈ ਜਾਂ ਨਹੀਂ। ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਸੀਮਾ ਸੁਰੱਖਿਆ ਬਲ ਨੇ ਪੰਜਾਬ ਵਿੱਚ ਡਰੋਨ ਨੂੰ ਡੇਗਿਆ ਹੈ।

Related Post