ਬੰਗਾਲ ਦੀ ਖਾੜੀ ਤੇ ਅਰੁਣਾਚਲ ਪ੍ਰਦੇਸ਼ ’ਚ ਭੂਚਾਲ, ਦਰਜ ਕੀਤੀ ਗਈ 5.1 ਤੀਬਰਤਾ

By  Aarti December 5th 2022 12:01 PM

Earthquake in arunachal pradesh and bay of bengal: ਬੰਗਾਲ ਦੀ ਖਾੜੀ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦਈਏ ਕਿ ਬੰਗਾਲ ਦੀ ਖਾੜੀ ਵਿੱਚ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.1 ਦਰਜ ਕੀਤੀ ਗਈ। ਇੱਥੇ ਭੂਚਾਲ 8:32 ਮਿੰਟ ’ਤੇ ਆਇਆ ਸੀ ਇਸਦੀ ਡੁੰਘਾਈ ਧਰਤੀ ਤੋਂ 10 ਕਿਲੋਮੀਟਰ ਹੇਠਾਂ ਸੀ। ਇਸ ਦੀ ਪੁਸ਼ਟੀ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਕੀਤੀ ਹੈ। 

ਉੱਥੇ ਹੀ ਦੂਜੇ ਪਾਸੇ ਅਰੁਣਾਚਲ ਪ੍ਰਦੇਸ਼ ਵਿੱਚ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.3 ਦਰਜ ਕੀਤੀ ਗਈ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦੱਸਿਆ ਕਿ ਇੱਥੇ ਸੋਮਵਾਰ ਸਵੇਰੇ 7:04 ਮਿੰਟ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਚਾਂਗਲਾਂਗ ਖੇਤਰ ਵਿੱਚ ਸੀ ਅਤੇ ਜਿਸਦੀ ਡੂੰਘਾਈ ਧਰਤੀ ਤੋਂ 10 ਕਿਲੋਮੀਟਰ ਹੇਠਾਂ ਸੀ।

ਕੁਝ ਦਿਨ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਇੱਥੇ ਭੂਚਾਲ ਦੀ ਤੀਬਰਤਾ 3.4 ਮਾਪੀ ਗਈ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਚੰਬਾ 'ਚ ਭੂਚਾਲ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਸੀ। 

ਇਹ ਵੀ ਪੜੋ: ਕੁਲੜ ਪੀਜ਼ਾ ਕਪਲ ਦਾ ਗੁਆਂਢੀ ਦੁਕਾਨਦਾਰ ਨਾਲ ਹੋਇਆ ਝਗੜਾ, ਵੀਡੀਓ ਵਾਇਰਲ

Related Post