Earthquake in Chhattisgarh: ਛੱਤੀਸਗੜ੍ਹ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 4.1 ਮਾਪੀ ਗਈ ਤੀਬਰਤਾ

ਉੱਤਰ ਛੱਤੀਸਗੜ੍ਹ 'ਚ ਸ਼ੁੱਕਰਵਾਰ ਸਵੇਰੇ 10.28 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।ਭੂਚਾਲ ਦੇ ਝਟਕੇ ਕਰੀਬ ਛੇ ਸੈਕਿੰਡ ਤੱਕ ਮਹਿਸੂਸ ਕੀਤੇ ਗਏ।

By  Aarti March 24th 2023 02:20 PM

Earthquake in Chhattisgarh: ਉੱਤਰ ਛੱਤੀਸਗੜ੍ਹ 'ਚ ਸ਼ੁੱਕਰਵਾਰ ਸਵੇਰੇ 10.28 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਕਰੀਬ ਛੇ ਸੈਕਿੰਡ ਤੱਕ ਮਹਿਸੂਸ ਕੀਤੇ ਗਏ। ਦੱਸ ਦਈਏ ਕਿ ਭੂਚਾਲ ਦਾ ਕੇਂਦਰ ਅੰਬਿਕਾਪੁਰ ਤੋਂ 22 ਕਿਲੋਮੀਟਰ ਦੂਰ ਸੂਰਜਪੁਰ ਜ਼ਿਲ੍ਹੇ ਦੇ ਭਟਗਾਓਂ ਨੇੜੇ ਦੱਸਿਆ ਗਿਆ ਹੈ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਹੈ। 

ਦੱਸ ਦਈਏ ਕਿ ਭੂਚਾਲ ਦਾ ਕੇਂਦਰ ਅੰਬਿਕਾਪੁਰ ਤੋਂ 22 ਕਿਲੋਮੀਟਰ ਦੂਰ ਸੂਰਜਪੁਰ ਜ਼ਿਲ੍ਹੇ ਦੇ ਭਟਗਾਓਂ ਨੇੜੇ ਸਤ੍ਹਾ ਤੋਂ 67 ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਝਟਕੇ ਸਰਗੁਜਾ, ਕੋਰੀਆ, ਸੂਰਜਪੁਰ, ਬਲਰਾਮਪੁਰ ਅਤੇ ਜਸ਼ਪੁਰ ਜ਼ਿਲ੍ਹਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਭੂਚਾਲ ਆਉਣ ਤੋਂ ਬਾਅਦ ਲੋਕ ਆਪਣੇ ਘਰਾਂ ’ਚੋਂ ਬਾਹਰ ਨਿਕਲ ਆਏ ਸੀ। 

ਉੱਥੇ ਹੀ ਸੂਰਜਪੁਰ ਜ਼ਿਲ੍ਹੇ ਦੇ ਭਟਗਾਓਂ ਅਤੇ ਵਿਸ਼ਰਾਮਪੁਰ ਖੇਤਰ ਵਿੱਚ ਐਸਈਸੀਐਲ ਦੀਆਂ ਜ਼ਮੀਨਦੋਜ਼ ਖਾਣਾਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਅਜੇ ਤੱਕ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ। 

ਇਹ ਵੀ ਪੜ੍ਹੋ: Pakistan Drone : ਭਾਰਤ-ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ, BSF ਨੇ ਕੀਤੀ ਫਾਇਰਿੰਗ

Related Post