Earthquake: ਅਫਗਾਨਿਸਤਾਨ ਤੇ ਤਾਜਿਕਸਤਾਨ ਚ ਮੁੜ ਆਏ ਭੂਚਾਲ ਦੇ ਝਟਕੇ, 4.0 ਤੋਂ ਜ਼ਿਆਦਾ ਤੀਬਰਤਾ

By  Ravinder Singh February 28th 2023 08:58 AM

ਕਾਬੁਲ : ਅਫਗਾਨਿਸਤਾਨ ਤੇ ਤਾਜਿਕਸਤਾਨ 'ਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਦੱਸਿਆ ਕਿ ਮੰਗਲਵਾਰ ਤੜਕੇ ਅਫਗਾਨਿਸਤਾਨ ਵਿਚ 4.1 ਤੀਬਰਤਾ ਦਾ ਭੂਚਾਲ ਆਇਆ। ਜਦੋਂ ਕਿ ਤਾਜਿਕਸਤਾਨ ਵਿਚ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਐੱਨਸੀਐੱਸ ਮੁਤਾਬਕ ਤਾਜਿਕਸਤਾਨ 'ਚ ਮੰਗਲਵਾਰ ਸਵੇਰੇ 5:32 ਵਜੇ 4.3 ਤੀਬਰਤਾ ਦਾ ਭੂਚਾਲ ਆਇਆ, ਜਿਸ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ।



ਕੁਝ ਦਿਨ ਪਹਿਲਾਂ ਤਾਜਿਕਸਤਾਨ ਤੇ ਅਫਗਾਨਿਸਤਾਨ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ, ਜਿਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.6 ਮਾਪੀ ਗਈ ਸੀ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ ਤੋਂ 265 ਕਿਲੋਮੀਟਰ ਦੂਰ ਤਾਜਿਕਸਤਾਨ 'ਚ ਸੀ। ਇਸ ਤੋਂ ਬਾਅਦ 26 ਫਰਵਰੀ ਨੂੰ ਅਫਗਾਨਿਸਤਾਨ ਦੇ ਫੈਜ਼ਾਬਾਦ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ ਤੀਬਰਤਾ 4.3 ਸੀ ਅਤੇ ਭੂਚਾਲ ਦਾ ਕੇਂਦਰ 180 ਕਿਲੋਮੀਟਰ ਦੀ ਡੂੰਘਾਈ 'ਤੇ ਸੀ।

ਤੁਰਕੀ 'ਚ 5.6 ਤੀਬਰਤਾ ਦਾ ਭੂਚਾਲ, ਇਕ ਦੀ ਮੌਤ

ਤੁਰਕੀ 'ਚ ਸੋਮਵਾਰ ਨੂੰ ਇਕ ਵਾਰ ਮੁੜ 5.6 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤਿੰਨ ਹਫ਼ਤੇ ਪਹਿਲਾਂ ਵੱਡੇ ਭੂਚਾਲ ਨੇ ਖੇਤਰ ਨੂੰ ਤਬਾਹ ਕਰ ਦਿੱਤਾ। ਕੁਝ ਹੋਰ ਇਮਾਰਤਾਂ ਨੂੰ ਜ਼ਮੀਨ 'ਤੇ ਢਾਹ ਦਿੱਤਾ। ਇਨ੍ਹਾਂ ਵਿਚੋਂ ਕੁਝ ਇਮਾਰਤਾਂ ਜੋ ਪਹਿਲਾਂ ਹੀ ਨੁਕਸਾਨੀਆਂ ਗਈਆਂ ਸਨ, ਸੋਮਵਾਰ ਨੂੰ ਢਹਿ ਗਈਆਂ। ਇਸ ਦੌਰਾਨ ਇਕ ਸ਼ਖਸ਼ ਦੀ ਮੌਤ ਵੀ ਗਈ ਸੀ ਤੇ 69 ਹੋਰ ਜ਼ਖਮੀ ਹੋ ਗਏ ਸਨ। ਸੋਮਵਾਰ ਨੂੰ ਆਏ ਭੂਚਾਲ ਦਾ ਕੇਂਦਰ ਮਾਲਤੀਆ ਸੂਬੇ ਦੇ ਯੇਸਿਲਤਾਰ ਸ਼ਹਿਰ 'ਚ ਸੀ। ਯੇਸਿਲਰਟ ਦੇ ਮੇਅਰ ਮਹਿਮੇਤ ਸਿਨਾਰ ਨੇ ਹੈਬਰਟੁਰਕ ਟੈਲੀਵਿਜ਼ਨ ਨੂੰ ਦੱਸਿਆ ਕਿ ਕਸਬੇ ਦੀਆਂ ਕੁਝ ਇਮਾਰਤਾਂ ਢਹਿ ਗਈਆਂ ਹਨ। ਮਾਲਾਤੀਆ ਹਾਲ ਹੀ 'ਚ 7.8 ਤੀਬਰਤਾ ਦੇ ਭੂਚਾਲ ਨਾਲ ਪ੍ਰਭਾਵਿਤ ਹੋਇਆ ਹੈ।

ਭੂਚਾਲ ਪ੍ਰਭਾਵਿਤ ਬੱਚਿਆਂ ਲਈ ਖਿਡੌਣੇ ਲਿਆਂਦੇ

ਤੁਰਕੀ 'ਚ ਭਿਆਨਕ ਭੂਚਾਲ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ। ਕਈ ਲੋਕ ਢਹਿ-ਢੇਰੀ ਇਮਾਰਤਾਂ ਦੇ ਮਲਬੇ ਹੇਠ ਦੱਬ ਗਏ। ਇਸਤਾਂਬੁਲ 'ਚ ਸੁਪਰ ਲੀਗ ਮੈਚ ਦੌਰਾਨ ਦਰਸ਼ਕ ਖਿਡੌਣੇ ਲੈ ਕੇ ਆਏ। ਉਸ ਨੇ ਮੈਚ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ 'ਤੇ ਰੱਖ ਦਿੱਤਾ ਤਾਂ ਜੋ ਇਹ ਖਿਡੌਣੇ ਭੂਚਾਲ ਪ੍ਰਭਾਵਿਤ ਬੱਚਿਆਂ ਤੱਕ ਪਹੁੰਚ ਸਕਣ।


Related Post