ਸਦਾ ਜਵਾਨ ਰਹਿਣ ਲਈ ਖਾਓ ਹਰੀ ਮਿਰਚ

By  Pardeep Singh November 8th 2022 06:26 PM -- Updated: November 8th 2022 06:30 PM

ਚੰਡੀਗੜ੍ਹ:  ਭੋਜਨ ਨੂੰ ਸੁਆਦਲਾ ਬਣਾਉਣ ਲਈ ਹਮੇਸ਼ਾ ਹਰੀ ਮਿਰਚ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਹਰੀ ਮਿਰਚ ਦੀ ਵਰਤੋਂ ਵਧੇਰੇ ਕਰਦੇ ਹਨ ਉਥੇ ਹੀ ਕੁਝ ਲੋਕ ਹਰੀ ਮਿਰਚ ਦੀ ਵਰਤੋਂ  ਘੱਟ ਕਰਦੇ ਹਨ। ਹਰੀ ਮਿਰਚ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੈ। ਮੈਡੀਕਲ ਵਿੱਚ ਬਹੁਤ ਸਾਰੀਆ ਦਵਾਈਆ ਵਿੱਚ ਹਰੀ ਮਿਰਚ ਵਰਤੀ ਜਾਂਦੀ ਹੈ। ਹਰੀ ਮਿਰਚ ਤੁਹਾਡੀ ਸੈਕਸ ਲਾਈਫ ਉੱਤੇ ਵੀ ਆਪਣਾ ਹੁਨਰ ਦਿਖਾਉਂਦੀ ਹੈ।

ਸੈਕਸ ਵਿੱਚ ਕਰਦੀ ਹੈ ਵਾਧਾ-

ਹਰੀ ਮਿਰਚ ਖਾਣ ਵਾਲਿਆ ਵਿੱਚ   ਸੁਸਤੀ ਬਹੁਤ ਘੱਟ ਹੁੰਦੀ ਹੈ। ਹਰੀ ਮਿਰਚ ਖਾਣ ਨਾਲ ਸਰੀਰ ਵਿੱਚ ਐਕਟਿਵਨਸ ਆਉਂਦੀ ਹੈ। ਸਰੀਰ ਵਿੱਚ ਖੂਨ ਦੇ ਸਰਕਲ ਨੂੰ ਤੇਜ ਕਰਦੀ ਹੈ। ਹਰੀ ਮਿਰਚ ਦੇ ਸੇਵਨ ਨਾਲ ਨਵਾਂ ਖੂਨ ਤੇਜੀ ਨਾਲ ਬਣਦਾ ਹੈ ਅਤੇ ਸਰੀਰ ਵਿੱਚ ਉਰਜਾ ਵੱਧਦੀ ਹੈ। ਉਰਜਾ ਵੱਧਣ ਨਾਲ ਸੈਕਸ  ਇੱਛਾ ਵਿੱਚ ਵਾਧਾ ਹੁੰਦਾ ਹੈ।

ਮੋਟਾਪੇ ਨੂੰ ਘਟਾਉਣ 'ਚ ਸਮਰੱਥ -

 ਹਰੀ ਮਿਰਚਾਂ ਵਿਚ ਪਾਣੀ ਦੀ ਮਾਤਰਾ ਅਤੇ ਜ਼ੀਰੋ ਕੈਲੋਰੀ ਵਧੇਰੇ ਹੁੰਦੀ ਹੈ ਜੋ ਕਿ ਸਿਹਤਮੰਦ ਵਿਕਲਪ ਵਜੋਂ ਸਰੀਰ ਲਈ ਲਾਹੇਵੰਦ ਮੰਨੀ ਜਾਂਦੀ ਹੈ। ਸਰੀਰ ਦੀ ਚਰਬੀ ਨੂੰ ਘੱਟ ਕਰਨ ਲਈ ਹਰੀ ਮਿਰਚ ਲਾਭਕਾਰੀ ਸ੍ਰੋਤ ਮੰਨੀ ਗਈ ਹੈ। ਹਰੀ ਮਿਰਚ  ਖਾਣ ਨਾਲ ਮੋਟਾਪਾ ਘੱਟਦਾ ਹੈ।

ਚਮੜੀ ਲਈ ਲਾਹੇਵੰਦ -

ਹਰੀ ਮਿਰਚ 'ਚ ਬਹੁਤ ਸਾਰੇ ਵਿਟਾਮਿਨ ਪਾਏ ਜਾਂਦੇ ਹਨ , ਜੋ ਚਮੜੀ ਲਈ ਲਾਹੇਵੰਦ ਹੁੰਦੇ ਹਨ । ਜੇਕਰ ਤੁਸੀਂ ਹਰੀ ਮਿਰਚ ਦਾ ਨਿਯਮਤ ਰੂਪ 'ਚ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਚਮੜੀ ਜ਼ਰੂਰ ਨਿਖਰਦੀ ਹੈ ।

ਖੁਸ਼ ਰਹਿਣ ਵਿੱਚ ਮਦਦ -

ਮੂਡ ਖਰਾਬ ਹੋਵੇ ਤਾਂ ਔਰਤਾਂ ਤਿੱਖਾ (ਹਰੀ ਮਿਰਚ ਯੁਕਤ ) ਖਾਣਾ ਖਾ ਕੇ ਖੁਸ਼ ਹੁੰਦੀਆਂ ਹਨ । ਹਰੀ ਮਿਰਚ ਇੱਕ ਵਧੀਆ ਮੂਡ ਬੂਸਟਰ ਵਜੋਂ ਕੰਮ ਕਰਦੀ ਹੈ ਅਤੇ ਮੂਡ ਨੂੰ ਖੁਸ਼ ਰੱਖਦੀ ਹੈ । ਹਰੀ ਮਿਰਚ ਖਾਣ ਨਾਲ ਗੁੱਸਾ ਘੱਟ  ਆਉਂਦਾ ਹੈ।

ਦਰਦ ਤੋਂ ਰਾਹਤ ਦੇਵੇ -

ਹਰੀ ਮਿਰਚ ਇੱਕ ਚੋਖਾ ਦਰਦ ਨਿਵਾਰਕ ਵੀ ਹੈ , ਇਸਦਾ ਸੇਵਨ ਕਰਨ ਨਾਲ ਸਰੀਰ 'ਚੋਂ ਗਰਮੀ ਨਿਕਲਦੀ ਹੈ ਅਤੇ ਬੌਡੀਏਕ ( ਸਰੀਰ ਦੀ ਦਰਦ ) ਤੋਂ ਨਿਜ਼ਾਤ ਮਿਲਦੀ ਹੈ। ਹਰੀ ਮਿਰਚ 'ਚ (Capsaicin) ਕੈਪਸੈਸਿਨ ਮੌਜੂਦ ਹੁੰਦਾ ਹੈ , ਜੋ ਨੱਕ 'ਚ ਲਹੂ ਦੇ ਪ੍ਰਵਾਹ ਨੂੰ ਅਸਾਨ ਬਣਾਉਂਦਾ ਹੈ। 

ਇਹ ਵੀ ਪੜ੍ਹੋ: ਸ਼ਹਿਦ ਦੇ ਫਾਇਦਿਆਂ ਬਾਰੇ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Related Post